ਵੋਟਿੰਗ ਦੌਰਾਨ ਰੂਸ ‘ਤੇ ਯੂਕਰੇਨ ਦਾ ਸਭ ਤੋਂ ਵੱਡਾ ਹਮਲਾ

ਪੰਜ ਸਾਲ ਤੋਂ ਰੂਸ-.ਯੂਕਰੇਨ ਵਿਚਾਲੇ ਭਿਆਨਕ ਯੁੱਧ ਜਾਰੀ ਹੈ। ਤਾਜ਼ਾ ਜਾਣਕਾਰੀ ਮੁਤਾਬਕ ਯੂਕਰੇਨ ਨੇ ਹੂਸ ‘ਤੇ ਸਭ ਤੋਂ ਵੱਡਾ ਡਰੋਨ ਹਮਲਾ ਕੀਤਾ ਹੈ। ਰੂਸ ਦੀਆਂ ਸੰਸਦੀ ਚੋਣਾਂ ਦੇ ਆਖਰੀ ਦਿਨ ਯੂਕਰੇਨੀ ਫੌਜ ਨੇ 1,600 ਤੋਂ ਵੱਧ ