PunjabTop News

ਈ.ਡੀ. ਦਾ ਵੱਡਾ ਖੁਲਾਸਾ: ਪੰਜਾਬ ਨੂੰ 10 ਹਜ਼ਾਰ ਕਰੋੜ ਰੁਪਏ ਦੇ ਨੁਕਸਾਨ ਦਾ ਦਾਅਵਾ

ਤਿਰੂਪਤੀ ਇਨਫ੍ਰਾ ਪ੍ਰੋਜੈਕਟਸ ਅਤੇ ਇਸ ਨਾਲ ਜੁੜੀਆਂ ਕੰਪਨੀਆਂ ਦੇ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਦਿੱਲੀ, ਮੁਹਾਲੀ, ਚੰਡੀਗੜ੍ਹ, ਪੰਚਕੂਲਾ ਅਤੇ ਲੁਧਿਆਣਾ ਵਿਖੇ 26 ਥਾਵਾਂ ’ਤੇ ਕੀਤੀ ਤਲਾਸ਼ੀ ਤੇ ਸਰਵੇਖਣ ਕਾਰਵਾਈ ਦੌਰਾਨ ਕਈ ਅਹਿਮ ਖੁਲਾਸੇ ਹੋਣ ਦਾ ਦਾਅਵਾ ਕੀਤਾ ਗਿਆ ਹੈ।

ਤਿਰੂਪਤੀ ਇਨਫ੍ਰਾ ਪ੍ਰੋਜੈਕਟਸ ਅਤੇ ਇਸ ਨਾਲ ਜੁੜੀਆਂ ਕੰਪਨੀਆਂ ਦੇ ਮਾਮਲੇ ਵਿਚ ਇਨਫੋਰਸਮੈਂਟ ਡਾਇਰੈਕਟੋਰੇਟ ਵਲੋਂ ਦਿੱਲੀ, ਮੁਹਾਲੀ, ਚੰਡੀਗੜ੍ਹ, ਪੰਚਕੂਲਾ ਅਤੇ ਲੁਧਿਆਣਾ ਵਿਖੇ 26 ਥਾਵਾਂ ’ਤੇ ਕੀਤੀ ਤਲਾਸ਼ੀ ਤੇ ਸਰਵੇਖਣ ਕਾਰਵਾਈ ਦੌਰਾਨ ਕਈ ਅਹਿਮ ਖੁਲਾਸੇ ਹੋਣ ਦਾ ਦਾਅਵਾ ਕੀਤਾ ਗਿਆ ਹੈ। ਈ.ਡੀ. ਅਨੁਸਾਰ ਜੀ.ਐੱਮ.ਏ.ਡੀ.ਏ. (ਗਮਾਡਾ) ਦੇ ਅਣਵਿਕੇ ਜ਼ਮੀਨੀ ਭੰਡਾਰ ਦੀ ਰਿਜ਼ਰਵ ਕੀਮਤ ਕਥਿਤ ਤੌਰ ’ਤੇ ਘਟਾ ਕੇ ਤਿਆਰ ਕੀਤੀ ਗਈ, ਜਿਸ ਨਾਲ ਪੰਜਾਬ ਅਤੇ ਗਮਾਡਾ ਨੂੰ ਕਰੀਬ 10 ਹਜ਼ਾਰ ਕਰੋੜ ਰੁਪਏ ਦਾ ਨੁਕਸਾਨ ਹੋਣ ਅਤੇ ਬਿਲਡਰਾਂ ਤੇ ਸਿਆਸੀ ਵਿਅਕਤੀਆਂ ਨੂੰ ਲਾਭ ਪਹੁੰਚਣ ਦਾ ਦਾਅਵਾ ਹੈ। ਈ.ਡੀ. ਮੁਤਾਬਕ ਇਹ ਜਾਂਚ ਸੀ.ਬੀ.ਆਈ. ਵਲੋਂ ਦਰਜ 238 ਕਰੋੜ ਰੁਪਏ ਦੇ ਬੈਂਕ ਧੋਖਾਧੜੀ ਮਾਮਲੇ ਦੇ ਆਧਾਰ ’ਤੇ ਸ਼ੁਰੂ ਕੀਤੀ ਗਈ ਸੀ। ਜਾਂਚ ਦੌਰਾਨ ਕਥਿਤ ਨਕਦੀ ਲੈਣ-ਦੇਣ, ਜਾਅਲੀ ਸ਼ੇਅਰ ਪ੍ਰੀਮੀਅਮ ਅਤੇ ਹੋਰ ਵਿੱਤੀ ਬੇਨਿਯਮੀਆਂ ਸਾਹਮਣੇ ਆਉਣ ਦਾ ਦਾਅਵਾ ਕੀਤਾ ਗਿਆ ਹੈ। ਈ.ਡੀ. ਅਨੁਸਾਰ ਰੈਮੀਗੇਟ ਬਿਲਡਇਸਟੇਟਸ ਨਾਲ ਸੰਬੰਧਿਤ ਮਾਮਲੇ ਵਿਚ ਸਰਕਾਰੀ ਬਕਾਇਆ ਮੁਆਫ਼ ਕਰਨ ਦੇ ਬਦਲੇ ਕਰੀਬ 57 ਕਰੋੜ ਰੁਪਏ ਦਾ ਵਿੱਤੀ ਲਾਭ ਦਿੱਤੇ ਜਾਣ ਦੀ ਜਾਣਕਾਰੀ ਮਿਲੀ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button