SportsTop News

Asian Games 2026: ਗੁਲਵੀਰ ਸਿੰਘ ਨੇ ਜਿੱਤਿਆ ਲਗਾਤਾਰ ਦੂਜਾ ਸਿਲਵਰ ਮੈਡਲ

ਏਸ਼ੀਅਨ ਗੇਮਜ਼ ਵਿੱਚ ਗੁਲਵੀਰ ਸਿੰਘ ਨੇ ਲਗਾਤਾਰ ਦੂਜਾ ਮੈਡਲ ਜਿੱਤ ਲਿਆ ਹੈ। 10,000 ਮੀਟਰ ਰੇਸ ਵਿੱਚ ਸਿਲਵਰ ਮੈਡਲ ਜਿੱਤਣ ਤੋਂ ਬਾਅਦ ਹੁਣ ਗੁਲਵੀਰ ਨੇ 1500 ਮੀਟਰ ਰੇਸ ਵਿੱਚ ਵੀ ਸਿਲਵਰ ਮੈਡਲ ਆਪਣੇ ਨਾਮ ਕੀਤਾ ਹੈ।
ਵੱਡੀ ਗੱਲ ਇਹ ਹੈ ਕਿ ਗੁਲਵੀਰ ਨੇ ਇਹ ਮੈਡਲ ਜਿੱਤਦਿਆਂ ਆਪਣਾ ਪਰਸਨਲ ਬੈਸਟ ਵੀ ਬਣਾਇਆ। ਗੁਲਵੀਰ ਨੇ ਇਹ ਰੇਸ 3:36.72 ਮਿੰਟ ਵਿੱਚ ਪੂਰੀ ਕੀਤੀ।
ਗੁਲਵੀਰ ਸਿੰਘ ਦਾ ਜਨਮ ਅਲੀਗੜ੍ਹ ਦੇ ਸਿਰਸਾ ਪਿੰਡ ਵਿੱਚ ਹੋਇਆ। ਉਨ੍ਹਾਂ ਦੇ ਪਿਤਾ ਕਿਸਾਨ ਹਨ। ਉਨ੍ਹਾਂ ਦੇ ਪਿੰਡ ਤੋਂ ਲਗਭਗ 700 ਲੋਕ ਫੌਜ ਵਿੱਚ ਸੇਵਾ ਨਿਭਾ ਰਹੇ ਹਨ ਅਤੇ ਫੌਜ ਵਿੱਚ ਭਰਤੀ ਹੋਣ ਲਈ ਹੀ ਗੁਲਵੀਰ ਨੇ ਰਨਿੰਗ ਸ਼ੁਰੂ ਕੀਤੀ ਸੀ। ਸਾਲ 2018 ਵਿੱਚ ਉਹ ਸਪੋਰਟਸ ਕੋਟੇ ਰਾਹੀਂ ਫੌਜ ਵਿੱਚ ਭਰਤੀ ਹੋਏ। (ਗੁਲਵੀਰ ਸਿੰਘ ਦੀ ਜ਼ਿੰਦਗੀ ਅਰੁਣਾਚਲ ਪ੍ਰਦੇਸ਼ ਵਿੱਚ ਬਦਲ ਗਈ। ਉਨ੍ਹਾਂ ਦੀ ਪਹਿਲੀ ਪੋਸਟਿੰਗ ਅਰੁਣਾਚਲ ਪ੍ਰਦੇਸ਼ ਵਿੱਚ ਹੋਈ ਸੀ, ਜਿੱਥੇ ਉਨ੍ਹਾਂ ਨੇ ਬਿਨਾਂ ਕਿਸੇ ਟ੍ਰੇਨਿੰਗ ਦੇ 12 ਕਿਲੋਮੀਟਰ ਦੀ ਕ੍ਰਾਸ ਕੰਟਰੀ ਰੇਸ ਜਿੱਤ ਲਈ। ਇੱਥੋਂ ਹੀ ਉਨ੍ਹਾਂ ਦੇ ਟੈਲੈਂਟ ਦੀ ਪਛਾਣ ਹੋਈ।
ਗੁਲਵੀਰ ਸਿੰਘ ਨੇ 2022 ਵਿੱਚ ਏਸ਼ੀਅਨ ਗੇਮਜ਼ ਵਿੱਚ 10,000 ਮੀਟਰ ਵਿੱਚ ਬ੍ਰੌਂਜ਼ ਮੈਡਲ ਜਿੱਤਿਆ ਸੀ। ਏਸ਼ੀਅਨ ਐਥਲੈਟਿਕਸ ਚੈਂਪੀਅਨਸ਼ਿਪ ਵਿੱਚ ਉਨ੍ਹਾਂ ਨੇ ਦੋ ਗੋਲਡ ਮੈਡਲ ਜਿੱਤੇ। Commonwealth Games 2026 ਵਿੱਚ ਉਨ੍ਹਾਂ ਨੇ 10,000 ਮੀਟਰ ਵਿੱਚ ਸਿਲਵਰ ਅਤੇ 5000 ਮੀਟਰ ਵਿੱਚ ਬ੍ਰੌਂਜ਼ ਮੈਡਲ ਜਿੱਤਿਆ। ਹੁਣ ਉਹ Asian Games 2026 ਵਿੱਚ ਦੋ ਮੈਡਲ ਆਪਣੇ ਨਾਮ ਕਰ ਚੁੱਕੇ ਹਨ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button