InternationalTop News
ਨਵੇਂ ਵਿਆਹੇ ਜੋੜੇ ਦਾ ਹੈਲੀਕਾਪਟਰ ਕਰੈਸ਼

ਨਵੇਂ ਵਿਆਹੇ ਜੋੜੇ ਦਾ ਹੈਲੀਕਾਪਟਰ ਵਿਆਹ ਵਾਲੀ ਰਾਤ ਹੀ ਕਰੈਸ਼ ਹੋ ਗਿਆ ਅਤੇ ਸਜ ਵਿਆਹੀ ਮੁਟਿਆਰ ਦੀਆਂ ਅੱਖਾਂ ਸਾਹਮਣੇ ਉਸ ਦੇ ਪਤੀ ਨੇ ਦਮ ਤੋੜ ਦਿਤਾ ਪਰ ਖੁਦ ਗੰਭੀਰ ਜ਼ਖ਼ਮੀ ਹੋਣ ਕਰ ਕੇ ਉਹ ਕੁਝ ਨਾ ਕਰ ਸਕੀ। ਹੈਲੀਕਾਪਟਰ ਕਰੈਸ਼ ਹੋਣ ਤੋਂ ਕੁਝ ਘੰਟੇ ਪਹਿਲਾਂ ਦੋਹਾਂ ਨੇ ਜ਼ਿੰਦਗੀ ਭਰ ਇਕ-ਦੂਜੇ ਦਾ ਸਾਥ ਨਿਭਾਉਣ ਦੀਆਂ ਸਹੁੰਆਂ ਖਾਧੀਆਂ ਪਰ ਹੋਣੀ ਨੂੰ ਕੁਝ ਹੋਰ ਹੀ ਮਨਜ਼ੂਰ ਸੀ। ਐਮਰਜੰਸੀ ਕਾਮਿਆਂ ਨੂੰ ਹੈਲੀਕਾਪਟਰ ਦੇ ਮਲਬੇ ਤੱਕ ਪੁੱਜਣ ਵਿਚ ਛੇ ਘੰਟੇ ਲੱਗੇ ਅਤੇ ਉਦੋਂ ਤੱਕ ਜੈਸਨੀ ਸੈਮ ਵੀ ਆਖਰੀ ਸਾਹਾਂ ’ਤੇ ਪੁੱਜ ਗਈ। ਅਮਰੀਕਾ ਦੇ ਜਾਰਜੀਆ ਸੂਬੇ ਵਿਚ ਵਾਪਰੇ ਦਿਲ ਕੰਬਾਊ ਹਾਦਸੇ ਨਾਲ ਸਬੰਧਤ ਮੁਕੱਦਮੇ ਵਿਚ ਰੀਵਿਅਰ ਅਤੇ ਪ੍ਰੈਸਟੀਜ ਹੈਲੀਕਾਪਟਰਜ਼ ’ਤੇ ਅਣਗਹਿਲੀ ਵਰਤਣ ਦਾ ਦੋਸ਼ ਲਾਇਆ ਗਿਆ ਹੈ।6 ਘੰਟੇ ਲਾੜੇ ਦੀ ਦੇਹ ਨਾਲ ਚਿੰਬੜੀ ਰਹੀ ਲਾੜੀ ਡੌਸਨਵਿਲ ਦੇ ਵੈਡਿੰਗ ਐਵੇਨਿਊ ਦੀ ਮਾਲਕ ਕੰਪਨੀ ਰੀਵਿਅਰ ਦੱਸੀ ਜਾ ਰਹੀ ਹੈ ਅਤੇ ਉਸ ਵੱਲੋਂ ਹੀ ਹੈਲੀਕਾਪਟਰ ਰਾਹੀਂ ਹਨੀਮੂਨ ਟ੍ਰਿਪ ਦਾ ਪ੍ਰਬੰਧ ਕੀਤਾ ਗਿਆ। ਰੌਬਿਨਸਨ ਆਰ-66 ਚੌਪਰ ਦਾ ਪਾਇਲਟ ਨਿਖਿਲ ਨਰਗੁੰਡਕਰ ਵੀ ਹਾਦਸੇ ਵਿਚ ਦਮ ਤੋੜ ਗਿਆ। ਅਦਾਲਤ ਵਿਚ ਪੇਸ਼ ਦਸਤਾਵੇਜ਼ਾਂ ਮੁਤਾਬਕ ਵੈਡਿੰਗ ਐਵੇਨਿਊ ਤੋਂ ਰਵਾਨਾ ਹੋਣ ਵੇਲੇ ਮੌਸਮ ਖ਼ਰਾਬ ਨਜ਼ਰ ਆਇਆ ਪਰ ਇਸ ਦੇ ਬਾਵਜੂਦ ਟੇਕਔਫ਼ ਕਰਨ ਦਾ ਫ਼ੈਸਲਾ ਲਿਆ ਗਿਆ। ਹਾਦਸੇ ਦੌਰਾਨ ਜਾਨ ਗਵਾਉਣ ਵਾਲਾ 25 ਸਾਲਾ ਲਾੜੇ ਡੇਵ ਫਿਜੀ ਦੇ ਮਾਮਾ ਫ਼ੈਬਾ ਨੇ ਫ਼ੌਕਸ ਨਿਊਜ਼ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦਾ ਬੇਟਾ ਵੀ ਡੈਲਟਾ ਏਅਰਲਾਈਨਜ਼ ਵਿਚ ਪਾਇਲਟ ਸੀ ਅਤੇ ਉਸ ਨੇ ਹੈਲੀਕਾਪਟਰ ਪਾਇਲਟ ਨਿਖਿਲ ਨਰਗੁੰਡਕਾਰ ਨੂੰ ਮੀਂਹ ਪੈਣ ਬਾਰੇ ਸੁਚੇਤ ਕੀਤਾ ਪਰ ਨਿਖਿਲ ਨੇ ਖਰਾਬ ਮੌਸਮ ਦੀਆਂ ਚਿੰਤਾਵਾਂ ਨੂੰ ਦਰ-ਕਿਨਾਰ ਕਰ ਦਿਤਾ। ਮੁਕੱਦਮੇ ਵਿਚ ਮੌਸਮ ਵਿਭਾਗ ਦੀ ਚਿਤਾਵਨੀ ਦਾ ਵੀ ਜ਼ਿਕਰ ਕੀਤਾ ਗਿਆ ਹੈ ਜਿਸ ਮੁਤਾਬਕ 29 ਮਈ ਨੂੰ ਤੇਜ਼ ਹਵਾਵਾਂ ਵਗਣ ਅਤੇ ਭਾਰੀ ਮੀਂਹ ਪੈਣ ਦੇ ਆਸਾਰ ਮਹਿਸੂਸ ਹੋ ਰਹੇ ਸਨ। ਮੁਕੱਦਮਾ ਦਾਇਰ ਕਰਨ ਵਾਲੀ ਲਾਅ ਫ਼ਰਮ ਦੇ ਪਾਰਟਨਰ ਐਂਡਰਿਊ ਰੌਬ ਨੇ ਦਲੀਲ ਦਿਤੀ ਕਿ ਉਨ੍ਹਾਂ ਦੇ ਕਲਾਈਂਟ ਜਵਾਬਦੇਹੀ ਤੈਅ ਕਰਵਾਉਣਾ ਚਾਹੁੰਦੇ ਹਨ ਤਾਂ ਕਿ ਕਿਸੇ ਨਵੀਂ ਵਿਆਹੀ ਮੁਟਿਆਰ ਨੂੰ ਮੁੜ ਖੌਫ਼ਨਾਕ ਹਾਲਾਤ ਵਿਚੋਂ ਨਾ ਲੰਘਣਾ ਪਵੇ।