InternationalTop News

ਅਫ਼ਗਾਨ-ਪਾਕਿ ਸਰਹੱਦ ’ਤੇ ਮੁੜ ਖ਼ੂਨੀ ਝੜਪਾਂ

ਪਾਕਿਸਤਾਨ ਤੇ ਅਫ਼ਗਾਨਿਸਤਾਨ ਵਿਚਾਲੇ ਵਿਵਾਦਿਤ ਡੂਰੰਡ ਲਾਈਨ ’ਤੇ ਦੋਵਾਂ ਦੇਸ਼ਾਂ ਦੇ ਸੁਰੱਖਿਆ ਬਲਾਂ ਵਿਚਾਲੇ ਭਾਰੀ ਗੋਲਾਬਾਰੀ ਹੋਈ ਹੈ। ਮੀਡੀਆ ਰਿਪੋਰਟਾਂ ਅਨੁਸਾਰ ਇਸ ਝੜਪ ਦੌਰਾਨ 7 ਪਾਕਿਸਤਾਨੀ ਸੈਨਿਕ ਮਾਰੇ ਗਏ ਹਨ, ਜਦਕਿ ਪਾਕਿਸਤਾਨੀ ਫ਼ੌਜ ਨੇ ਜਵਾਬੀ ਕਾਰਵਾਈ ’ਚ ਕਈ ਅਫ਼ਗਾਨ ਤਾਲਿਬਾਨ ਲੜਾਕਿਆਂ ਨੂੰ ਮਾਰ ਮੁਕਾਉਣ ‘ਤੇ ਉਨ੍ਹਾਂ ਦਾ ਇਕ ਅਹਿਮ ਫ਼ੌਜੀ ਬੇਸ ਕੈਂਪ ਤਬਾਹ ਕਰਨ ਦਾ ਦਾਅਵਾ ਕੀਤਾ ਹੈ।

ਦੋਵਾਂ ਧਿਰਾਂ ਨੇ ਇਕ-ਦੂਜੇ ’ਤੇ ਬਿਨ੍ਹਾਂ ਕਿਸੇ ਉਕਸਾਵੇ ਦੇ ਗੋਲਾਬਾਰੀ ਸ਼ੁਰੂ ਕਰਨ ਦੇ ਦੋਸ਼ ਲਗਾਏ ਹਨ। ਪਾਕਿਸਤਾਨੀ ਸੁਰੱਖਿਆ ਅਧਿਕਾਰੀਆਂ ਦਾ ਦਾਅਵਾ ਹੈ ਕਿ ਖ਼ੈਬਰ ਪਖਤੂਨਖਵਾ ਦੇ ਅੱਪਰ ਕੁਰੱਮ, ਤਾਈਦਾ ਸੈਕਟਰ ਅਤੇ ਘੁਜ਼ਗੜ੍ਹੀ ਖੇਤਰਾਂ ’ਚ ਅਫ਼ਗਾਨ ਸਰਹੱਦੀ ਰੱਖਿਅਕਾਂ ਨੇ ਅੱਤਵਾਦੀਆਂ ਨੂੰ ਪਾਕਿਸਤਾਨੀ ਸਰਹੱਦ ਅੰਦਰ ਘੁਸਪੈਠ ਕਰਵਾਉਣ ਦੇ ਮਕਸਦ ਨਾਲ ਅਚਾਨਕ ਗੋਲਾਬਾਰੀ ਸ਼ੁਰੂ ਕੀਤੀ। ਇਸ ਦੇ ਜਵਾਬ ’ਚ ਪਾਕਿਸਤਾਨੀ ਬਲਾਂ ਨੇ ਅਫ਼ਗਾਨ ਤਾਲਿਬਾਨ ਦੀ ਟੌਪਸਰ ਚੌਕੀ ਤੇ ਸ਼ਿਪੋਲਾ ਬੇਸ ਕੈਂਪ ਨੂੰ ਨਿਸ਼ਾਨਾ ਬਣਾਇਆ। ਪਾਕਿ ਦਾ ਦਾਅਵਾ ਹੈ ਕਿ ਇਸ ਹਮਲੇ ’ਚ ਸ਼ਿਪੋਲਾ ਬੇਸ ਕੈਂਪ ਪੂਰੀ ਤਰ੍ਹਾਂ ਤਬਾਹ ਹੋ ਗਿਆ ਅਤੇ ਕਈ ਤਾਲਿਬਾਨੀ ਲੜਾਕੇ ਆਪਣੀਆਂ ਚੌਕੀਆਂ ਛੱਡ ਕੇ ਭੱਜ ਗਏ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button