IndiaTop News

ਮੈਂਬਰ ਪਾਰਲੀਮੈਂਟ ਵਿਕਰਮਜੀਤ ਸਿੰਘ ਸਾਹਨੀ ਵੱਲੋਂ ਕੈਪਟਨ ਸਮਿਤ ਮਛਰ ਲਈ ₹25 ਲੱਖ ਦੇ ਬਹਾਦਰੀ ਪੁਰਸਕਾਰ ਦਾ ਐਲਾਨ।

ਰਾਜ ਸਭਾ ਮੈਂਬਰ ਅਤੇ ‘ਸੰਨ ਫਾਊਂਡੇਸ਼ਨ’ ਦੇ ਚੇਅਰਮੈਨ ਡਾ. ਵਿਕਰਮਜੀਤ ਸਿੰਘ ਸਾਹਨੀ ਨੇ ਦੁਬਈ ਤੋਂ ਤੈਲ ਅਵੀਵ ਜਾਣ ਵਾਲੀ ਉਡਾਣ ਦੌਰਾਨ ਕਾਕਪਿਟ ਵਿਚ ਹੋਏ ਜਾਨਲੇਵਾ ਹਮਲੇ ਦੌਰਾਨ ਕੈਪਟਨ ਸਮਿਤ ਮਛਰ ਵੱਲੋਂ ਦਿਖਾਈ ਗਈ ਅਸਧਾਰਨ ਬਹਾਦਰੀ ਅਤੇ ਸੂਝ-ਬੂਝ ਲਈ ਉਨ੍ਹਾਂ ਨੂੰ ਸਨਮਾਨਿਤ ਕਰਨ ਵਾਸਤੇ ₹25 ਲੱਖ ਦੇ “ਸਮਿਤ ਮਛਰ ਬਹਾਦਰੀ ਪੁਰਸਕਾਰ” ਦੇਣ ਦਾ ਐਲਾਨ ਕੀਤਾ। ਗੰਭੀਰ ਜ਼ਖਮੀ ਹੋਣ ਦੇ ਬਾਵਜੂਦ, ਕੈਪਟਨ ਮਛਰ ਨੇ ਕਮਾਲ ਦੀ ਹਿੰਮਤ ਦਿਖਾਈ ਅਤੇ ਇੱਕ ਵੱਡੇ ਹਾਦਸੇ ਨੂੰ ਟਾਲਣ ਵਿੱਚ ਮਦਦ ਕੀਤੀ, ਜਿਸ ਨਾਲ ਲਗਭਗ 170 ਯਾਤਰੀਆਂ ਦੀ ਜਾਨ ਬਚ ਗਈ। ਉਨ੍ਹਾਂ ਦੀ ਬਹਾਦਰੀ ਅਤੇ ਨਿਰਸਵਾਰਥ ਕਾਰਜ ਦੀ ਸ਼ਲਾਘਾ ਕਰਦਿਆਂ, ਡਾ. ਸਾਹਨੀ ਨੇ ਕਿਹਾ ਕਿ ਅਜਿਹੀ ਬਹਾਦਰੀ ਭਾਰਤ ਦੀ ਸਰਵੋਤਮ ਭਾਵਨਾ ਨੂੰ ਦਰਸਾਉਂਦੀ ਹੈ ਅਤੇ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਦਾ ਸ੍ਰੋਤ ਬਣਨੀ ਚਾਹੀਦੀ ਹੈ। ਡਾ. ਸਾਹਨੀ ਨੇ ਮਾਣਯੋਗ ਪ੍ਰਧਾਨ ਮੰਤਰੀ ਸ਼੍ਰੀ ਨਰਿੰਦਰ ਮੋਦੀ ਜੀ ਨੂੰ ਪੱਤਰ ਲਿਖ ਕੇ ਇਹ ਬੇਨਤੀ ਵੀ ਕੀਤੀ ਹੈ ਕਿ ਕੈਪਟਨ ਮਛਰ ਨੂੰ ‘ਅਸ਼ੋਕ ਚੱਕਰ’ ਅਤੇ ‘ਰਾਸ਼ਟਰੀ ਬਹਾਦਰੀ ਪੁਰਸਕਾਰ’ ਲਈ ਵਿਚਾਰਿਆ ਜਾਵੇ।

