InternationalTop News

ਟੋਰਾਂਟੋ ਪੁਲਿਸ ਨੂੰ 23 ਸਾਲਾ ਐਂਡਰੀਆ ਇਸਪਾਸ ਦੀ ਭਾਲ

ਕੈਨੇਡਾ ਦੇ ਟੋਰਾਂਟੋ ਸ਼ਹਿਰ ਤੋਂ ਇੱਕ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ। ਸਕਾਰਬਰੋ ਦੀ ਇੱਕ ਪਾਰਕਿੰਗ ਲਾਟ ਵਿੱਚ ਇੱਕ ਬਜ਼ੁਰਗ ਨਾਲ ਲੁੱਟ-ਖੋਹ ਕਰਨ ਦੇ ਦੋਸ਼ ਹੇਠ ਟੋਰਾਂਟੋ ਪੁਲਿਸ 23 ਸਾਲਾ ਇੱਕ ਔਰਤ ਦੀ ਭਾਲ ਕਰ ਰਹੀ ਹੈ। ਪੁਲਿਸ ਨੇ ਔਰਤ ਦੀ ਪਛਾਣ ਜਨਤਕ ਕਰਦਿਆਂ ਆਮ ਲੋਕਾਂ ਤੋਂ ਮਦਦ ਮੰਗੀ ਹੈ, ਜਦਕਿ ਉਸਦੇ ਪੁਰਸ਼ ਸਾਥੀ ਦੀ ਪਛਾਣ ਕਰਨ ਲਈ ਜਾਂਚ ਜਾਰੀ ਹੈ।      ਟੋਰਾਂਟੋ ਪੁਲਿਸ ਅਨੁਸਾਰ ਇਹ ਘਟਨਾ ਸ਼ੁੱਕਰਵਾਰ, 26 ਜੂਨ, 2026 ਨੂੰ ਸਵੇਰੇ 11 ਵਜੇ ਦੇ ਕਰੀਬ ਏਲਸਮੀਅਰ ਰੋਡ ਅਤੇ ਮਿਡਲੈਂਡ ਐਵੇਨਿਊ ਦੇ ਇਲਾਕੇ ਵਿੱਚ ਵਾਪਰੀ। ਪੀੜਤ ਵਿਅਕਤੀ ਇੱਕ ਵਪਾਰਕ ਇਮਾਰਤ ਦੀ ਪਾਰਕਿੰਗ ਲਾਟ ਵਿੱਚੋਂ ਲੰਘ ਰਿਹਾ ਸੀ, ਜਦੋਂ ਇੱਕ ਔਰਤ ਨੇ ਗੱਡੀ ਵਿੱਚੋਂ ਆਵਾਜ਼ ਮਾਰ ਕੇ ਰਸਤਾ ਪੁੱਛਿਆ।    ਇਸ ਤੋਂ ਬਾਅਦ ਇੱਕ ਪੁਰਸ਼ ਸ਼ੱਕੀ ਵੀ ਆਪਣੀ ਗੱਡੀ ਚਲਾ ਕੇ ਪਾਰਕਿੰਗ ਲਾਟ ਵਿੱਚ ਆਇਆ ਅਤੇ ਰਸਤਾ ਪੁੱਛਣ ਦਾ ਬਹਾਨਾ ਬਣਾਉਣ ਲੱਗਾ। ਮਹਿਲਾ ਸ਼ੱਕੀ ਨੇ ਆਪਣੀ ਗੱਡੀ ਵਿੱਚੋਂ ਬਾਹਰ ਨਿਕਲ ਕੇ ਪੀੜਤ ਦੇ ਗਲੇ ਵਿੱਚ ਸੋਨੇ ਵਰਗੀ ਦਿਖਣ ਵਾਲੀ ਨਕਲੀ ਚੇਨ ਪਾ ਦਿੱਤੀ ਅਤੇ ਇਸੇ ਦੌਰਾਨ ਉਸਦੀ ਅਸਲ ਸੋਨੇ ਦੀ ਚੇਨ ਝਪਟ ਲਈ।    ਦੋਸ਼ ਹੈ ਕਿ ਮਹਿਲਾ ਸ਼ੱਕੀ ਔਰਤ ਆਪਣੀ ਗੱਡੀ ਵਿੱਚੋਂ ਬਾਹਰ ਨਿਕਲੀ ਅਤੇ ਪੀੜਤ ਦੇ ਗਲੇ ਵਿੱਚ ਸੋਨੇ ਵਰਗੀ ਦਿਖਣ ਵਾਲੀ ਇੱਕ ਨਕਲੀ ਚੇਨ ਪਾ ਦਿੱਤੀ। ਪੁਲਿਸ ਮੁਤਾਬਕ, ਅਜਿਹਾ ਕਰਦੇ ਹੋਏ ਉਸਨੇ ਪੀੜਤ ਦੀ ਅਸਲ ਨਿੱਜੀ ਚੇਨ ਖੋਹ ਲਈ ਅਤੇ ਫਿਰ ਦੋਵੇਂ ਸ਼ੱਕੀ ਵੱਖ-ਵੱਖ ਗੱਡੀਆਂ ਵਿੱਚ ਮੌਕੇ ਤੋਂ ਫਰਾਰ ਹੋ ਗਏ।    ਜਾਂਚਕਰਤਾਵਾਂ ਨੇ ਮਹਿਲਾ ਸ਼ੱਕੀ ਦੀ ਪਛਾਣ ਟੋਰਾਂਟੋ ਦੀ ਰਹਿਣ ਵਾਲੀ 23 ਸਾਲਾ ਐਂਡਰੀਆ ਇਸਪਾਸ ਵਜੋਂ ਕੀਤੀ ਹੈ। ਉਸਦਾ ਕੱਦ ਲਗਭਗ 5 ਫੁੱਟ 5 ਇੰਚ, ਪਤਲੀ ਬਣਤਰ, ਅਤੇ ਕਾਲੇ ਵਾਲ ਨੇ । ਉਸਨੇ ਹੇਠਲੇ ਹਿੱਸੇ ‘ਤੇ ਚਿੱਟੀ ਧਾਰੀ ਵਾਲੀ ਕਾਲੀ ਡਰੈੱਸ ਅਤੇ ਚਿੱਤੇ ਜੁੱਤੇ ਪਾਏ ਹੋਏ ਸਨ। ਟੋਰਾਂਟੋ ਪੁਲਿਸ ਨੇ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਕੋਲ ਵੀ ਇਸ ਮਾਮਲੇ ਜਾਂ ਪੁਰਸ਼ ਸ਼ੱਕੀ ਬਾਰੇ ਕੋਈ ਜਾਣਕਾਰੀ ਹੈ, ਤਾਂ ਉਹ ਤੁਰੰਤ ਪੁਲਿਸ ਨਾਲ ਸੰਪਰਕ ਕਰਨ। ਵਿਦੇਸ਼ਾਂ ਵਿੱਚ ਬਜ਼ੁਰਗਾਂ ਨੂੰ ਨਿਸ਼ਾਨਾ ਬਣਾਉਣ ਵਾਲੀਆਂ ਅਜਹੀਆਂ ਵਾਰਦਾਤਾਂ ਲਗਾਤਾਰ ਵੱਧ ਰਹੀਆਂ ਹਨ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button