
ਮਨੀਸ਼ਾ ਭਾਨਵਾਲਾ ਨੇ ਕਜ਼ਾਕਿਸਤਾਨ ਦੇ ਅਸਤਾਨਾ ਵਿਚ ਇਤਿਹਾਸ ਰਚ ਦਿੱਤਾ ਹੈ। ਉਹ ਵਿਸ਼ਵ ਕੁਸ਼ਤੀ ਚੈਂਪੀਅਨਸ਼ਿਪ ਵਿਚ ਸੋਨ ਤਗਮਾ ਜਿੱਤਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣ ਗਈ ਹੈ। 29 ਸਾਲਾ ਮਨੀਸ਼ਾ ਨੇ 59 ਕਿੱਲੋਗ੍ਰਾਮ ਵਰਗ ਦੇ ਰੋਮਾਂਚਕ ਫਾਈਨਲ ਮੁਕਾਬਲੇ ਵਿਚ ਅਮਰੀਕਾ ਦੀ ਐਬੀਗੇਲ ਨੇਟ ਨੂੰ 8-6 ਨਾਲ ਹਰਾਇਆ। ਮੁਕਾਬਲੇ ਦੌਰਾਨ ਉਹ ਸ਼ੁਰੂ ਵਿਚ ਪਿੱਛੇ ਚੱਲ ਰਹੀ ਸੀ ਪਰ ਬਾਅਦ ਵਿਚ ਵਾਪਸੀ ਕਰਦਿਆਂ ਜਿੱਤ ਦਰਜ ਕੀਤੀ।ਮਨੀਸ਼ਾ ਨੇ ਗੈਰ-ਉਲੰਪਿਕ ਭਾਰ ਵਰਗ ਵਿਚ ਆਪਣੇ ਸਫ਼ਰ ਦੀ ਸ਼ੁਰੂਆਤ ‘ਰਾਊਂਡ ਆਫ਼ 16’ (16 ਖਿਡਾਰਨਾਂ ਦੇ ਦੌਰ) ਵਿਚ ਕੈਨੇਡਾ ਦੀ ਲੌਰੈਂਸ ਬਿਊਰੇਗਾਰਡ ਨੂੰ ਚਿੱਤ ਕਰਕੇ ਕੀਤੀ।
ਕੁਆਰਟਰ ਫਾਈਨਲ ਵਿਚ ਭਾਰਤੀ ਪਹਿਲਵਾਨ ਨੇ ਮੰਗੋਲੀਆ ਦੀ ਬੋਲੋਰਤੁਯਾ ਖੁਰੇਲਖੂ ਨੂੰ 6-0 ਨਾਲ ਮਾਤ ਦਿੱਤੀ। ਸੈਮੀਫਾਈਨਲ ਵਿਚ ਹਰਿਆਣਾ ਦੀ ਇਸ ਪਹਿਲਵਾਨ ਨੇ ਸਥਾਨਕ ਪਸੰਦੀਦਾ ਅਲਤਿਨ ਸ਼ਾਗਯੇਵਾ ਨੂੰ ‘ਤਕਨੀਕੀ ਉੱਤਮਤਾ’ ਦੇ ਆਧਾਰ ‘ਤੇ ਹਰਾਇਆ। ਸੁਸ਼ੀਲ ਕੁਮਾਰ (66 ਕਿੱਲੋਗ੍ਰਾਮ, 2010 ਮਾਸਕੋ) ਤੋਂ ਬਾਅਦ ਮਨੀਸ਼ਾ ਇਸ ਵੱਕਾਰੀ ਟੂਰਨਾਮੈਂਟ ਵਿਚ ਸੋਨ ਤਗਮਾ ਜਿੱਤਣ ਵਾਲੀ ਦੂਜੀ ਭਾਰਤੀ ਪਹਿਲਵਾਨ ਬਣ ਗਈ ਹੈ।ਮੌਜੂਦਾ ਟੂਰਨਾਮੈਂਟ ਵਿਚ ਮਹਿਲਾ ਕੁਸ਼ਤੀ ਵਿਚ ਤਗਮਾ ਜਿੱਤਣ ਵਾਲੀ ਮਨੀਸ਼ਾ ਚੌਥੀ ਭਾਰਤੀ ਪਹਿਲਵਾਨ ਹੈ। ਉਸ ਤੋਂ ਪਹਿਲਾਂ ਨੀਲਮ ਸਿਰੋਹੀ (ਚਾਂਦੀ, 50 ਕਿੱਲੋਗ੍ਰਾਮ), ਕਾਜਲ ਢੋਚਕ (ਚਾਂਦੀ, 76 ਕਿੱਲੋਗ੍ਰਾਮ) ਅਤੇ ਤਨੂ ਸ਼ਰਮਾ (ਕਾਂਸੀ, 72 ਕਿੱਲੋਗ੍ਰਾਮ) ਨੇ ਤਗਮੇ ਜਿੱਤੇ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




