SportsTop News

ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਰਚਿਆ ਇਤਿਹਾਸ, ਸ਼੍ਰੀਲੰਕਾ ਨੂੰ 69 ਦੌੜਾਂ ਨਾਲ ਹਰਾ ਕੇ ਜਿੱਤਿਆ ਸੋਨ ਤਗਮਾ

ਭਾਰਤ ਨੇ ਏਸ਼ੀਆਈ ਖੇਡਾਂ ਵਿੱਚ ਮਹਿਲਾ ਕ੍ਰਿਕਟ ਮੁਕਾਬਲੇ ’ਚ ਸੋਨ ਤਗਮਾ ਆਪਣੇ ਨਾਂਅ ਕੀਤਾ।ਏਸ਼ੀਆਈ ਖੇਡਾਂ ’ਚ ਭਾਰਤ ਨੇ ਸ਼੍ਰੀਲੰਕਾ ਨੂੰ 147 ਦੌੜਾਂ ਦੇ ਨਾਲ ਹਰਾ ਦਿੱਤਾ। 217 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ, ਸ਼੍ਰੀਲੰਕਾ 15.4 ਓਵਰਾਂ ਵਿੱਚ 69 ਦੌੜਾਂ ‘ਤੇ ਢੇਰ ਹੋ ਗਿਆ। ਸਭ ਤੋਂ ਵੱਡੀ ਗੱਲ ਇਹ ਹੈ ਕਿ ਏਸ਼ੀਆਈ ਖੇਡਾਂ ਵਿੱਚ ਭਾਰਤ ਦਾ ਇਹ ਪਹਿਲਾ ਸੋਨ ਤਗਮਾ ਹੈ। ਇਸ ਨਾਲ ਭਾਰਤ ਦੇ ਕੁੱਲ ਤਗਮੇ ਸੱਤ ਹੋ ਗਏ ਹਨ, ਜਿਨ੍ਹਾਂ ਵਿੱਚ ਚਾਰ ਚਾਂਦੀ, ਦੋ ਕਾਂਸੀ ਅਤੇ ਇੱਕ ਸੋਨ ਤਗਮਾ ਸ਼ਾਮਲ ਹੈ।
ਮੈਚ ਦੌਰਾਨ ਭਾਰਤੀ ਟੀਮ ਨੇ 216 ਦੌੜਾਂ ਬਣਾਉਣ ਮਗਰੋਂ ਸ਼੍ਰੀਲੰਕਾ ਦੀ ਪੂਰੀ ਟੀਮ ਨੂੰ ਸਿਰਫ਼ 69 ਦੌੜਾਂ ’ਤੇ ਹੀ ਢੇਰ ਕਰ ਦਿੱਤਾ। ਜਿਸ ਨਾਲ ਮੈਚ 147 ਦੌੜਾਂ ਨਾਲ ਜਿੱਤ ਗਿਆ।ਸ਼੍ਰੀਲੰਕਾ ਦੇ ਬੱਲੇਬਾਜ਼ ਭਾਰਤੀ ਸਪਿਨਰਾਂ ਦੇ ਸਾਹਮਣੇ ਨਹੀਂ ਰੁਕ ਸਕੇ। ਸਿਰਫ਼ ਕਪਤਾਨ ਚਮਾਰੀ ਅਟਾਪੱਟੂ ਨੇ ਸਭ ਤੋਂ ਵੱਧ 29 ਦੌੜਾਂ ਬਣਾਈਆਂ। ਭਾਰਤ ਲਈ, ਦੀਪਤੀ ਸ਼ਰਮਾ ਨੇ ਤਿੰਨ ਵਿਕਟਾਂ ਲਈਆਂ, ਜਦੋਂ ਕਿ ਸ਼ੈਫਾਲੀ, ਸ਼੍ਰੀਯੰਕਾ ਅਤੇ ਚਰਨੀ ਨੇ ਦੋ-ਦੋ ਵਿਕਟਾਂ ਲਈਆਂ।
ਸਮ੍ਰਿਤੀ ਮੰਧਾਨਾ ਦੀ ਸ਼ਾਨਦਾਰ ਪਾਰੀ 79 ਦੌੜਾਂ ‘ਤੇ ਖਤਮ ਹੋਈ। ਉਸਨੇ 45 ਗੇਂਦਾਂ ਦਾ ਸਾਹਮਣਾ ਕੀਤਾ, ਜਿਸ ਵਿੱਚ 5 ਚੌਕੇ ਅਤੇ 7 ਛੱਕੇ ਲੱਗੇ। ਭਾਰਤ ਨੇ 163 ਦੇ ਕੁੱਲ ਸਕੋਰ ‘ਤੇ ਆਪਣਾ ਤੀਜਾ ਵਿਕਟ ਗੁਆ ਦਿੱਤਾ। ਖੈਰ 17 ਓਵਰਾਂ ਦਾ ਖੇਡ ਖਤਮ ਹੋ ਚੁੱਕਿਆ ਹੈ। ਰਿਚਾ ਘੋਸ਼ ਅਤੇ ਭਾਰਤੀ ਫੁਲਾਮਾਰੀ ਕ੍ਰੀਜ਼ ‘ਤੇ ਹਨ।
ਭਾਰਤੀ ਟੀਮ ਨੇ ਗੋਲਡ ਮੈਡਲ ਮੈਚ ਵਿੱਚ ਸ਼ਾਨਦਾਰ ਸ਼ੁਰੂਆਤ ਕੀਤੀ। ਜਿਸਦਾ ਜਿੱਤ ਦਾ ਸਿਹਰਾ ਪੂਰੀ ਤਰ੍ਹਾਂ ਦੋਵਾਂ ਸਲਾਮੀ ਬੱਲੇਬਾਜ਼ਾਂ ਮੰਧਾਨਾ ਅਤੇ ਸ਼ੇਫਾਲੀ ਨੂੰ ਜਾਂਦਾ ਹੈ। ਮੰਧਾਨਾ ਨੇ 30 ਗੇਂਦਾਂ ਵਿੱਚ ਤਿੰਨ ਚੌਕੇ ਅਤੇ ਪੰਜ ਛੱਕੇ ਲਗਾ ਕੇ 50 ਦੌੜਾਂ ਪੂਰੀਆਂ ਕੀਤੀਆਂ। ਜਦਕਿ ਸ਼ੇਫਾਲੀ 29 ਗੇਂਦਾਂ ਵਿੱਚ 48 ਦੌੜਾਂ ਬਣਾ ਕੇ ਆਊਟ ਹੋ ਗਈ। ਦੋਵਾਂ ਨੇ 9.5 ਓਵਰਾਂ ਵਿੱਚ 99 ਦੌੜਾਂ ਦੀ ਸਾਂਝੇਦਾਰੀ ਕੀਤੀ। ਸ਼ੇਫਾਲੀ ਨੇ ਆਪਣੀ ਪਾਰੀ ਵਿੱਚ ਤਿੰਨ ਚੌਕੇ ਅਤੇ ਤਿੰਨ ਛੱਕੇ ਲਗਾਏ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button