ਨਕਲੀ ਨੋਟਾਂ ਦਾ ਕਾਰੋਬਾਰ ਕਰਨ ਵਾਲੇ ਗਿਰੋਹ ਖ਼ਿਲਾਫ਼ ਮੁਜ਼ੱਫਰਪੁਰ ’ਚ ਵੱਡੀ ਕਾਰਵਾਈ ਕੀਤੀ ਗਈ ਹੈ। ਬਿਹਾਰ ਐੱਸਟੀਐੱਫ ਦੀ ਵਿਸ਼ੇਸ਼ ਟੀਮ ਤੇ ਜ਼ਿਲ੍ਹਾ ਪੁਲਿਸ ਦੀ ਸਾਂਝੀ ਕਾਰਵਾਈ ਦੌਰਾਨ ਮੋਤੀਪੁਰ ਥਾਣਾ ਖੇਤਰ ’ਚ ਛਾਪੇਮਾਰੀ ਕਰਕੇ ਛੇ ਸ਼ੱਕੀ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ਕੋਲੋਂ ਨਕਲੀ ਭਾਰਤੀ ਕਰੰਸੀ ਦੇ ਨਾਲ ਵੱਡੀ ਗਿਣਤੀ ’ਚ ਨੋਟ, ਮੋਬਾਈਲ ਫੋਨ ਤੇ ਇੱਕ ਚਾਰ ਪਹੀਆ ਵਾਹਨ ਬਰਾਮਦ ਕੀਤਾ ਗਿਆ ਹੈ। ਬਰਾਮਦ ਨੋਟਾਂ ਦੀ ਕੁੱਲ ਰਕਮ 10 ਲੱਖ 7 ਹਜ਼ਾਰ 600 ਰੁਪਏ ਦੱਸੀ ਗਈ ਹੈ।
ਪੁਲਿਸ ਮੁਤਾਬਕ ਕਾਰਵਾਈ ਦੌਰਾਨ ਮੋਤਿਹਾਰੀ ਜ਼ਿਲ੍ਹੇ ਦੇ ਵੱਖ-ਵੱਖ ਥਾਣਾ ਖੇਤਰਾਂ ਨਾਲ ਸਬੰਧਤ ਛੇ ਲੋਕਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਇਨ੍ਹਾਂ ’ਚ ਮੋ. ਸਾਬਿਰ, ਭੀਖਨਪੁਰ ਸੈਫ, ਥਾਣਾ ਮਨਿਆਰੀ; ਸੁਰੇਸ਼ ਰਾਏ, ਚਰੰਗਾ, ਥਾਣਾ ਤੁਰਕੌਲੀਆ; ਕ੍ਰਿਸ਼ਨਾ ਪਟੇਲ, ਹੇਮੰਤ ਛਪਰਾ, ਥਾਣਾ ਕੋਟਵਾ; ਰਾਹੁਲ ਸਿੰਘ, ਕੋਟਵਾ; ਸਾਧੂ ਸਾਹਨੀ, ਬਰਹਰਵਾ, ਥਾਣਾ ਕੋਟਵਾ ਤੇ ਬੀਰੇਂਦਰ ਪਾਸਵਾਨ, ਚਿਉਟਾਹਾ, ਥਾਣਾ ਕੋਟਵਾ ਸ਼ਾਮਲ ਹਨ। ਸਾਰੇ ਮੁਲਜ਼ਮ ਮੋਤਿਹਾਰੀ ਜ਼ਿਲ੍ਹੇ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ।ਛਾਪੇਮਾਰੀ ਦੌਰਾਨ ਪੁਲਿਸ ਨੇ 71,200 ਰੁਪਏ ਦੀ ਨਕਲੀ ਭਾਰਤੀ ਕਰੰਸੀ ਬਰਾਮਦ ਕੀਤੀ। ਇਸ ਤੋਂ ਇਲਾਵਾ ਇੱਕ ਚਾਰ ਪਹੀਆ ਵਾਹਨ ਤੇ ਛੇ ਮੋਬਾਈਲ ਫੋਨ ਵੀ ਜ਼ਬਤ ਕੀਤੇ ਗਏ। ਬਰਾਮਦ ਸਮਾਨ ਦੀ ਜਾਂਚ ਦੇ ਆਧਾਰ ‘ਤੇ ਪੁਲਿਸ ਗਿਰੋਹ ਦੇ ਨੈੱਟਵਰਕ ਬਾਰੇ ਜਾਣਕਾਰੀ ਇਕੱਠੀ ਕਰ ਰਹੀ ਹੈ।
ਪੁਲਿਸ ਮੁਤਾਬਕ ਬਰਾਮਦ ਸਮੱਗਰੀ ’ਚ ‘ਭਾਰਤੀ ਮਨੋਰੰਜਨ ਬੈਂਕ’ ਲਿਖਿਆ ਹੋਇਆ ਨੋਟ ਵੀ ਸ਼ਾਮਲ ਹੈ। ਇਸ ’ਚ 500 ਰੁਪਏ ਦੇ 1,311 ਨੋਟ, 200 ਰੁਪਏ ਦੇ 1,184 ਨੋਟ ਤੇ 100 ਰੁਪਏ ਦੇ 1,153 ਨੋਟ ਸ਼ਾਮਲ ਹਨ। ਇਨ੍ਹਾਂ ਨੋਟਾਂ ਦੀ ਕੁੱਲ ਅੰਕਿਤ ਕੀਮਤ 10,07,600 ਰੁਪਏ ਦੱਸੀ ਗਈ ਹੈ।ਗ੍ਰਿਫ਼ਤਾਰ ਮੁਲਜ਼ਮਾਂ ਤੋਂ ਪੁੱਛਗਿੱਛ ਦੇ ਆਧਾਰ ‘ਤੇ ਨਕਲੀ ਨੋਟਾਂ ਦੇ ਕਾਰੋਬਾਰ ਨਾਲ ਜੁੜੇ ਹੋਰ ਲੋਕਾਂ ਬਾਰੇ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਪੁਲਿਸ ਸਾਰੇ ਗ੍ਰਿਫ਼ਤਾਰ ਮੁਲਜ਼ਮਾਂ ਦਾ ਪਿਛਲਾ ਅਪਰਾਧਿਕ ਰਿਕਾਰਡ ਵੀ ਖੰਗਾਲ ਰਹੀ ਹੈ। ਇਸ ਦੇ ਨਾਲ ਹੀ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਨਕਲੀ ਨੋਟਾਂ ਦੀ ਇਹ ਖੇਪ ਕਿੱਥੋਂ ਲਿਆਂਦੀ ਗਈ ਸੀ ਤੇ ਇਸਨੂੰ ਕਿਹੜੇ-ਕਿਹੜੇ ਇਲਾਕਿਆਂ ’ਚ ਚਲਾਉਣ ਦੀ ਤਿਆਰੀ ਕੀਤੀ ਜਾ ਰਹੀ ਸੀ।

Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.