
ਭਾਰਤ ਦੀ ਪੁਰਸ਼ ਹਾਕੀ ਟੀਮ ਨੇ Asian Games 2026 ਦੇ ਫਾਈਨਲ ਦੀ ਟਿਕਟ ਕੱਟ ਲਈ ਹੈ। ਪੁਰਸ਼ ਹਾਕੀ ਦੇ ਪਹਿਲੇ ਸੈਮੀਫਾਈਨਲ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਹਰਾ ਦਿੱਤਾ। ਦੋਵਾਂ ਟੀਮਾਂ ਵਿਚਾਲੇ ਮੁਕਾਬਲਾ ਇੰਨਾ ਰੋਮਾਂਚਕ ਰਿਹਾ ਕਿ ਨਤੀਜੇ ਲਈ ਆਖਰੀ ਮਿੰਟ ਤੱਕ ਇੰਤਜ਼ਾਰ ਕਰਨਾ ਪਿਆ। ਮੈਚ ਦੇ ਆਖਰੀ ਮਿੰਟ ਵਿੱਚ ਭਾਰਤ ਨੇ ਪਾਕਿਸਤਾਨ ਨੂੰ ਹਰਾ ਕੇ ਫਾਈਨਲ ਵਿੱਚ ਆਪਣੀ ਜਗ੍ਹਾ ਪੱਕੀ ਕਰ ਲਈ। ਪੁਰਸ਼ ਹਾਕੀ ਦੇ ਪਹਿਲੇ ਸੈਮੀਫਾਈਨਲ ਵਿੱਚ ਭਾਰਤ ਨੇ ਪਾਕਿਸਤਾਨ ਨੂੰ 4-3 ਨਾਲ ਹਰਾਇਆ।
ਭਾਰਤ ਨੇ ਪਾਕਿਸਤਾਨ ਖ਼ਿਲਾਫ਼ ਸੈਮੀਫਾਈਨਲ ਮੁਕਾਬਲੇ ਦੀ ਸ਼ੁਰੂਆਤ ਸ਼ਾਨਦਾਰ ਅੰਦਾਜ਼ ਵਿੱਚ ਕੀਤੀ। ਭਾਰਤ ਨੇ ਪਹਿਲੇ ਕੁਆਰਟਰ ਵਿੱਚ ਹੀ ਪਾਕਿਸਤਾਨ ‘ਤੇ 2-0 ਦੀ ਬੜ੍ਹਤ ਬਣਾ ਲਈ। ਮੈਚ ਵਿੱਚ ਭਾਰਤ ਦੀ ਸਥਿਤੀ ਉਸ ਵੇਲੇ ਹੋਰ ਮਜ਼ਬੂਤ ਹੋ ਗਈ ਜਦੋਂ ਉਸ ਨੇ ਦੂਜੇ ਕੁਆਰਟਰ ਵਿੱਚ ਆਪਣੀ ਬੜ੍ਹਤ 2-0 ਤੋਂ ਵਧਾ ਕੇ 3-0 ਕਰ ਲਈ। ਪਰ ਇਸ ਤੋਂ ਬਾਅਦ ਮੁਕਾਬਲੇ ਵਿੱਚ ਭਾਰਤ ਦੇ ਹਮਲਿਆਂ ਨਾਲੋਂ ਪਾਕਿਸਤਾਨ ਦਾ ਜਵਾਬੀ ਵਾਰ ਜ਼ਿਆਦਾ ਦੇਖਣ ਨੂੰ ਮਿਲਿਆ। ਪਾਕਿਸਤਾਨ ਨੇ ਦੇਖਦੇ ਹੀ ਦੇਖਦੇ ਭਾਰਤ ਦੀ 3-0 ਦੀ ਬੜ੍ਹਤ ਨੂੰ 3-3 ਦੀ ਬਰਾਬਰੀ ਵਿੱਚ ਬਦਲ ਦਿੱਤਾ।
