
ਘਟਨਾ ਅੰਮ੍ਰਿਤਸਰ ਦੇ ਗੁਰੂ ਨਾਨਕ ਹਸਪਤਾਲ਼ ਦੀ ਹੈ ਜਦੋਂ ਕਿ ਬੀਤੀ ਸ਼ਾਮ 4 ਵਜੇ ਦੇ ਕਰੀਬ ਇੱਕ ਨਿੱਜੀ ਚੈਨਲ ਦੇ ਵੀਡੀਓ ਜਰਨਲਿਸਟ ਵੱਲੋਂ ਇੱਕ ਵਿਅਕਤੀ ਜੋ ਕਿ ਕਥਿਤ ਤੌਰ ਤੇ ਮੁਜਰਮ ਸੀ ਉਸ ਨੂੰ ਵੀਵੀਆਈਪੀ ਟਰੀਟਮੈਂਟ ਦਿੱਤਾ ਜਾ ਰਿਹਾ ਸੀ ਇਸ ਦੀ ਕਵਰੇਜ ਕਰਨ ਪਹੁੰਚੇ ਨਿੱਜੀ ਚੈਨਲ ਦੇ ਵੀਡੀਓ ਜਨਰਲਿਸਟ ਰਾਜਕੁਮਾਰ ਬਬਲੂ ਵੱਲੋਂ ਜਦੋਂ ਇਸ ਦੀ ਕਵਰੇਜ ਕੀਤੀ ਗਈ ਤਾਂ ਉੱਥੇ ਮੌਜੂਦ ਆਮ ਆਦਮੀ ਪਾਰਟੀ ਨੇਤਾ ਦੇ ਪੁੱਤਰ ਤੇ ਇਹ ਇਲਜ਼ਾਮ ਲੱਗ ਰਹੇ ਹਨ ਕਿ ਉਸ ਵੱਲੋਂ ਆਪਣੇ ਸਾਥੀਆਂ ਸਣੇ ਰਾਜਕੁਮਾਰ ਬਬਲੂ ਨੂੰ ਅਪਸ਼ਬਦ ਬੋਲੇ ਗਏ ਜਾਨੋ ਮਾਰਨ ਦੀਆਂ ਧਮਕੀਆਂ ਤੱਕ ਦਿੱਤੀਆਂ ਗਈਆਂ ਅਤੇ ਉਸਦਾ ਫੋਨ ਖੋਹ ਲਿੱਤਾ ਗਿਆ
ਇਸ ਤੋਂ ਪਹਿਲਾਂ ਕਿ ਪੱਤਰਕਾਰ ਇਕੱਠੇ ਹੋ ਕੇ ਮਜੀਠਾ ਰੋਡ ਥਾਣੇ ਪਹੁੰਚਦੇ ਫੋਨ ਖੋਹਣ ਵਾਲੇ ਵਿਅਕਤੀਆਂ ਵੱਲੋਂ ਥਾਣਾ ਮਜੀਠਾ ਰੋਡ ਵਿਖੇ ਰਾਜ ਕੁਮਾਰ ਬਬਲੂ ਦਾ ਫੋਨ ਜਮਾ ਕਰਵਾ ਦਿੱਤਾ ਗਿਆ ਪਰ ਇਸ ਵਿੱਚੋਂ ਉਹ ਵੀਡੀਓ ਡਿਲੀਟ ਕਰ ਦਿੱਤੀਆਂ ਗਈਆਂ ਬੀਤੀ ਸ਼ਾਮ ਜਦੋਂ ਪੱਤਰਕਾਰ ਇਕੱਠੇ ਹੋ ਕੇ ਮਜੀਠਾ ਰੋਡ ਥਾਣੇ ਪਹੁੰਚੇ ਤਾਂ ਉੱਥੇ ਡੀਐਸਪੀ ਨਛੱਤਰ ਸਿੰਘ ਵੱਲੋਂ ਪੱਤਰਕਾਰਾਂ ਵੱਲੋਂ ਦਰਖਾਸਤ ਲੈ ਕੇ ਇਹ ਭਰੋਸਾ ਦਿੱਤਾ ਗਿਆ ਕਿ ਆਉਂਦੇ ਕੱਲ ਸਵੇਰੇ ਇਸ ਮਾਮਲੇ ਨੂੰ ਲੈ ਕੇ ਪਰਚਾ ਦਰਜ ਕਰ ਦਿੱਤਾ ਜਾਵੇਗਾ। ਅੱਜ ਸਵੇਰ ਤੋਂ ਹੀ ਪੱਤਰਕਾਰ ਭਾਈਚਾਰਾ ਡੀਸੀਪੀ ਲਾ ਐਂਡ ਆਰਡਰ ਰਵਿੰਦਰ ਪਾਲ ਸਿੰਘ ਸੰਧੂ ਦੇ ਦਫਤਰ ਪਹੁੰਚਿਆ ਹੋਇਆ ਸੀ ਪਰ ਪੁਲਿਸ ਵੱਲੋਂ ਪਰਚਾ ਦਰਜ ਨਹੀਂ ਕੀਤਾ ਗਿਆ ਜਿਸ ਤੋਂ ਬਾਅਦ ਪੱਤਰਕਾਰ ਭਾਈਚਾਰੇ ਵੱਲੋਂ ਡੀਸੀਪੀ ਲਾ ਐਂਡ ਆਰਡਰ ਦੇ ਦਫਤਰ ਦੇ ਬਾਹਰ ਜਾਂਦੀ ਜੀਟੀ ਰੋਡ ਨੂੰ ਜਾਮ ਕਰ ਦਿੱਤਾ ਗਿਆ ਇਸ ਮੌਕੇ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਅਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵਾਰਸ ਪੰਜਾਬ ਦੇ ਮੈਂਬਰ ਵੀ ਪੱਤਰਕਾਰਾਂ ਦਾ ਸਾਥ ਦੇਣ ਲਈ ਧਰਨੇ ਵਿੱਚ ਆ ਗਏ
ਦੋ ਘੰਟੇ ਤੋਂ ਵੱਧ ਚੱਲੇ ਇਸ ਧਰਨੇ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਮਜੀਠਾ ਹਲਕਾ ਦੇ ਆਗੂ ਤਲਬੀਰ ਸਿੰਘ ਗਿੱਲ ਮੌਕੇ ਤੇ ਪਹੁੰਚੇ ਇਸ ਤੋਂ ਪਹਿਲੇ ਵੱਡੀ ਗਿਣਤੀ ਵਿੱਚ ਪੱਤਰਕਾਰ ਭਾਈਚਾਰਾ ਅਤੇ ਹੋਰ ਜਥੇਬੰਦੀਆਂ ਦਾ ਵੱਡਾ ਇਕੱਠ ਉੱਥੇ ਮੌਜੂਦ ਸੀ
ਇਸ ਮੌਕੇ ਤਲਬੀਰ ਸਿੰਘ ਗਿੱਲ ਵੱਲੋਂ ਕਿਹਾ ਗਿਆ ਪੱਤਰਕਾਰ ਭਾਈਚਾਰੇ ਨੂੰ ਉਹ ਆਪਣੇ ਭਰਾ ਵਾਂਗੂੰ ਮੰਨਦੇ ਹਨ ਅਤੇ ਜੇਕਰ ਕਿਸੇ ਪੱਤਰਕਾਰ ਭਾਈਚਾਰੇ ਦੇ ਮੈਂਬਰ ਨੂੰ ਹੁਣ ਜਾਂ ਉਹਨਾਂ ਦੇ ਸਮਰਥਕਾਂ ਵੱਲੋਂ ਕਿਸੇ ਤਰ੍ਹਾਂ ਦੀ ਤਕਲੀਫ ਜਾਂ ਅਸੁਵਿਧਾ ਦਾ ਸਾਹਮਣਾ ਕਰਨਾ ਪਿਆ ਹੈ ਤਾਂ ਉਸ ਲਈ ਉਹ ਮਾਫੀ ਮੰਗਦੇ ਹਨ ਹਾਲਾਂਕਿ ਇਸ ਤੋਂ ਪਹਿਲਾਂ ਪੱਤਰਕਾਰ ਭਾਈਚਾਰਾ ਤੇ ਸਾਰੇ ਘਟਨਾਕ੍ਰਮ ਨੂੰ ਲੈ ਕੇ ਪਰਚਾ ਦਰਜ ਕਰਨ ਦੀ ਗੱਲ ਕਹਿ ਰਿਹਾ ਸੀ ਪਰ ਤਲਬੀਰ ਸਿੰਘ ਗਿੱਲ ਵੱਲੋਂ ਮੌਕੇ ਤੇ ਪਹੁੰਚ ਕੇ ਮਾਫੀ ਮੰਗਣ ਤੋਂ ਬਾਅਦ ਸਰਬ ਸਹਿਮਤੀ ਦੇ ਨਾਲ ਧਰਨਾ ਉਥੋਂ ਚੁੱਕ ਦਿੱਤਾ ਗਿਆ
ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਮੈਨੇਜਰ ਰਜਿੰਦਰ ਸਿੰਘ ਰੂਬੀ ਵੱਲੋਂ ਸ੍ਰੀ ਹਰਿਮੰਦਰ ਸਾਹਿਬ ਲੰਗਰ ਅਸਥਾਨ ਤੋਂ ਧਰਨੇ ਤੇ ਬੈਠੇ ਪੱਤਰਕਾਰਾਂ ਲਈ ਲੰਗਰ ਪਾਣੀ ਦਾ ਪ੍ਰਬੰਧ ਵੀ ਮੌਕੇ ਤੇ ਕਰਵਾਇਆ ਗਿਆ ਅਤੇ ਉਚੇਚੇ ਤੌਰ ਤੇ ਸ਼੍ਰੋਮਣੀ ਕਮੇਟੀ ਵੱਲੋਂ ਗੱਡੀ ਵਿੱਚ ਇਹ ਸਾਰਾ ਲੰਗਰ ਦਾ ਸਮਾਨ ਲੱਦ ਕੇ ਭੇਜਿਆ ਗਿਆ
ਇਸ ਮੌਕੇ ਪ੍ਰੈਸ ਕਲੱਬ ਆਫ ਅੰਮ੍ਰਿਤਸਰ ਦੇ ਮੁਖੀ ਰਜੇਸ਼ ਗਿੱਲ ਜਨਰਲ ਸਕੱਤਰ ਮਨਿੰਦਰ ਸਿੰਘ ਮੋਗਾ ਹੋਰ ਅਹੁਦੇਦਾਰਾਂ ਅਤੇ ਸੀਨੀਅਰ ਪੱਤਰਕਾਰਾਂ ਨੇ ਕਿਹਾ ਕਿ ਜੇਕਰ ਪੱਤਰਕਾਰ ਭਾਈਚਾਰੇ ਨੂੰ ਇਨਸਾਫ ਲੈਣ ਲਈ ਧਰਨੇ ਲਾਉਣੇ ਪੈਣਗੇ ਤਾਂ ਇੱਕ ਆਮ ਸ਼ਹਿਰ ਦੇ ਨਾਗਰਿਕ ਦਾ ਕੀ ਹਾਲ ਹੋਵੇਗਾ ਉਹਨਾਂ ਨੇ ਪੁਲਿਸ ਪ੍ਰਸ਼ਾਸਨ ਉੱਤੇ ਦੋਸ਼ ਲਾਉਂਦੇ ਹੋਏ ਕਿਹਾ ਕਿ ਦਰਖਾਸਤ ਦੇਣ ਤੋਂ ਧਰਨਾ ਲਾਉਣ ਤੱਕ ਪੁਲਿਸ ਪ੍ਰਸ਼ਾਸਨ ਤੋਂ ਕੋਈ ਵੀ ਨਿਆ ਦੀ ਉਮੀਦ ਨਜ਼ਰ ਨਹੀਂ ਆ ਰਹੀ ਸੀ ਪਰ ਪੱਤਰਕਾਰ ਭਾਈਚਾਰੇ ਦੇ ਰੋਹ ਤੋਂ ਬਾਅਦ ਇਹ ਮਾਮਲਾ ਨਿਬੜਿਆ ਅਤੇ ਜੇਕਰ ਪੱਤਰਕਾਰ ਭਾਈਚਾਰੇ ਵੱਲੋਂ ਇੱਕਜੁੱਟਤਾ ਨਾ ਦਿਖਾਈ ਜਾਂਦੀ ਤਾਂ ਇਸ ਇਨਸਾਫ਼ ਦੀ ਉਮੀਦ ਰੱਖਣਾ ਵੀ ਮੁਸ਼ਕਿਲ ਨਜ਼ਰ ਆ ਰਿਹਾ ਸੀ ਉਹਨਾਂ ਕਿਹਾ ਕਿ ਅੱਜ ਦੇ ਘਟਨਾਕ੍ਰਮ ਤੋਂ ਪ੍ਰਸ਼ਾਸਨ ਨੂੰ ਇਹ ਸਮਝ ਲੈਣਾ ਚਾਹੀਦਾ ਹੈ ਕਿ ਮੀਡੀਆ ਕਰਮੀ ਧੱਕੇਸ਼ਾਹੀ ਖਿਲਾਫ ਹਮੇਸ਼ਾ ਇੱਕਜੁੱਟ ਨਜ਼ਰ ਆਉਣਗੇ
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




