Canada : ਬਗੈਰ immigration ਸਟੇਟਸ ਵਾਲਿਆਂ ’ਤੇ ਪਵੇਗੀ ਦੂਹਰੀ ਮਾਰ

ਕੈਨੇਡਾ ਵਿਚ ਬਗੈਰ ਇੰਮੀਗ੍ਰੇਸ਼ਨ ਸਟੇਟਸ ਤੋਂ ਮੌਜੂਦ ਪੰਜਾਬੀ ਆਪਣਾ ਪ੍ਰਬੰਧ ਕਰ ਲੈਣ ਜਿਨ੍ਹਾਂ ਉਤੇ ਜਲਦ ਦੂਹਰੀ ਮਾਰ ਪੈ ਸਕਦੀ ਹੈ। ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਕੁਲ 16,426 ਜਣਿਆਂ ਨੂੰ ਡਿਪੋਰਟ ਕੀਤਾ ਗਿਆ ਜਦਕਿ 52,457 ਵਿਦੇਸ਼ੀ ਨਾਗਰਿਕਾਂ ਦੇ ਦੇਸ਼ ਨਿਕਾਲੇ ਨੂੰ ਅੰਤਮ ਰੂਪ ਦਿਤਾ ਜਾ ਰਿਹਾ ਹੈ। 2021 ਵਿਚ ਬਾਰਡਰ ਏਜੰਸੀ ਵੱਲੋਂ ਸਿਰਫ਼ 603 ਭਾਰਤੀ ਡਿਪੋਰਟ ਕੀਤੇ ਗਏ ਹਨ ਪਰ ਮੌਜੂਦਾ ਵਰ੍ਹੇ ਦੀ ਰਫ਼ਤਾਰ ਨੂੰ ਵੇਖਦਿਆਂ ਅੰਕੜਾ 10 ਹਜ਼ਾਰ ਦੇ ਨੇੜੇ ਜਾ ਸਕਦਾ ਹੈ। ਬਾਰਡਰ ਏਜੰਟਾਂ ਦੀ ਭਾਰਤੀ ਲੋਕਾਂ ਉਤੇ ਅੱਖ ਹੋਣ ਦਾ ਅੰਦਾਜ਼ਾ ਇਸ ਗੱਲ ਤੋਂ ਵੀ ਲਾਇਆ ਜਾ ਸਕਦਾ ਹੈ ਕਿ ਸਤੰਬਰ ਮਹੀਨੇ ਦੌਰਾਨ 1,429 ਵਿਦੇਸ਼ੀ ਨਾਗਰਿਕ ਕੈਨੇਡਾ ਵਿਚੋਂ ਕੱਢੇ ਗਏ ਪਰ ਇਨ੍ਹਾਂ ਵਿਚੋਂ 40 ਫ਼ੀ ਸਦੀ ਤੋਂ ਵੱਧ ਭਾਰਤੀ ਦੱਸੇ ਜਾ ਰਹੇ ਹਨ। ਦੂਜੇ ਪਾਸੇ ਕੈਨੇਡਾ ਸਰਕਾਰ ਵੱਲੋਂ ਪਹਿਲੀ ਵਾਰ ਅਜਿਹੇ ਲੋਕਾਂ ਦੀ ਗਿਣਤੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ ਜੋ ਨਾਜਾਇਜ਼ ਤਰੀਕੇ ਨਾਲ ਮੁਲਕ ਵਿਚ ਰਹਿ ਰਹੇ ਹਨ। Also Read – Canada ’ਚ ਖ਼ਾਲਿਸਤਾਨੀ ਆਗੂ ਦੀ ਕਾਰ ਨੂੰ ਲਾਈ ਅੱਗ, ਨਿੱਝਰ ਦੇ ਸਹਿਯੋਗੀ ਦੀ ਬੱਸ ਦੀ ਵੀ ਭੰਨ-ਤੋੜ ਗੈਰਕਾਨੂੰਨੀ ਪ੍ਰਵਾਸੀਆਂ ਦਾ ਵਹੀ-ਖ਼ਾਤਾ ਤਿਆਰ ਹੋਣ ਲੱਗਾ ਇੰਮੀਗ੍ਰੇਸ਼ਨ, ਰਫ਼ਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੇ ਅੰਦਾਜ਼ੇ ਮੁਤਾਬਕ ਅਜਿਹੇ ਲੋਕਾਂ ਦੀ ਗਿਣਤੀ 5 ਲੱਖ ਤੋਂ 6 ਲੱਖ ਦਰਮਿਆਨ ਹੋ ਸਕਦੀ ਹੈ ਪਰ ਵਿਰੋਧੀ ਧਿਰ ਦੇ ਆਗੂ ਪਿਅਰੇ ਪੌਇਲੀਐਵ ਅੰਕੜਾ 20 ਲੱਖ ਦੇ ਨੇੜੇ ਹੋਣ ਬਾਰੇ ਦਾਅਵਾ ਕਰ ਰਹੇ ਹਨ। ਸਟੈਟਿਸਟਿਕਸ ਕੈਨੇਡਾ ਵੱਲੋਂ ਅੰਕੜੇ ਇਕੱਤਰ ਕਰਨ ਵਾਸਤੇ ਵਿਸ਼ੇਸ਼ ਯੂਨਿਟ ਬਣਾਇਆ ਗਿਆ ਹੈ ਅਤੇ ਮੌਂਟਰੀਅਲ ਯੂਨੀਵਰਸਿਟੀ ਵਿਚ ਡੈਮੋਗ੍ਰਾਫ਼ੀ ਡਿਪਾਰਟਮੈਂਟ ਦੇ ਪ੍ਰੋਫ਼ੈਸਰ ਐਲਨ ਗੈਨੀਔਨ ਵਰਗੀਆਂ ਅਕਾਦਮਿਕ ਸ਼ਖਸੀਅਤਾਂ ਨੂੰ ਵੀ ਪ੍ਰੋਗਰਾਮ ਦਾ ਹਿੱਸਾ ਬਣਾਇਆ ਜਾ ਰਿਹਾ ਹੈ। ਇੰਮੀਗ੍ਰੇਸ਼ਨ ਮਹਿਕਮੇ ਦੇ ਸੂਤਰਾਂ ਮੁਤਾਬਕ ਹੁਣ ਕੋਈ ਵੀ ਲੁਕਵੇਂ ਤਰੀਕੇ ਨਾਲ ਕੈਨੇਡਾ ਵਿਚ ਨਹੀਂ ਰਹਿ ਸਕੇਗਾ ਜਿਵੇਂ ਕਿ ਪਿਛਲੇ ਸਮੇਂ ਦੌਰਾਨ ਹੁੰਦਾ ਰਿਹਾ ਹੈ। ਗੈਰਕਾਨੂੰਨੀ ਪ੍ਰਵਾਸੀਆਂ ਦੀ ਅਸਲ ਗਿਣਤੀ ਦਾ ਮਸਲਾ ਸਮੇਂ-ਸਮੇਂ ’ਤੇ ਉਭਰਦਾ ਆਇਆ ਹੈ ਅਤੇ ਬੀਤੇ ਮਾਰਚ ਮਹੀਨੇ ਦੌਰਾਨ ਕੈਨੇਡਾ ਦੀ ਆਡੀਟਰ ਜਨਰਲ ਵੱਲੋਂ ਇੰਮੀਗ੍ਰੇਸ਼ਨ ਟੈ੍ਰਕਿੰਗ ਵਿਚ ਕਮੀਆਂ ਹੋਣ ਦਾ ਮਸਲਾ ਉਭਾਰਿਆ ਗਿਆ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




