
ਪੰਜਾਬ ਤੋਂ ਦਿੱਲੀ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਰਾਹਤ ਭਰੀ ਖ਼ਬਰ ਹੈ। ਏਅਰ ਇੰਡੀਆ ਨੇ ਲੁਧਿਆਣਾ ਦੇ ਹਲਵਾਰਾ ਅਤੇ ਨਵੀਂ ਦਿੱਲੀ ਵਿਚਕਾਰ ਚੱਲਣ ਵਾਲੀਆਂ ਉਡਾਣਾਂ ਦਾ ਅਧਿਕਾਰਤ ਵਿੰਟਰ ਸ਼ਡਿਊਲ ਜਾਰੀ ਕਰ ਦਿੱਤਾ ਹੈ। ਏਅਰਲਾਈਨ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ, ਉਡਾਣਾਂ ਦਾ ਇਹ ਨਵਾਂ ਸਮਾਂ ਆਉਂਦੀ 25 ਅਕਤੂਬਰ ਤੋਂ ਲਾਗੂ ਹੋਣ ਵਾਲਾ ਹੈ।ਦੋਵਾਂ ਸ਼ਹਿਰਾਂ ਵਿਚਕਾਰ ਕਨੈਕਟੀਵਿਟੀ ਦੀ ਸਹੂਲਤ ਪਹਿਲਾਂ ਵਾਂਗ ਹੀ ਜਾਰੀ ਰਹੇਗੀ, ਪਰ ਯਾਤਰੀਆਂ ਨੂੰ ਹੁਣ ਨਵੇਂ ਸ਼ਡਿਊਲ ਦੇ ਹਿਸਾਬ ਨਾਲ ਆਪਣੀ ਯਾਤਰਾ ਦੀ ਯੋਜਨਾ ਬਣਾਉਣੀ ਪਵੇਗੀ।
ਏਅਰ ਇੰਡੀਆ ਵੱਲੋਂ ਜਾਰੀ ਕੀਤੇ ਗਏ ਨਵੇਂ ਵਿੰਟਰ ਸ਼ਡਿਊਲ ਮੁਤਾਬਕ ਲੁਧਿਆਣਾ ਅਤੇ ਨਵੀਂ ਦਿੱਲੀ ਵਿਚਕਾਰ ਦਿਨ ਵਿੱਚ ਦੋ ਵਾਰ ਉਡਾਣ ਉੱਡੇਗੀ। ਯਾਤਰੀਆਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਸਵੇਰ ਅਤੇ ਸ਼ਾਮ ਦੋਵੇਂ ਵੇਲੇ ਉਡਾਣਾਂ ਉਪਲਬਧ ਰਹਿਣਗੀਆਂ, ਜਿਸ ਨਾਲ ਪੰਜਾਬ ਦੇ ਵਪਾਰਕ ਵਰਗ ਅਤੇ ਦੂਜੇ ਕੰਮਾਂ ਲਈ ਆਉਣ-ਜਾਣ ਵਾਲੇ ਯਾਤਰੀਆਂ ਨੂੰ ਫ਼ਾਇਦਾ ਮਿਲੇਗਾ।
ਏਅਰ ਇੰਡੀਆ ਵੱਲੋਂ ਜਾਰੀ ਕੀਤੇ ਗਏ ਨਵੇਂ ਸ਼ਡਿਊਲ ਮੁਤਾਬਕ, ਸਵੇਰ ਦੇ ਸਮੇਂ ਚੱਲਣ ਵਾਲੀ ਉਡਾਣ ਸੰਖਿਆ AI 481 ਨਵੀਂ ਦਿੱਲੀ ਤੋਂ ਸਵੇਰੇ 9:50 ਵਜੇ ਉਡਾਣ ਭਰੇਗੀ ਅਤੇ ਠੀਕ 11:05 ਵਜੇ ਹਲਵਾਰਾ ਏਅਰਪੋਰਟ ‘ਤੇ ਉਤਰੇਗੀ। ਇਸ ਤੋਂ ਬਾਅਦ ਵਾਪਸੀ ਦੀ ਉਡਾਣ ਸੰਖਿਆ AI 482 ਹਲਵਾਰਾ ਏਅਰਪੋਰਟ ਤੋਂ ਸਵੇਰੇ 11:40 ਵਜੇ ਰਵਾਨਾ ਹੋ ਕੇ ਦੁਪਹਿਰ 12:55 ਵਜੇ ਵਾਪਸ ਦਿੱਲੀ ਪਹੁੰਚ ਜਾਵੇਗੀ।
ਸ਼ਾਮ ਦੇ ਸਮੇਂ AI-483 ਦਿੱਲੀ ਤੋਂ ਦੁਪਹਿਰ 2:35 ਵਜੇ ਉਡਾਣ ਭਰੇਗੀ ਅਤੇ ਦੁਪਹਿਰ 3:55 ਵਜੇ ਹਲਵਾਰਾ ਲੈਂਡ ਹੋ ਜਾਵੇਗੀ। ਇਸ ਤੋਂ ਬਾਅਦ ਇਹੀ ਫਲਾਈਟ ਵਾਪਸੀ ਲਈ ਤਿਆਰ ਹੋਵੇਗੀ। AI-484 ਹਲਵਾਰਾ ਤੋਂ ਸ਼ਾਮ 4:30 ਵਜੇ ਉਡਾਣ ਭਰੇਗੀ ਅਤੇ ਸ਼ਾਮ 5:45 ਵਜੇ ਨਵੀਂ ਦਿੱਲੀ ਪਹੁੰਚ ਜਾਵੇਗੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