ਮਿੱਟੀ ਵਿਚ ਰੁਲੀਆਂ ਜ਼ਿੰਦਗੀ ਭਰ ਸਾਥ ਨਿਭਾਉਣ ਦੀਆਂ ਸਹੁੰਆਂ ਜੈਸਨੀ ਸੈਮ ਦੀ ਜ਼ਿੰਦਗੀ ਦਾ ਸਭ ਤੋਂ ਖੁਸ਼ੀਆਂ ਭਰਿਆ ਦਿਨ ਹੀ ਉਸ ਦੀ ਜ਼ਿੰਦਗੀ ਦਾ ਸਭ ਤੋਂ ਦੁਖਦ ਦਿਨ ਬਣ ਗਿਆ। ਨਵੀਂ ਵਿਆਹੀ ਮੁਟਿਆਰ ਦੇ ਸਰੀਰ ਦਾ ਅਜਿਹਾ ਕੋਈ ਹਿੱਸਾ ਨਹੀਂ ਸੀ ਜੋ ਹਾਦਸੇ ਦੌਰਾਨ ਜ਼ਖ਼ਮੀ ਨਾ ਹੋਇਆ ਹੋਵੇ। ਸਿਰਫ਼ ਐਨਾ ਹੀ ਨਹੀਂ ਹਾਦਸੇ ਨੇ ਉਸ ਨੂੰ ਮਾਨਸਿਕ ਤੌਰ ’ਤੇ ਐਨਾ ਪ੍ਰਭਾਵਤ ਕੀਤਾ ਕਿ ਉਹ ਪੋਸਟ ਟ੍ਰੌਮੈਟਿਕ ਸਟ੍ਰੈਸ ਡਿਸਆਰਡਰ, ਡਿਪ੍ਰੈਸ਼ਨ ਅਤੇ ਐਂਗਜ਼ਾਇਟੀ ਦੀ ਸ਼ਿਕਾਰ ਬਣ ਚੁੱਕੀ ਹੈ ਅਤੇ ਹਵਾਈ ਸਫ਼ਰ ਕਰਨ ਤੋਂ ਡਰ ਲਗਦਾ ਹੈ। ਮੁਕੱਦਮੇ ਵਿਚ ਮੈਡੀਕਲ ਖਰਚਿਆਂ ਦੀ ਅਦਾਇਗੀ, ਸਿਹਤਯਾਬ ਹੋਣ ਦੌਰਾਨ ਭੋਗੇ ਦੁੱਖ, ਜਜ਼ਬਾਤੀ ਦਰਦ ਅਤੇ ਸਰੀਰ ਉਤੇ ਬਣੇ ਜ਼ਖ਼ਮਾਂ ਦੇ ਪੱਕੇ ਨਿਸ਼ਾਨ ਦੇ ਇਵਜ਼ ਹਰਜਾਨਾ ਮੰਗਿਆ ਗਿਆ ਹੈ। ਡੇਵ ਦੇ ਪਰਵਾਰ ਵੱਲੋਂ ਵੀ ਆਪਣੀ ਔਲਾਦ ਦੀ ਮੌਤ ਅਤੇ ਹਮੇਸ਼ਾ ਲਈ ਟੁੱਟੇ ਸਾਥ ਦੀ ਦਲੀਲ ਦਿੰਦਿਆਂ ਹਰਜਾਨਾ ਮੰਗਿਆ ਗਿਆ ਹੈ। ਫ਼ਿਲਹਾਲ ਇਹ ਦਾਅਵੇ ਅਦਾਲਤ ਵਿਚ ਸਾਬਤ ਨਹੀਂ ਕੀਤੇ ਜਾ ਸਕੇ ਅਤੇ ਕੰਪਨੀਆਂ ਵੱਲੋਂ ਜਵਾਬ ਦਾਖਲ ਕੀਤਾ ਜਾਣਾ ਬਾਕੀ ਹੈ। ਹਰਜਾਨੇ ਦੀ ਰਕਮ ਦਾ ਕੋਈ ਜ਼ਿਕਰ ਨਾ ਕਰਦਿਆਂ ਸਭ ਕੁਝ ਤੈਅ ਕਰਨ ਦੀ ਜ਼ਿੰਮੇਵਾਰੀ ਜਿਊਰੀ ਉਤੇ ਛੱਡ ਦਿਤੀ ਗਈ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.