ਡਾ. ਸਾਹਨੀ ਨੇ ਕਿਹਾ ਕਿ ਇਹ ਪੁਰਸਕਾਰ ਲੋੜਵੰਦ ਨੌਜਵਾਨਾਂ ਲਈ ਮੌਕੇ ਪੈਦਾ ਕਰਨ ਪ੍ਰਤੀ ‘ਸੰਨ ਫਾਊਂਡੇਸ਼ਨ’ ਦੀ ਵਚਨਬੱਧਤਾ ਨੂੰ ਵੀ ਮਜ਼ਬੂਤ ਕਰੇਗਾ। ਇਹ ਫਾਊਂਡੇਸ਼ਨ ਪੰਜਾਬ ਵਿੱਚ ਹਜ਼ਾਰਾਂ ਨੌਜਵਾਨਾਂ ਨੂੰ ਹਵਾਬਾਜ਼ੀ (ਏਵੀਏਸ਼ਨ) ਸਮੇਤ ਲਗਭਗ 20 ਕੋਰਸਾਂ ਵਿੱਚ ਮੁਫ਼ਤ ਹੁਨਰ ਸਿਖਲਾਈ ਪ੍ਰਦਾਨ ਕਰਦੀ ਹੈ। ਇਸ ਪਹਿਲਕਦਮੀ ਦੇ ਹਿੱਸੇ ਵਜੋਂ, ‘ਸੰਨ ਫਾਊਂਡੇਸ਼ਨ’ ਨੇ ਬਰਨਾਲਾ ਦੀ ਇੱਕ ਆਂਗਣਵਾੜੀ ਵਰਕਰ ਦੀ ਧੀ ਕੁਲਵੀਰ ਕੌਰ ਦੀ ਪਾਇਲਟ ਵਜੋਂ ਸਿਖਲਾਈ ਵਿੱਚ ਸਹਾਇਤਾ ਕੀਤੀ ਸੀ, ਜਿਸ ਨਾਲ ਉਹ ਭਾਰਤ ਅਤੇ ਦੱਖਣੀ ਅਫਰੀਕਾ ਦੋਵਾਂ ਥਾਵਾਂ ‘ਤੇ ਸਿਖਲਾਈ ਲੈਣ ਦੇ ਯੋਗ ਬਣੀ; ਉਹ ਹੁਣ ਇੱਕ ਕਮਰਸ਼ੀਅਲ ਪਾਇਲਟ ਹੈ। ਡਾ. ਸਾਹਨੀ ਨੇ ਐਲਾਨ ਕੀਤਾ ਕਿ ਫਾਊਂਡੇਸ਼ਨ ਕੈਪਟਨ ਸਮਿਤ ਮਛਰ ਦੇ ਨਾਮ ‘ਤੇ ਵਜ਼ੀਫੇ (scholarships) ਦੇ ਕੇ ਆਰਥਿਕ ਤੌਰ ‘ਤੇ ਕਮਜ਼ੋਰ ਵਰਗ ਦੇ ਨੌਜਵਾਨਾਂ ਲਈ ਆਪਣੇ ਪਾਇਲਟ-ਸਿਖਲਾਈ ਪ੍ਰੋਗਰਾਮ ਨੂੰ ਹੋਰ ਮਜ਼ਬੂਤ ਕਰੇਗੀ, ਤਾਂ ਜੋ ਉਨ੍ਹਾਂ ਦੀ ਬਹਾਦਰੀ ਦੇ ਕਾਰਜ ਨੂੰ ਅਵਸਰ ਅਤੇ ਪ੍ਰੇਰਨਾ ਦੇ ਇੱਕ ਸਥਾਈ ਸਰੋਤ ਵਿੱਚ ਬਦਲਿਆ ਜਾ ਸਕੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button