IndiaTop News

ਇੱਕ ਸਾਲ ‘ਚ 43 ਹਜ਼ਾਰ ਬੱਚੀਆਂ ਨਾਲ ਜਬਰ-ਜਨਾਹ, 10 ਸਾਲਾਂ ‘ਚ ਚਾਰ ਗੁਣਾ ਵਧੇ ਮਾਮਲੇ; NCRB ਦੇ ਹੈਰਾਨ ਕਰਨ ਵਾਲੇ ਅੰਕੜੇ

ਬਿਹਾਰ ਦੇ ਜਮੂਈ-ਸਮਸਤੀਪੁਰ ਤੋਂ ਲੈ ਕੇ ਬਾਂਕਾ ਤੱਕ, ਦਿੱਲੀ ਦੇ ਕਾਲਕਾਜੀ ਅਤੇ ਓਡੀਸ਼ਾ ਦੇ ਢੇਂਕਨਾਲ ਤੋਂ ਔਰਤਾਂ ਦੀ ਸੁਰੱਖਿਆ ਨਾਲ ਜੁੜੀਆਂ ਜਿਹੜੀਆਂ ਘਟਨਾਵਾਂ ਹਾਲ ਹੀ ਵਿੱਚ ਸਾਹਮਣੇ ਆਈਆਂ ਹਨ, ਉਨ੍ਹਾਂ ਨੇ ਪੂਰੇ ਦੇਸ਼ ਨੂੰ ਝੰਜੋੜ ਕੇ ਰੱਖ ਦਿੱਤਾ ਹੈ।
ਦੇਸ਼ ਵਿੱਚ ਲਗਾਤਾਰ ਸਾਹਮਣੇ ਆ ਰਹੀਆਂ ਇਨ੍ਹਾਂ ਘਟਨਾਵਾਂ ਤੋਂ ਬਾਅਦ ਸਖ਼ਤ ਤੋਂ ਸਖ਼ਤ ਕਾਰਵਾਈ ਦੀ ਮੰਗ ਉੱਠ ਰਹੀ ਹੈ। ਜਬਰ ਜਨਾਹ ਦੀਆਂ ਘਟਨਾਵਾਂ ਨੇ ਔਰਤਾਂ ਅਤੇ ਬੱਚੀਆਂ ਦੀ ਸੁਰੱਖਿਆ ਨੂੰ ਲੈ ਕੇ ਕਈ ਵੱਡੇ ਸਵਾਲ ਖੜ੍ਹੇ ਕੀਤੇ ਹਨ।
ਦਿੱਲੀ, ਬਿਹਾਰ ਅਤੇ ਓਡੀਸ਼ਾ ਵਿੱਚ ਹਾਲ ਹੀ ਵਿੱਚ ਸਾਹਮਣੇ ਆਈਆਂ ਘਟਨਾਵਾਂ ਨੂੰ ਭਾਵੇਂ ਗਿਣਤੀ ਵਿੱਚ ਘੱਟ ਸਮਝਿਆ ਜਾ ਸਕਦਾ ਹੈ, ਪਰ ਨੈਸ਼ਨਲ ਕ੍ਰਾਈਮ ਰਿਕਾਰਡਜ਼ ਬਿਊਰੋ (NCRB) ਦੇ ਸਰਕਾਰੀ ਅੰਕੜੇ ਦੇਸ਼ ਵਿੱਚ ਬੱਚੀਆਂ ਵਿਰੁੱਧ ਜਿਨਸੀ ਅਪਰਾਧਾਂ ਦੀ ਗੰਭੀਰ ਸਥਿਤੀ ਵੱਲ ਇਸ਼ਾਰਾ ਕਰਦੇ ਹਨ।
NCRB ਦੇ ਅੰਕੜਿਆਂ ਮੁਤਾਬਕ ਪਿਛਲੇ ਇੱਕ ਦਹਾਕੇ ਦੌਰਾਨ ਦੇਸ਼ ਭਰ ਵਿੱਚ ਜਬਰ ਜਨਾਹ ਦਾ ਸ਼ਿਕਾਰ ਹੋਣ ਵਾਲੀਆਂ ਨਾਬਾਲਗ ਬੱਚੀਆਂ ਦੇ ਮਾਮਲਿਆਂ ਵਿੱਚ ਤੇਜ਼ੀ ਨਾਲ ਵਾਧਾ ਹੋਇਆ ਹੈ, ਜਦਕਿ ਅਦਾਲਤਾਂ ਵਿੱਚ ਦੋਸ਼ੀਆਂ ਨੂੰ ਸਜ਼ਾ ਮਿਲਣ ਦੀ ਦਰ ਘੱਟ ਰਹੀ ਹੈ।
ਦੇਸ਼ ਵਿੱਚ ਬੱਚੀਆਂ ਨਾਲ ਜਬਰ ਜਨਾਹ ਦੇ ਮਾਮਲੇ ਤੇਜ਼ੀ ਨਾਲ ਵਧ ਰਹੇ ਹਨ। NCRB ਦੇ ਅੰਕੜਿਆਂ ਮੁਤਾਬਕ 2015 ਵਿੱਚ ਪੁਲਿਸ ਨੇ 18 ਸਾਲ ਤੋਂ ਘੱਟ ਉਮਰ ਦੀਆਂ 10,934 ਪੀੜਤ ਬੱਚੀਆਂ ਨਾਲ ਜੁੜੇ ਮਾਮਲੇ ਦਰਜ ਕੀਤੇ ਸਨ। 2024 ਵਿੱਚ ਇਹ ਗਿਣਤੀ ਵਧ ਕੇ 43,675 ਹੋ ਗਈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button