ਤਿਉਹਾਰਾਂ ਦੇ ਖਰੀਦਦਾਰੀ ਸੀਜ਼ਨ ਦੇ ਵਿਚਕਾਰ 15 ਅਕਤੂਬਰ, 2026 ਨੂੰ ਲਾਗੂ ਹੋਣ ਵਾਲੇ ਨਵੇਂ UPI ਮਰਚੈਂਟ ਡਿਸਕਾਊਂਟ ਰੇਟ (MDR) ਨਿਯਮ ਨੂੰ ਦੀਵਾਲੀ ਤੋਂ ਬਾਅਦ ਤੱਕ ਵਧਾ ਦਿੱਤਾ ਗਿਆ ਹੈ। ਇਸ ਸਮਾਂ ਸੀਮਾ ਨੂੰ ਵਧਾਉਣ ਦਾ ਫੈਸਲਾ ਨੈਸ਼ਨਲ ਪੇਮੈਂਟਸ ਕਾਰਪੋਰੇਸ਼ਨ ਆਫ਼ ਇੰਡੀਆ (NPCI) ਅਤੇ ਵਿੱਤ ਮੰਤਰਾਲੇ ਨਾਲ ਉਠਾਈਆਂ ਗਈਆਂ ਚਿੰਤਾਵਾਂ ਤੋਂ ਬਾਅਦ ਲਿਆ ਗਿਆ ਹੈ। NPCI ਨੇ ਮੰਗਲਵਾਰ ਨੂੰ ਪ੍ਰੈਸ ਨੋਟ ਜਾਰੀ ਕੀਤਾ ਹੈ, ਜਿਸ ਵਿੱਚ ਸਾਫ਼ ਕਰ ਦਿੱਤਾ ਗਿਆ ਹੈ ਕਿ UPI ‘ਤੇ ਫਿਲਹਾਲ ਕੋਈ ਨਵਾਂ ਚਾਰਜ ਲਾਗੂ ਨਹੀਂ ਕੀਤਾ ਜਾਵੇਗਾ।
ਅਸਲ ਵਿੱਚ ₹2,000 ਤੋਂ ਵੱਧ ਦੇ UPI ਭੁਗਤਾਨਾਂ ਲਈ 0.4% ਮਰਚੈਂਟ ਡਿਸਕਾਉਂਟ ਰੇਡ (MDR) ਲਗਾਉਣ ਦੀ ਯੋਜਨਾ ਬਣਾਈ ਗਈ ਸੀ। ਇਹ ਇਸ ਹਫ਼ਤੇ ਵੀਰਵਾਰ ਨੂੰ ਲਾਗੂ ਹੋਣਾ ਸੀ, ਪਰ ਹੁਣ ਇਸਨੂੰ ਦੀਵਾਲੀ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ।
NPCI ਦੇਸ਼ ਦੇ ਸਭ ਤੋਂ ਵੱਡੇ ਡਿਜੀਟਲ ਭੁਗਤਾਨ ਪਲੇਟਫਾਰਮ, UPI ਦਾ ਸੰਚਾਲਨ ਕਰਦਾ ਹੈ। ਸੰਗਠਨ ਨੇ ਆਪਣਏ ਬਿਆਨ ਵਿੱਚ,ਕਿਹਾ ਕਿ ਤਿਉਹਾਰਾਂ ਦੇ ਸੀਜ਼ਨ ਨੂੰ ਧਿਆਨ ਵਿੱਚ ਰੱਖਦਿਆਂ ਪਰਸਨ-ਟੂ-ਮਰਚੈਂਟ (P2M) ਟ੍ਰਾਂਜੈਕਸ਼ਨ ਤੇ ਲੱਗਣ ਵਾਲੇ ਚਾਰਜ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਨਵੀਂ ਤਾਰੀਖ ਦਾ ਐਲਾਨ ਬਾਅਦ ਵਿੱਚ ਕੀਤਾ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਦੀਵਾਲੀ ਤੋਂ ਬਾਅਦ ਨਵੰਬਰ ਦੇ ਦੂਜੇ ਹਫ਼ਤੇ ਨਵਾਂ ਫੈਸਲਾ ਲਿਆ ਜਾ ਸਕਦਾ ਹੈ।
ਮਰਚੈਂਟ ਬਾਡੀਜ਼ ਤੋਂ ਲੈ ਕੇ ਫਿਨਟੈਕ ਕੰਪਨੀਆਂ ਤੱਕ, ਸਾਰਿਆਂ ਨੇ ਇਸ ਨਵੇਂ ਚਾਰਜ ਦਾ ਸਖ਼ਤ ਵਿਰੋਧ ਕੀਤਾ ਸੀ। ਉਨ੍ਹਾਂ ਨੇ ਦਲੀਲ ਦਿੱਤੀ ਸੀ ਕਿ ਇਸਦਾ ਤਿਉਹਾਰਾਂ ਦੇ ਸੀਜ਼ਨ ਦੌਰਾਨ ਵਿਕਰੀ ‘ਤੇ ਸਿੱਧਾ ਅਸਰ ਪਵੇਗਾ। ਬਾਜ਼ਾਰ ਇਸ ਸਮੇਂ ਮਹਿੰਗਾਈ ਦਾ ਸਾਹਮਣਾ ਕਰ ਰਿਹਾ ਹੈ। ਸਰਕਾਰ ਨੂੰ ਇਹ ਵੀ ਡਰ ਸੀ ਕਿ ਤਿਉਹਾਰਾਂ ਦੀ ਵਿਕਰੀ ਦੌਰਾਨ ਵਪਾਰਕ ਲਾਗਤਾਂ ਵਧ ਸਕਦੀਆਂ ਹਨ। ਜੇਕਰ ਵਪਾਰੀਆਂ ‘ਤੇ MDR ਦਾ ਬੋਝ ਵਧਦਾ ਹੈ, ਤਾਂ ਇਹ ਸੰਭਵ ਹੈ ਕਿ ਆਮ ਗਾਹਕਾਂ ਨੂੰ ਵੀ ਨੁਕਸਾਨ ਦਾ ਭਾਰ ਚੁੱਕਣਾ ਪਵੇ। ਵਪਾਰੀ ਇਹ ਲਾਗਤ ਗਾਹਕਾਂ ਤੋਂ ਵਸੂਲ ਕਰਨਗੇ।ਇਸ ਚਿੰਤਾ ਦੇ ਮੱਦੇਨਜ਼ਰ, UPI ਗਵਰਨਿੰਗ ਕੌਂਸਲ ਨੇ ਇਸ ਸਮੇਂ ਕਦਮ ਪਿੱਛੇ ਖਿੱਚ ਲਏ ਹਨ।ਪਿਛਲੇ ਮਹੀਨੇ ਹੀ, UPI ਗਵਰਨਿੰਗ ਕੌਂਸਲ ਨੇ ₹2,000 ਤੋਂ ਵੱਧ ਦੇ ਲੈਣ-ਦੇਣ ‘ਤੇ 0.4 ਪ੍ਰਤੀਸ਼ਤ MDR ਵਸੂਲਣ ਦਾ ਫੈਸਲਾ ਕੀਤਾ ਸੀ। ਇਸਦਾ ਮਤਲਬ ਹੈ ਕਿ ਜੇਕਰ ਤੁਸੀਂ UPI ਰਾਹੀਂ ਕਿਸੇ ਵਪਾਰੀ ਨੂੰ 2,000 ਰੁਪਏ ਦਾ ਭੁਗਤਾਨ ਕਰਦੇ ਹੋ, ਤਾਂ ਤੁਹਾਨੂੰ 0.4% ਫੀਸ ਦੇਣੀ ਪਵੇਗੀ। 10,000 ਰੁਪਏ ਦੀ ਅਦਾਇਗੀ ਲਈ, ਇਹ ਚਾਰਜ ਵਧ ਕੇ 40 ਰੁਪਏ ਹੋ ਜਾਵੇਗਾ। ਇਹ ਚਾਰਜ ਵਪਾਰੀਆਂ ਤੋਂ ਡਿਜੀਟਲ ਭੁਗਤਾਨਾਂ ਦੀ ਪ੍ਰਕਿਰਿਆ ਲਈ ਲਿਆ ਜਾਂਦਾ ਹੈ। 8 ਅਕਤੂਬਰ ਨੂੰ, ਵਿੱਤ ਮੰਤਰੀ ਨੇ ਸਪੱਸ਼ਟ ਕੀਤਾ ਸੀ ਕਿ UPI ਲੈਣ-ਦੇਣ ‘ਤੇ MDR ਦਾ ਮੁੱਦਾ ਹਿੱਸੇਦਾਰਾਂ ਵਿਚਕਾਰ ਹੱਲ ਕੀਤਾ ਜਾਵੇਗਾ। ਚਾਰਜ ਨੂੰ ਕਦੋਂ ਲਾਗੂ ਕਰਨਾ ਹੈ, ਇਸ ਬਾਰੇ ਫੈਸਲਾ ਪੇਮੈਂਟ ਈਕੋਸਿਸਟਮ ‘ਤੇ ਛੱਡ ਦਿੱਤਾ ਗਿਆ ਹੈ।
UPI ‘ਤੇ ਚਾਰਜ ਲਗਾਉਣਾ ਇੰਨਾ ਆਸਾਨ ਨਹੀਂ ਹੈ। ਦੇਸ਼ ਵਿੱਚ ਲਗਭਗ 11 ਕਰੋੜ ਟਰਮੀਨਲਸ ‘ਤੇ ਕਾਰਡ ਦੇ ਰਾਹੀਂ ਪੇਮੈਂਟ ਹੁੰਦਾਹੈ, ਜਦੋਂ ਕਿ UPI ਨੈੱਟਵਰਕ ਕਾਫ਼ੀ ਵੱਡਾ ਹੈ। ਦੇਸ਼ ਭਰ ਵਿੱਚ ਲਗਭਗ 10 ਕਰੋੜ ਮਰਚੈਂਟ UPI ਭੁਗਤਾਨ ਸਵੀਕਾਰ ਕਰਦੇ ਹਨ। ਇਨ੍ਹਾਂ ਵਿੱਚ ਛੋਟੇ ਸ਼ਹਿਰਾਂ ਤੋਂ ਪਿੰਡਾਂ ਤੱਕ ਦੇ ਵਪਾਰੀ ਸ਼ਾਮਲ ਹਨ। ਕਾਰਡ ਭੁਗਤਾਨਾਂ ਲਈ ਨਿਯਮ ਲਗਭਗ ਇੱਕੋ ਜਿਹੇ ਹਨ। ਹਾਲਾਂਕਿ, UPI ‘ਤੇ ਵੱਖ-ਵੱਖ ਸ਼੍ਰੇਣੀਆਂ ਲਈ ਵੱਖ-ਵੱਖ ਦਰਾਂ ਨਿਰਧਾਰਤ ਕੀਤੀਆਂ ਗਈਆਂ ਹਨ।

Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.