EntertainmentTop News

 ਚੈੱਕ ਬਾਊਂਸ ਮਾਮਲਾ : ‘ਹੰਕਾਰ ਨੂੰ ਸਹੀ ਥਾਂ ਰੱਖੋ…’, SC ਨੇ ਅਦਾਕਾਰ ਰਾਜਪਾਲ ਯਾਦਵ ਨੂੰ ਪਾਈ ਝਾੜ

ਅਦਾਕਾਰ ਰਾਜਪਾਲ ਯਾਦਵ 9 ਕਰੋੜ ਰੁਪਏ ਦੇ ਚੈੱਕ ਬਾਊਂਸ ਮਾਮਲੇ ਕਾਰਨ ਕਾਫ਼ੀ ਸਮੇਂ ਤੋਂ ਖ਼ਬਰਾਂ ਵਿੱਚ ਹਨ। 15 ਸਤੰਬਰ ਨੂੰ ਸੁਪਰੀਮ ਕੋਰਟ ਨੇ ਮਾਮਲੇ ਦੀ ਸੁਣਵਾਈ ਕਰਦੇ ਹੋਏ ਅਦਾਕਾਰ ਨੂੰ ਜੇਲ੍ਹ ਤੋਂ ਰਿਹਾਅ ਕਰ ਦਿੱਤਾ ਅਤੇ 5 ਕਰੋੜ ਰੁਪਏ ਜਮ੍ਹਾ ਕਰਵਾਉਣ ਦਾ ਹੁਕਮ ਦਿੱਤਾ। ਰੋਜ਼ਾਨਾਖ਼ਬਰਾਂ ਪੜ੍ਹੋ
5 ਅਕਤੂਬਰ ਨੂੰ ਸੁਣਵਾਈ ਦੌਰਾਨ ਅਦਾਲਤ ਨੇ ਪਾਇਆ ਕਿ ਰਾਜਪਾਲ ਨੇ ਹਦਾਇਤਾਂ ਦੀ ਪਾਲਣਾ ਨਹੀਂ ਕੀਤੀ ਸੀ। ਹੁਣ, ਅਦਾਲਤ ਨੇ ਉਸ ਨੂੰ ਖੂਬ ਝਾੜ ਪਾਈ ਅਤੇ ਸਖ਼ਤ ਹੁਕਮ ਜਾਰੀ ਕੀਤਾ ਹੈ।
ਚੈੱਕ ਬਾਊਂਸ ਮਾਮਲੇ ਵਿੱਚ ਕੁੱਲ ਸਾਢੇ ਸੱਤ ਕਰੋੜ ਰੁਪਏ ਸ਼ਾਮਲ ਹਨ। ਸੁਣਵਾਈ ਦੌਰਾਨ 50 ਲੱਖ ਰੁਪਏ ਦੇ ਡਿਮਾਂਡ ਡਰਾਫਟ ਦੀ ਇੱਕ ਫੋਟੋਕਾਪੀ ਵੀ ਅਦਾਲਤ ਦੇ ਸਾਹਮਣੇ ਪੇਸ਼ ਕੀਤੀ ਗਈ।
ਜਸਟਿਸ ਜੋਇਮਲਿਆ ਬਾਗਚੀ ਨੇ ਰਾਜਪਾਲ ਯਾਦਵ ਦੇ ਵਕੀਲ ਤੋਂ ਸਖ਼ਤ ਸਵਾਲ ਕੀਤੇ ਅਤੇ ਅਦਾਲਤ ਨੂੰ ਪੇਸ਼ ਕੀਤੇ ਗਏ ਦਸਤਾਵੇਜ਼ਾਂ ਤੋਂ ਨਾਰਾਜ਼ਗੀ ਪ੍ਰਗਟ ਕੀਤੀ।
ਸੁਣਵਾਈ ਦੌਰਾਨ, ਜਸਟਿਸ ਜੋਇਮਲਿਆ ਬਾਗਚੀ ਨੇ ਕਿਹਾ, “ਇਸ ਹੰਕਾਰ ਨੂੰ ਉਸਦੀ ਸਹੀ ਜਗ੍ਹਾ ‘ਤੇ ਰੱਖਣਾ ਹੋਵੇਗਾ ਹੈ। ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਕਦੋਂ ਬੋਲਣਾ ਹੈ।”
ਅਦਾਲਤ ਦੇ ਇਸ ਬਿਆਨ ਤੋਂ ਬਾਅਦ ਇਹ ਸਮਝਿਆ ਜਾ ਸਕਦਾ ਹੈ ਕਿ ਅਦਾਲਤ ਹੁਣ ਭੁਗਤਾਨ ਬਾਰੇ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਦੇ ਮੂਡ ਵਿੱਚ ਨਹੀਂ ਹੈ।
