InternationalTop News

ਬ੍ਰਿਟੇਨ: ਮਿਲਟਰੀ ਬੇਸ ਕੋਲ ਬੰਬ ਦਾ ਅਲਰਟ, ਖਾਲ੍ਹੀ ਕਰਵਾਏ ਗਏ ਮਕਾਨ; ਮੌਕੇ ‘ਤੇ ਬੁਲਾਈ ਗਈ ਆਰਮੀ

ਬ੍ਰਿਟੇਨ ਦੇ ਵੇਲਫੋਰਡ ਵਿੱਚ ਵਿਸਫੋਟਕ ਮਿਲਣ ਦੀ ਖ਼ਬਰ ਨਾਲ ਤਰਥੱਲੀ ਮਚ ਗਈ ਹੈ। ਪੁਲਿਸ ਨੇ ਵਿਸਫੋਟਕ ਐਕਟ ਦੇ ਤਹਿਤ ਕੁਝ ਸ਼ੱਕੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ, ਜਿਸ ਤੋਂ ਬਾਅਦ ਇਸ ਨੂੰ ਇੱਕ ਵੱਡੀ ਘਟਨਾ ਐਲਾਨ ਕਰ ਦਿੱਤਾ ਗਿਆ ਹੈ।
ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਆਸ-ਪਾਸ ਦੇ ਕਈ ਘਰਾਂ ਨੂੰ ਤੁਰੰਤ ਖਾਲ੍ਹੀ ਕਰਵਾ ਲਿਆ ਗਿਆ ਹੈ। ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਸੈਨਾ ਦੀ ਬੰਬ ਨਿਰੋਧਕ ਟੀਮ  ਨੂੰ ਵੀ ਮੌਕੇ ‘ਤੇ ਬੁਲਾ ਲਿਆ ਗਿਆ ਹੈ, ਜੋ ਉੱਥੇ ਖੜ੍ਹੀਆਂ ਗੱਡੀਆਂ ਦੀ ਬਾਰੀਕੀ ਨਾਲ ਜਾਂਚ ਕਰ ਰਹੀ ਹੈ ਤਾਂ ਜੋ ਕਿਸੇ ਵੀ ਵੱਡੇ ਖ਼ਤਰੇ ਨੂੰ ਟਾਲਿਆ ਜਾ ਸਕੇ।
ਬ੍ਰਿਟਿਸ਼ ਮੀਡੀਆ ‘ਦਿ ਸਨ’ ਮੁਤਾਬਕ, ਇਹ ਪੂਰਾ ਆਪ੍ਰੇਸ਼ਨ ਆਰ.ਏ.ਐੱਫ. ਫੇਅਰਫੋਰਡ  ਹਵਾਈ ਟਿਕਾਣੇ ਦੇ ਕੋਲ ਚਲਾਇਆ ਗਿਆ। ਇਸ ਦੌਰਾਨ ਫੇਅਰਫੋਰਡ ਯੂਥ ਫੁੱਟਬਾਲ ਕਲੱਬ ਦੇ ਆਸ-ਪਾਸ ਕਈ ਐਮਰਜੈਂਸੀ ਗੱਡੀਆਂ ਅਤੇ ਪੁਲਿਸ ਬਲ ਤਾਇਨਾਤ ਦੇਖੇ ਗਏ।
ਸਾਵਧਾਨੀ ਵਜੋਂ ਪੁਲਿਸ ਨੇ ਪ੍ਰਭਾਵਿਤ ਇਲਾਕੇ ਦੀ ਘੇਰਾਬੰਦੀ ਕਰ ਦਿੱਤੀ ਹੈ। ਨੇੜੇ ਰਹਿਣ ਵਾਲੇ ਲੋਕਾਂ ਨੂੰ ਉਨ੍ਹਾਂ ਦੇ ਘਰਾਂ ਵਿੱਚੋਂ ਕੱਢ ਕੇ ਨੇੜੇ ਦੇ ਇੱਕ ਲੇਜ਼ਰ ਸੈਂਟਰ ਵਿੱਚ ਸੁਰੱਖਿਅਤ ਪਹੁੰਚਾਇਆ ਗਿਆ ਹੈ ਤਾਂ ਜੋ ਆਮ ਨਾਗਰਿਕਾਂ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਨਾ ਪਹੁੰਚੇ।
ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਥਿਤੀ ਫਿਲਹਾਲ ਕੰਟਰੋਲ ’ਚ ਹੈ। ਪ੍ਰਸ਼ਾਸਨ ਅਤੇ ਸੁਰੱਖਿਆ ਏਜੰਸੀਆਂ ਤੈਅ ਐਮਰਜੈਂਸੀ ਪ੍ਰੋਟੋਕੋਲ ਤਹਿਤ ਕੰਮ ਕਰ ਰਹੀਆਂ ਹਨ ਅਤੇ ਪੂਰੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਜਾਰੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button