ਹਾਲ ਹੀ ਵਿੱਚ, ਫਿਲਮ ਅਦਾਕਾਰਾ ਜਾਹਨਵੀ ਕਪੂਰ ਦੀ ਏਆਈਦੁਆਰਾ ਤਿਆਰ ਕੀਤੀ ਗਈ ਇੱਕ ਅਸ਼ਲੀਲ (ਡੀਪਫੇਕ) ਵੀਡੀਓ ਸਾਹਮਣੇ ਆਈ ਹੈ। ਇਸ ਤੋਂ ਪਹਿਲਾਂ ਵੀ ਕਈ ਹੋਰ ਅਦਾਕਾਰਾਵਾਂ ਨਾਲ ਵੀ ਅਜਿਹੀਆਂ ਘਟਨਾਵਾਂ ਵਾਪਰ ਚੁੱਕੀਆਂ ਹਨ। ਇੱਕ ਤਾਜ਼ਾ ਅਧਿਐਨ ਰਿਪੋਰਟ ਵਿੱਚ ਪਤਾ ਲੱਗਆ ਹੈ ਕਿ ਜਿੱਥੇ 2023 ਵਿੱਚ ਇਤਰਾਜ਼ਯੋਗ ਡੀਪਫੇਕ ਵੀਡੀਓਜ਼ ਅਤੇ ਤਸਵੀਰਾਂ ਦੀ ਗਿਣਤੀ 5 ਲੱਖ ਸੀ, ਉੱਥੇ 2025 ਤੱਕ ਇਹ ਅੰਕੜਾ ਵਧ ਕੇ 80 ਲੱਖ ਤੱਕ ਪਹੁੰਚ ਗਿਆ। ਜਿਸ ਤੋਂ ਪਤਾ ਲੱਗਦਾ ਹੈ ਕਿ ਦੋ ਸਾਲਾਂ ਦੇ ਅਰਸੇ ਦੌਰਾਨ ਅਜਿਹੇ ਮਾਮਲਿਆਂ ਵਿੱਚ ਲਗਭਗ 1,500% ਦਾ ਭਾਰੀ ਵਾਧਾ ਹੋਇਆ ਹੈ।
ਕੁਝ ਦਿਨ ਪਹਿਲਾਂ, ਅੰਤਰਰਾਸ਼ਟਰੀ ਜਰਨਲ (JOTS) ਨੇ ਜਿਨਸੀ ਤੌਰ ‘ਤੇ ਅਸ਼ਲੀਲ ਡੀਪਫੇਕ ਵੀਡੀਓਜ਼ ਬਾਰੇ ਇੱਕ ਰਿਪੋਰਟ ਪ੍ਰਕਾਸ਼ਿਤ ਕੀਤੀ। ਇਹ ਜਰਨਲ ਇੰਟਰਨੈੱਟ ਅਤੇ ਸੋਸ਼ਲ ਮੀਡੀਆ ‘ਤੇ ਅਪਰਾਧ ਅਤੇ ਸੁਰੱਖਿਆ ਨਾਲ ਸਬੰਧਤ ਵਿਸ਼ਿਆਂ ‘ਤੇ ਖੋਜ ਕਰਦਾ ਹੈ। ਇਸ ਤੋਂ ਬਾਅਦ, ਅਮਰੀਕੀ ਮੈਗਜ਼ੀਨ Forbes ਨੇ ਵੀ ਇਸ ਖੋਜ ਦੇ ਨਤੀਜੇ ਪ੍ਰਕਾਸ਼ਿਤ ਕੀਤੇ। ਰਿਪੋਰਟ ਮੁਤਾਬਕ ਦੁਨੀਆਂ ਭਰ ਵਿੱਚ ਡੀਪਫੇਕ ਵੀਡੀਓਜ਼ ਦੀ ਗਿਣਤੀ ਸਿਰਫ਼ ਦੋ ਸਾਲਾਂ ਵਿੱਚ 16 ਗੁਣਾ ਵਧ ਗਈ ਹੈ।