ਅਦਾਲਤ ਨੇ ਕਿਹਾ ਕਿ ਉਹ ਰਾਜਪਾਲ ਯਾਦਵ ਦੀ ਪਟੀਸ਼ਨ ਨੂੰ ਖਾਰਿਜ ਕਰਨ ਲਈ ਤਿਆਰ ਹੈ, ਪਰ ਫਿਲਹਾਲ ਇਹ ਯਕੀਨੀ ਬਣਾਉਣ ਲਈ ਅਜਿਹਾ ਨਹੀਂ ਕਰ ਰਹੀ ਹੈ ਕਿ ਸ਼ਿਕਾਇਤਕਰਤਾ ਨੂੰ ਉਸ ਦੇ ਪੈਸੇ ਮਿਲ ਜਾਣ। ਅਦਾਲਤ ਨੇ ਭੁਗਤਾਨ ਲਈ ਕੱਲ੍ਹ ਤੱਕ ਦਾ ਸਮਾਂ ਦਿੱਤਾ ਹੈ। ਮਾਮਲੇ ਦੀ ਅਗਲੀ ਸੁਣਵਾਈ ਕੱਲ੍ਹ ਤੋਂ ਬਾਅਦ ਹੋਵੇਗੀ ਅਤੇ ਇਸ ਨੂੰ ਉਸ ਦਿਨ ਦੀ ਸੁਣਵਾਈ ਲਿਸਟ ਦੇ ਟੌਪ ‘ਤੇ ਰੱਖਿਆ ਜਾਵੇਗਾ। ਇਸ ਦਾ ਮਤਲਬ ਹੈ ਕਿ ਰਾਜਪਾਲ ਯਾਦਵ ਨੂੰ ਹੁਣ ਅਦਾਲਤ ਦੇ ਨਿਰਦੇਸ਼ ਮੁਤਾਬਕ ਤੈਅ ਸਮੇਂ ਦੇ ਅੰਦਰ ਭੁਗਤਾਨ ਕਰਨਾ ਪਵੇਗਾ।
ਰਾਜਪਾਲ ਯਾਦਵ ਦੇ ਚੈੱਕ ਬਾਊਂਸ ਮਾਮਲੇ ਦੇ ਸੰਬੰਧ ਵਿੱਚ ਅਦਾਕਾਰ ਨੇ 2010 ਵਿੱਚ “ਅਤਾ ਪਤਾ ਲਾਪਤਾ” ਨਾਮ ਦੀ ਇੱਕ ਫਿਲਮ ਬਣਾਈ। ਇਸ ਫਿਲਮ ਲਈ ਅਦਾਕਾਰ ਨੇ ਮੁਰਗਲੀ ਪ੍ਰੋਜੈਕਟਸ ਪ੍ਰਾਈਵੇਟ ਲਿਮਟਿਡ ਨਾਮਕ ਕੰਪਨੀ ਤੋਂ 5 ਕਰੋੜ ਰੁਪਏ ਦਾ ਕਰਜ਼ਾ ਲਿਆ। ਹਾਲਾਂਕਿ, ਫਿਲਮ ਫਲਾਪ ਹੋ ਗਈ ਅਤੇ ਰਾਜਪਾਲ ਯਾਦਵ ਕਰਜ਼ਾ ਵਾਪਸ ਨਹੀਂ ਕਰ ਸਕਿਆ। ਵਿਆਜ ਸਣੇ ਰਕਮ 9 ਕਰੋੜ ਰੁਪਏ ਹੋ ਗਈ ਸੀ। ਇਸ ਤੋਂ ਬਾਅਦ ਰਾਜਪਾਲ ਯਾਦਵ ਨੇ ਪ੍ਰੋਡਕਸ਼ਨ ਕੰਪਨੀ ਨੂੰ ਚੈੱਕ ਦਿੱਤੇ, ਜੋਕਿ ਬਾਊਂਸ ਹੋ ਗਏ। ਅਦਾਕਾਰ ਖਿਲਾਫ ਚੈੱਕ ਬਾਊਂਸ ਦਾ ਕੇਸ ਦਰਜ ਕੀਤਾ ਗਿਆ। ਇਹ ਚੈੱਕ ਫਿਲਮ ਪ੍ਰੋਡਕਸ਼ਨ ਲਈ ਦਿੱਤੇ ਗਏ ਸਨ, ਪਰ ਪੈਸੇ ਨਹੀਂ ਮਿਲੇ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button