ਪਾਕਿਸਤਾਨ ਦੀ ਵਾਪਸੀ ਤੋਂ ਬਾਅਦ ਮੁਕਾਬਲਾ ਬਰਾਬਰੀ ‘ਤੇ ਆ ਗਿਆ ਅਤੇ ਰੋਮਾਂਚ ਹੋਰ ਵਧ ਗਿਆ। ਭਾਰਤ ਅਤੇ ਪਾਕਿਸਤਾਨ ਦੋਵੇਂ ਟੀਮਾਂ ਇੱਕ-ਦੂਜੇ ‘ਤੇ ਹਾਵੀ ਹੋਣ ਦੀ ਕੋਸ਼ਿਸ਼ ਕਰਨ ਲੱਗੀਆਂ। ਅਜਿਹੇ ਵਿੱਚ ਮੈਚ ਦੇ ਆਖਰੀ ਮਿੰਟ ਵਿੱਚ ਗੋਲ ਦਾਗ ਕੇ ਅਭਿਸ਼ੇਕ ਨੇ ਭਾਰਤ ਦੀ ਜਿੱਤ ਪੱਕੀ ਕਰ ਦਿੱਤੀ। ਜਿੱਤ ਦਾ ਅਭਿਸ਼ੇਕ ਕਰਵਾਉਣ ਵਾਲਾ ਇਹ ਗੋਲ ਪਾਕਿਸਤਾਨ ਦੇ ਗੋਲ ਪੋਸਟ ‘ਤੇ ਭਾਰਤ ਵੱਲੋਂ ਕੀਤਾ ਗਿਆ ਚੌਥਾ ਗੋਲ ਸੀ
ਅਭਿਸ਼ੇਕ ਵੱਲੋਂ ਵਿਨਿੰਗ ਗੋਲ ਦਾਗਣ ਤੋਂ ਪਹਿਲਾਂ ਭਾਰਤ ਵੱਲੋਂ 3 ਹੋਰ ਗੋਲ ਹਰਮਨਪ੍ਰੀਤ ਸਿੰਘ ਅਤੇ ਸੁਖਜੀਤ ਨੇ ਕੀਤੇ ਸਨ। ਹਰਮਨਪ੍ਰੀਤ ਸਿੰਘ ਨੇ 2 ਗੋਲ ਦਾਗੇ, ਜਦਕਿ ਸੁਖਜੀਤ ਨੇ ਇੱਕ ਗੋਲ ਕੀਤਾ।
ਭਾਰਤ ਦੀ ਪੁਰਸ਼ ਹਾਕੀ ਟੀਮ ਦੇ ਫਾਈਨਲ ਵਿੱਚ ਪਹੁੰਚਣ ਦੇ ਨਾਲ ਹੀ ਏਸ਼ੀਅਨ ਗੇਮਜ਼ ਵਿੱਚ ਉਹ ਦੇਖਣ ਨੂੰ ਮਿਲਿਆ, ਜੋ ਆਖਰੀ ਵਾਰ 28 ਸਾਲ ਪਹਿਲਾਂ ਹੋਇਆ ਸੀ। 1998 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਭਾਰਤ ਦੀ ਪੁਰਸ਼ ਅਤੇ ਮਹਿਲਾ ਦੋਵੇਂ ਹਾਕੀ ਟੀਮਾਂ ਏਸ਼ੀਅਨ ਗੇਮਜ਼ ਦੇ ਫਾਈਨਲ ਵਿੱਚ ਪਹੁੰਚੀਆਂ ਹਨ। ਮਹਿਲਾ ਟੀਮ ਨੇ ਸੈਮੀਫਾਈਨਲ ਵਿੱਚ ਕੋਰੀਆ ਨੂੰ ਹਰਾ ਕੇ ਫਾਈਨਲ ਦੀ ਟਿਕਟ ਕਟਾਈ ਸੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