ਰਿਪੋਰਟ ਮੁਤਾਬਕ ਡੀਪਫੇਕ ਸਮੱਗਰੀ ਰਾਹੀਂ ਮੁੱਖ ਤੌਰ ‘ਤੇ ਔਰਤਾਂ ਅਤੇ ਲੜਕੀਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ। ਪੀੜਤਾਂ ਵਿੱਚ ਹਾਲੀਵੁੱਡ ਅਤੇ ਬਾਲੀਵੁੱਡ ਸਿਤਾਰਿਆਂ ਦੇ ਨਾਲ-ਨਾਲ ਦੁਨੀਆਂ ਭਰ ਦੀਆਂ ਕਈ ਹੋਰ ਪ੍ਰਮੁੱਖ ਸ਼ਖਸੀਅਤਾਂ ਵੀ ਸ਼ਾਮਲ ਹਨ। ਲੈਂਕੈਸਟਰ ਯੂਨੀਵਰਸਿਟੀ ਦੀ ਖੋਜਕਰਤਾ ਸਾਰਾਹ ਮੋਰਗਨ ਦਾ ਕਹਿਣਾ ਹੈ ਕਿ ਜੇਕਰ ਕਿਸੇ ਵਿਅਕਤੀ ਦੀ ਇੱਕ ਵੀ ਤਸਵੀਰ ਇੰਟਰਨੈੱਟ, ਫੇਸਬੁੱਕ, ਇੰਸਟਾਗ੍ਰਾਮ ਜਾਂ ਵਟਸਐਪ ‘ਤੇ ਮੌਜੂਦ ਹੈ, ਤਾਂ ਉਹ ਵਿਅਕਤੀ ਪੂਰੀ ਤਰ੍ਹਾਂ ਅਸੁਰੱਖਿਅਤ ਹੁੰਦਾ ਹੈ।
ਡੀਪਫੇਕ ਦੀ ਵਰਤੋਂ ਕਰਕੇ ਤਿਆਰ ਕੀਤੀ ਗਈ ਸਮੱਗਰੀ ਜਿਵੇਂ ਕਿ ਵੀਡੀਓ, ਆਡੀਓ, ਤਸਵੀਰਾਂ ਜਾਂ ਲਿਖਤ ਨੂੰ ‘ਡੀਪਫੇਕ’ ਸਮੱਗਰੀ ਕਿਹਾ ਜਾਂਦਾ ਹੈ। ਇਲੈਕਟ੍ਰੋਨਿਕਸ ਅਤੇ ਸੂਚਨਾ ਤਕਨਾਲੋਜੀ ਮੰਤਰਾਲੇ ਅਤੇ ਪ੍ਰੈਸ ਇਨਫਰਮੇਸ਼ਨ ਬਿਊਰੋ (PIB) ਦੇ ਮੁਤਾਬਕ, ਇਸ ਤਕਨਾਲੋਜੀ ਦੀ ਵਰਤੋਂ ਕਰਕੇ ਬਣਾਈ ਗਈ ਸਮੱਗਰੀ ਸੱਚ ਅਤੇ ਝੂਠ ਦੇ ਫਾਸਲੇ ਨੂੰ ਖਤਮ ਕਰ ਦਿੰਦੇ ਹਨ। ਇਸ ਦੀ ਦੁਰਵਰਤੋਂ ਕਈ ਤਰ੍ਹਾਂ ਦੇ ਖਤਰਿਆਂ ਨੂੰ ਜਨਮ ਦਿੰਦੀ ਹੈ, ਜਿਨ੍ਹਾਂ ਵਿੱਚ ਸੁਰੱਖਿਆ ਸਬੰਧੀ ਚਿੰਤਾਵਾਂ ਵੀ ਸ਼ਾਮਲ ਹਨ।
88 ਵੈੱਬਸਾਈਟਾਂ ‘ਤੇ ਮੌਜੂਦ ਹਨ ਡੀਪਫੇਕ ਵੀਡੀਓਜ: ਇੱਕ ਅਧਿਐਨ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਖੋਜਕਰਤਾਵਾਂ ਨੇ ਲਗਭਗ 88 ਅਜਿਹੀਆਂ ਵੈੱਬਸਾਈਟਾਂ ਦੀ ਪਛਾਣ ਕੀਤੀ ਹੈ ਜੋ ਡੀਪਫੇਕ ਅਸ਼ਲੀਲ ਸਮੱਗਰੀ (ਪੋਰਨੋਗ੍ਰਾਫਿਕ ਸਮੱਗਰੀ) ਦੀ ਮੇਜ਼ਬਾਨੀ ਕਰ ਰਹੀਆਂ ਹਨ। ਇਨ੍ਹਾਂ ਸਾਈਟਾਂ ‘ਤੇ ਮੌਜੂਦ ਵੀਡੀਓਜ਼ ਤੱਕ ਸਧਾਰਨ ‘ਕੀ-ਵਰਡਸ’ ਦੀ ਵਰਤੋਂ ਕਰਕੇ ਆਸਾਨੀ ਨਾਲ ਪਹੁੰਚ ਕੀਤੀ ਜਾ ਸਕਦੀ ਹੈ। ਇਨ੍ਹਾਂ ਵੀਡੀਓਜ਼ ਅਤੇ ਤਸਵੀਰਾਂ ਵਿੱਚ ਵਿਅਕਤੀਆਂ ਦੇ ਚਿਹਰਿਆਂ ਦੀ ਵਰਤੋਂ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਅਸ਼ਲੀਲ ਸਮੱਗਰੀ ਬਣਾਉਣ ਲਈ ਕੀਤੀ ਗਈ ਹੈ। ਇਨ੍ਹਾਂ 88 ਵੈੱਬਸਾਈਟਾਂ ਵਿੱਚੋਂ 38 ਵੈੱਬਸਾਈਟਾਂ ਤਾਂ ਅਜਿਹੀਆਂ ਹਨ ਜਿੰਨ੍ਹਾਂ ਦਾ ਕੰਮ ਅਸ਼ਲੀਲ ਡੀਪਫੇਕ ਵੀਡੀਓਜ਼ ਅਤੇ ਤਸਵੀਰਾਂ ਦਾ ਪ੍ਰਸ਼ਾਰਣ ਕਰਨਾ ਹੈ।
ਅਮਰੀਕਾ ਵਿੱਚ ਡੀਪਫੇਕ ਸਾਈਟਾਂ ਦੇ ਯੂਜਰ ਜਿਆਦਾ: JOTS ਦੀ ਇੱਕ ਰਿਪੋਰਟ 88 ਵੈੱਬਸਾਈਟਾਂ ਦੇ ਕਿਸ ਦੇਸ਼ ਵਿੱਚ ਕਿੰਨੇ ਪ੍ਰਤੀਸ਼ਤ ਯੂਜਰ ਹਨ, ਇਹ ਵੀ ਜਾਣਕਾਰੀ ਦਿੱਤੀ ਗਈ ਹੈ। ਇਸ ਦੇ ਮੁਤਾਬਕ ਅਮਰੀਕਾ ਵਿੱਚ ਡੀਪਫੇਕ ਅਸ਼ਲੀਲ ਸਮੱਗਰੀ ਦੇਖਣ ਵਾਲੇ ਦੁਨੀਆਂ ਦੇ ਸਭ ਤੋਂ ਜਿਆਦਾ ਹਨ। ਅਜਿਹੇ ਲੋਕਾਂ ਦੀ ਸੰਖਿਆ 18% ਹੈ, ਇਸ ਸੂਚੀ ਵਿੱਚ ਭਾਰਤ ਦੂਜੇ ਸਥਾਨ ‘ਤੇ ਹੈ, ਜਦਕਿ ਜਰਮਨੀ ਤੀਜੇ, ਦੱਖਣੀ ਕੋਰੀਆ ਚੌਥੇ, ਕੈਨੇਡਾ ਪੰਜਵੇਂ ਅਤੇ ਫਰਾਂਸ ਛੇਵੇਂ ਸਥਾਨ ‘ਤੇ ਆਉਂਦੇ ਹਨ।
38 ਡੀਪਫੇਕ ਵੈੱਬਸਾਈਟਾਂ ਦੇ ਉਪਭੋਗਤਾ ਵੀ ਅਮਰੀਕਾ ਸਭ ਤੋਂ ਅੱਗੇ: ਇੱਕ ਰਿਪੋਰਟ ਤੋਂ ਪਤਾ ਲੱਗਿਆ ਹੈ ਕਿ ਡੀਪਫੇਕ ਅਸ਼ਲੀਲ ਸਮੱਗਰੀ ਵਾਲੀਆਂ 38 ਪ੍ਰਮੁੱਖ ਵੈੱਬਸਾਈਟਾਂ ਦੇ ਸਭ ਤੋਂ ਵੱਧ ਉਪਭੋਗਤਾ ਅਮਰੀਕਾ ਵਿੱਚ ਹਨ। ਅਜਿਹੇ ਲਗਭਗ 17% ਉਪਭੋਗਤਾ ਅਮਰੀਕਾ ਵਿੱਚ ਮੌਜੂਦ ਹਨ, ਜੋ ਉੱਥੇ ਅਸ਼ਲੀਲ ਡੀਪਫੇਕ ਸਮੱਗਰੀ ਦੇਖਦੇ ਹਨ, ਉੱਥੇ ਹੀ ਦੱਖਣੀ ਕੋਰੀਆ ਦੂਜੇ ਸਥਾਨ ‘ਤੇ ਹੈ, ਜਿੱਥੇ ਇਨ੍ਹਾਂ ਸਾਈਟਾਂ ਦੇ ਲਗਭਗ 12% ਉਪਭੋਗਤਾ ਹਨ, ਜਦੋਂ ਕਿ ਭਾਰਤ 11% ਨਾਲ ਤੀਜੇ ਸਥਾਨ ‘ਤੇ ਹੈ। ਜਰਮਨੀ ਅਤੇ ਜਾਪਾਨ ਕ੍ਰਮਵਾਰ ਚੌਥੇ ਅਤੇ ਪੰਜਵੇਂ ਸਥਾਨ ‘ਤੇ ਹਨ।
ਪੰਜ ਵੱਡੀਆਂ ਕੰਪਨੀਆਂ ਨੇ ਸਾਈਟਾਂ ਨੂੰ ਆਪਣੇ ਸਰਵਰਾਂ ‘ਤੇ ਦਿੱਤੀ ਜਗ੍ਹਾ: ਖੋਜਕਰਤਾਵਾਂ ਨੇ ਪਾਇਆ ਕਿ 88 ਡੀਪਫੇਕ ਵੈੱਬਸਾਈਟਾਂ ਕਿਸੇ ਗੁਪਤ ਨੈੱਟਵਰਕ ‘ਤੇ ਨਹੀਂ ਚੱਲ ਰਹੀਆਂ ਸਨ, ਸਗੋਂ, ਪੰਜ ਜਾਣੀਆਂ-ਪਛਾਣੀਆਂ ਕੰਪਨੀਆਂ ਇਨ੍ਹਾਂ ਨੂੰ ਆਪਣੇ ਸਰਵਰਾਂ ‘ਤੇ ਜਗ੍ਹਾ ਦੇ ਰਹੀਆਂ ਸਨ। ਇਨ੍ਹਾਂ ਪੰਜਾਂ ਕੰਪਨੀਆਂ ਵਿੱਚੋਂ ਸਿਰਫ਼ ਇੱਕ ਕੰਪਨੀ ਨੇ ਹੀ ਅਜਿਹੀਆਂ 44 ਤੋਂ ਵੱਧ ਸਾਈਟਾਂ ਨੂੰ ਜਗ੍ਹਾ ਦੇ ਰੱਖੀ ਹੈ। ਜੇਕਰ ਇਹ ਪੰਜੇ ਕੰਪਨੀਆਂ ਸਖ਼ਤੀ ਕਰਨ ਤਾਂ ਇੱਕ ਝਟਕੇ ਵਿੱਚ ਹੀ ਇਹ ਡੀਪਫੇਕ ਸਾਈਟਾਂ ਬੰਦ ਹੋ ਜਾਣਗੀਆਂ।
93% ਵੈੱਬਸਾਈਟਾਂ ਇੰਟਰਨੈੱਟ ‘ਤੇ ਆਸਾਨੀ ਨਾਲ ਉਪਲਬਧ: ਖੋਜਕਰਤਾਵਾਂ ਨੇ ਪਾਇਆ ਹੈ ਕਿ ਲਗਭਗ 93% ਵੈੱਬਸਾਈਟਾਂ ਆਨਲਾਈਨ ਆਸਾਨੀ ਨਾਲ ਉਪਲਬਧ ਹਨ

Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.