InternationalTop News

ਟਰੰਪ ਨੇ AI ਦਾ ਨਾਂ ਬਦਲ ਕੇ ਰੱਖਿਆ ‘ਸੁਪਰ ਇੰਟੈਲੀਜੈਂਸ’, ਅਧਿਕਾਰਤ ਦਸਤਾਵੇਜ਼ ’ਤੇ ਕੀਤੇ ਦਸਤਖ਼ਤ

ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਮੰਗਲਵਾਰ ਨੂੰ ਵ੍ਹਾਈਟ ਹਾਊਸ ਵਿੱਚ ਇੱਕ ਪ੍ਰੋਗਰਾਮ ਦੌਰਾਨ ਐਲਾਨ ਕੀਤਾ ਕਿ ਆਰਟੀਫਿਸ਼ਲ ਇੰਟੈਲੀਜੈਂਸ (AI) ਨੂੰ ਹੁਣ ‘ਸੁਪਰ ਇੰਟੈਲੀਜੈਂਸ’ ਦੇ ਨਾਂ ਨਾਲ ਜਾਣਿਆ ਜਾਵੇਗਾ।
ਟਰੰਪ ਨੇ ਕਿਹਾ ਕਿ ਅਸੀਂ ਆਰਟੀਫਿਸ਼ਲ ਇੰਟੈਲੀਜੈਂਸ ਦਾ ਨਾਂ ਬਦਲਣ ਵਾਲੇ ਦਸਤਾਵੇਜ਼ ’ਤੇ ਦਸਤਖ਼ਤ ਕਰ ਰਹੇ ਹਾਂ, ਕਿਉਂਕਿ ਇਹ ਆਰਟੀਫਿਸ਼ਲ ਨਹੀਂ ਹੈ। ਅਸੀਂ ਸਾਰੇ ਇਸ ਗੱਲ ’ਤੇ ਸਹਿਮਤ ਹਾਂ। ਅਸੀਂ ਇਸ ਦਾ ਨਾਂ ਬਦਲ ਕੇ ‘ਸੁਪਰ ਇੰਟੈਲੀਜੈਂਸ’ ਰੱਖਣ ਜਾ ਰਹੇ ਹਾਂ ਅਤੇ ਅਧਿਕਾਰਤ ਤੌਰ ’ਤੇ ਇਸ ਦਾ ਨਾਂ ਬਦਲ ਰਹੇ ਹਾਂ
ਟਰੰਪ ਨੇ ਟੈਕ ਇੰਡਸਟਰੀ ਦੇ ਦਿੱਗਜਾਂ ਨਾਲ ਵ੍ਹਾਈਟ ਹਾਊਸ ਵਿੱਚ ਹੋਈ ਉੱਚ ਪੱਧਰੀ ਲੰਚ ਮੀਟਿੰਗ ਤੋਂ ਬਾਅਦ ਇਹ ਹੁਕਮ ਜਾਰੀ ਕੀਤਾ। ਮੀਟਿੰਗ ਵਿੱਚ ਸਪੇਸਐਕਸ ਅਤੇ ਟੈਸਲਾ ਦੇ ਐਲਨ ਮਸਕ, ਮੈਟਾ ਦੇ ਮਾਰਕ ਜ਼ੁਕਰਬਰਗ, ਗੂਗਲ ਦੇ ਸੁੰਦਰ ਪਿਚਾਈ ਅਤੇ ਐਨਵੀਡੀਆ ਦੇ ਜੇਨਸਨ ਹੁਆਂਗ ਸਮੇਤ ਕਈ ਪ੍ਰਮੁੱਖ ਸੀਈਓ ਮੌਜੂਦ ਰਹੇ।
ਹੁਕਮ ਵਿੱਚ ਕਿਹਾ ਗਿਆ ਹੈ ਕਿ ਇਹ ਬਦਲਾਅ ਕਾਨੂੰਨ ਵੱਲੋਂ ਦਿੱਤੀ ਗਈ ਵੱਧ ਤੋਂ ਵੱਧ ਇਜਾਜ਼ਤ ਦੀ ਹੱਦ ਤੱਕ ਲਾਗੂ ਹੋਵੇਗਾ। ਮੌਜੂਦਾ ਨਿਯਮਾਂ, ਸਮਝੌਤਿਆਂ ਅਤੇ ਪੁਰਾਣੇ ਰਿਕਾਰਡਾਂ ਵਿੱਚ ਕੋਈ ਬਦਲਾਅ ਨਹੀਂ ਕੀਤਾ ਜਾਵੇਗਾ।
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇੱਕ ਕਾਰਜਕਾਰੀ ਹੁਕਮ ’ਤੇ ਦਸਤਖ਼ਤ ਕਰਦਿਆਂ ਆਰਟੀਫਿਸ਼ਲ ਇੰਟੈਲੀਜੈਂਸ ਦਾ ਨਾਂ ਬਦਲ ਕੇ ‘ਸੁਪਰ ਇੰਟੈਲੀਜੈਂਸ’ ਕਰਨ ਦਾ ਐਲਾਨ ਕੀਤਾ।
ਹੁਕਮ ਵਿੱਚ ਕਿਹਾ ਗਿਆ ਹੈ ਕਿ ਸੰਘੀ ਸਰਕਾਰ ਵੱਲੋਂ ਵਰਤੀ ਜਾਣ ਵਾਲੀ ਸ਼ਬਦਾਵਲੀ ਨੂੰ ਇਨ੍ਹਾਂ ਤਕਨਾਲੋਜੀਆਂ ਦੀਆਂ ਬਦਲਾਅਕਾਰੀ ਸਮਰੱਥਾਵਾਂ ਅਤੇ ਅਮਰੀਕੀ ਲੋਕਾਂ ਲਈ ਇਨ੍ਹਾਂ ਵੱਲੋਂ ਪੈਦਾ ਕੀਤੇ ਜਾ ਰਹੇ ਬੇਅੰਤ ਮੌਕਿਆਂ ਨੂੰ ਦਰਸਾਉਣਾ ਚਾਹੀਦਾ ਹੈ।
ਇਸੇ ਤਹਿਤ ‘ਸੁਪਰ ਇੰਟੈਲੀਜੈਂਸ’ ਸ਼ਬਦ ਇਨ੍ਹਾਂ ਤਕਨਾਲੋਜੀਆਂ ਦੀਆਂ ਸੰਭਾਵਨਾਵਾਂ, ਸਮਰੱਥਾ ਅਤੇ ਤੇਜ਼ੀ ਨਾਲ ਵਿਕਸਤ ਹੋ ਰਹੀਆਂ ਯੋਗਤਾਵਾਂ ਨੂੰ ਵਧੇਰੇ ਢੁੱਕਵੇਂ ਢੰਗ ਨਾਲ ਦਰਸਾਉਂਦਾ ਹੈ। ਇਸ ਲਈ ਮੇਰੇ ਪ੍ਰਸ਼ਾਸਨ ਦੀ ਨੀਤੀ ਹੈ ਕਿ ਕਾਨੂੰਨ ਵੱਲੋਂ ਇਜਾਜ਼ਤ ਦਿੱਤੀ ਗਈ ਵੱਧ ਤੋਂ ਵੱਧ ਹੱਦ ਤੱਕ ਕਾਰਜਕਾਰੀ ਸ਼ਾਖਾ ‘ਆਰਟੀਫਿਸ਼ਲ ਇੰਟੈਲੀਜੈਂਸ’ ਅਤੇ ‘AI’ ਦੀ ਥਾਂ ‘ਸੁਪਰ ਇੰਟੈਲੀਜੈਂਸ’ ਅਤੇ ‘SI’ ਸ਼ਬਦਾਂ ਦੀ ਵਰਤੋਂ ਕਰੇਗੀ ਅਤੇ ਕਿਸੇ ਵੀ ਸਬੰਧਤ ਸੰਦਰਭ ਵਿੱਚ ‘ਆਰਟੀਫਿਸ਼ਲ ਇੰਟੈਲੀਜੈਂਸ’ ਅਤੇ ‘AI’ ਦੀ ਵਰਤੋਂ ਨੂੰ ਸਵੀਕਾਰ ਨਹੀਂ ਕਰੇਗੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button