PunjabTop News

ਕੇਂਦਰ ਸਰਕਾਰ ਵੱਲੋਂ ਐਲਾਨੇ ਮਾਮੂਲੀ MSP ਵਾਧੇ ਨੂੰ ਕ੍ਰਾਂਤੀਕਾਰੀ ਕਿਸਾਨੀ ਪੰਜਾਬ ਰੱਦ ਕਰਦੀ ਹੈ – ਸੂਬਾ ਜਨਰਲ ਸਕੱਤਰ ਗੁਰਮੀਤ ਸਿੰਘ ਮਹਿਮਾ

ਕ੍ਰਾਂਤੀਕਾਰੀ ਕਿਸਾਨੀ ਪੰਜਾਬ ਦੀ ਸੂਬਾ ਕਮੇਟੀ ਕੇਂਦਰ ਦੀ ਮੋਦੀ ਸਰਕਾਰ ਵੱਲੋਂ ਹਾੜੀ ਦੀਆਂ 6 ਫਸਲਾਂ ਤੇ ਕੀਤੇ ਗਏ ਨਾ-ਮਾਤਰ ਵਾਧੇ ਨੂੰ ਸਿਰੇ ਤੋਂ ਰੱਦ ਕਰਦੀ ਹੈ।

ਸੂਬਾ ਜਨਰਲ ਸਕੱਤਰ ਨੇ ਕਿਹਾ ਕਿ ਕਣਕ ‘ਤੇ ਸਿਰਫ 25 ਰੁਪਏ ਅਤੇ ਸਰ੍ਹੋਂ ‘ਤੇ 250 ਰੁਪਏ ਦਾ ਵਾਧਾ ਕਿਸਾਨਾਂ ਨਾਲ ਮਜ਼ਾਕ ਹੈ। ਖੇਤੀ ਲਾਗਤਾਂ ਲਗਾਤਾਰ ਵੱਧਦੀਆਂ ਜਾ ਰਹੀਆਂ ਹਨ ।ਜਦੋਂ ਡੀਜ਼ਲ 100 ਰੁਪਏ ਲੀਟਰ, DAP 1350 ਦੀ ਬੋਰੀ ਤੋਂ 1800 ‘ਤੇ ਪਹੁੰਚ ਗਈ, ਟਰੈਕਟਰਾਂ ਦੇ ਪਾਰਟਸ ਤੇ GST 18% ਲੱਗ ਰਿਹਾ ਹੈ, ਉੱਥੇ ਇਹ ਵਾਧਾ ਲਾਗਤ ਵੀ ਪੂਰੀ ਨਹੀਂ ਕਰਦਾ।

ਸਾਡੀ ਮੰਗ ਸਪੱਸ਼ਟ ਹੈ:

ਭਾਰਤ ਸਰਕਾਰ ਤੁਰੰਤ ਡਾ. ਸਵਾਮੀਨਾਥਨ ਕਮਿਸ਼ਨ ਦੀ ਰਿਪੋਰਟ ਅਨੁਸਾਰ C2 + 50% ਮੁਨਾਫੇ ਵਾਲਾ ਫਾਰਮੂਲਾ ਲਾਗੂ ਕਰੇ।

ਸਰਕਾਰ ਜਿਹੜੀ ਲਾਗਤ ਦਿਖਾ ਰਹੀ ਹੈ (A2+FL), ਉਸ ਵਿੱਚ ਜ਼ਮੀਨ ਦਾ ਠੇਕਾ, ਕਿਸਾਨ ਦੀ ਆਪਣੀ ਮਜ਼ਦੂਰੀ, ਟਰੈਕਟਰ-ਮਸ਼ੀਨਰੀ ਦਾ ਖਰਚਾ ਸ਼ਾਮਿਲ ਨਹੀਂ। ਜੇ C2 ਫਾਰਮੂਲਾ ਲਾਇਆ ਜਾਵੇ ਤਾਂ ਅੱਜ ਕਣਕ ਦਾ ਭਾਅ ਘੱਟੋ-ਘੱਟ ₹3800-₹4000 ਪ੍ਰਤੀ ਕੁਇੰਟਲ ਬਣਦਾ ਹੈ, ਨਾ ਕਿ ₹2585।

ਜੇ ਸਰਕਾਰ ਨੇ ਲੁੱਟ ਬੰਦ ਨਾ ਕੀਤੀ ਤਾਂ ਕ੍ਰਾਂਤੀਕਾਰੀ ਕਿਸਾਨੀ ਪੰਜਾਬ ਜਿਲ੍ਹਾ ਪੱਧਰ ‘ਤੇ ਡੀ.ਸੀ. ਦਫਤਰਾਂ ਅੱਗੇ ਰੋਸ ਪ੍ਰਦਰਸ਼ਨ ਕਰੇਗੀ।

ਮੰਗਾਂ:
1. ਸਾਰੀਆਂ ਫਸਲਾਂ ਦਾ MSP C2+50% ਫਾਰਮੂਲੇ ਅਨੁਸਾਰ ਦਿੱਤਾ ਜਾਵੇ।
2. MSP ਨੂੰ ਕਾਨੂੰਨੀ ਗਰੰਟੀ3. ਬਣਾਇਆ ਜਾਵੇ।
3. ਖੇਤੀ ਸੰਦਾਂ ਤੋਂ GST ਹਟਾਇਆ ਜਾਵੇ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button