PunjabTop News

ਪਰਵਿੰਦਰ ਝੋਟਾ ਦੇ ਕਤਲ ਦੌਰਾਨ ਵਰਤਿਆ ਹਥਿਆਰ ਬਰਾਮਦ, ਪੁਲਿਸ ਨੇ ਕੀਤੇ ਅਹਿਮ ਖ਼ੁਲਾਸੇ

ਮਾਨਸਾ: ਜ਼ਿਲ੍ਹਾ ਮਾਨਸਾ ਪੁਲਿਸ ਨੇ ਸ਼ਹਿਰ ਵਿੱਚ ਸੁੱਖ-ਸ਼ਾਂਤੀ ਅਤੇ ਕਾਨੂੰਨੀ ਸਥਿਤੀ ਬਣਾਏ ਰੱਖਣ ਲਈ ਮਾਰਚ ਕੀਤਾ। ਐਸਐਸਪੀ ਨੇ ਦੱਸਿਆ ਕਿ ਪਰਵਿੰਦਰ ਸਿੰਘ ਝੋਟਾ ਨੂੰ ਕਤਲ ਕਰਨ ਸਮੇਂ ਅਸ਼ਵਨੀ ਕੁਮਾਰ ਵੱਲੋਂ ਵਰਤਿਆ ਗਿਆ ਪਿਸਟਲ ਬਰਾਮਦ ਕਰ ਲਿਆ ਗਿਆ ਹੈ।

ਐਸਐਸਪੀ ਵੈਭਵ ਚੌਧਰੀ ਨੇ ਅੱਗੇ ਦੱਸਿਆ ਕਿ,’ਮੁਲਜ਼ਮ ਅਸ਼ਵਨੀ ਕੁਮਾਰ ਵੱਲੋਂ ਪਰਵਿੰਦਰ ਸਿੰਘ ਝੋਟਾ ਨੂੰ ਕਤਲ ਕਰਨ ਤੋਂ ਬਾਅਦ ਪਿਸਟਲ ਨੂੰ ਕਸਬਾ ਝੀਰ ਦੇ ਨੇੜੇ ਛੁਪਾ ਦਿੱਤਾ ਗਿਆ ਸੀ ਜੋ ਕਿ ਹੁਣ ਬਰਾਮਦ ਕਰ ਲਿਆ ਹੈ। ਅਸ਼ਵਨੀ ਕੁਮਾਰ ਸਮੇਤ ਉਸ ਦੀ ਪਤਨੀ ਅਤੇ ਸਹਿਯੋਗ ਕਰਨ ਵਾਲੇ ਪੁਲਿਸ ਰਿਮਾਂਡ ਉੱਤੇ ਚੱਲ ਰਹੇ ਹਨ।

ਐਸਐਸਪੀ ਵੈਭਵ ਚੌਧਰੀ ਨੇ ਕਿਹਾ ਕਿ,’ਸ਼ਹਿਰ ਵਾਸੀਆਂ ਜਾਂ ਹੋਰ ਆਮ ਲੋਕਾਂ ਨੂੰ ਘਬਰਾਉਣ ਦੀ ਲੋੜ ਨਹੀਂ ਹੈ। ਸ਼ਹਿਰ ਵਿੱਚ ਹਲਾਤ ਆਮ ਹਨ ਅਤੇ ਲੋਕਾਂ ਦੀ ਸੁਰੱਖਿਆ ਲਈ ਪੁਲਿਸ ਹਮੇਸ਼ਾ ਮੌਜੂਦ ਹੈ। ਕਿਸੇ ਵੀ ਸ਼ਰਾਰਤੀ ਅਨਸਰ ਨੂੰ ਸ਼ਹਿਰ ਦੀ ਸ਼ਾਂਤੀ ਭੰਗ ਨਹੀਂ ਕਰਨ ਦਿੱਤੀ ਜਾਵੇਗੀ। ਅਜਿਹਾ ਕਰਨ ਵਾਲਿਆਂ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।’

ਮਾਨਸਾ ਜ਼ਿਲ੍ਹੇ ਵਿੱਚ ਬਠਿੰਡਾ ਰੋਡ ‘ਤੇ ਇੱਕ ਮੈਡੀਕਲ ਸਟੋਰ ਮਾਲਕਾ ਨੇ ਪਰਵਿੰਦਰ ਸਿੰਘ ਝੋਟਾ ਦਾ ਗੋਲੀਆਂ ਮਾਰ ਕੇ ਕਤਲ ਕਰ ਦਿੱਤਾ ਹੈ। ਦੱਸ ਦਈਏ ਕਿ ਝੋਟਾ ਮੈਡੀਕਲ ਸਟੋਰ ‘ਤੇ ਗਿਆ ਜਿੱਥੇ ਉਸ ਨੇ ਨਸ਼ੀਲੇ ਕੈਪਸੂਲ ਵਿਕਣ ਦਾ ਇਲਜ਼ਾਮ ਲਾਇਆ। ਆਪਣੇ ਸਾਥੀ ਨੂੰ ਦਵਾਈ ਲੈਣ ਭੇਜ ਕੇ ਉਹ Facebook Live ਕਰਨ ਲੱਗਾ। ਬਹਿਸ ਤੋਂ ਬਾਅਦ ਮੈਡੀਕਲ ਸਟੋਰ ਮਾਲਕ ਨੇ ਉਸ ‘ਤੇ 3 ਗੋਲੀਆਂ ਚਲਾ ਦਿੱਤੀਆਂ, ਇੱਕ ਗੋਲੀ ਸਿੱਧਾ ਛਾਤੀ ‘ਚ ਲੱਗੀ। ਪੂਰੀ ਘਟਨਾ Live ‘ਚ ਰਿਕਾਰਡ ਹੋ ਗਈ। ਮਾਨਸਾ ਸਿਵਲ ਹਸਪਤਾਲ ‘ਚ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button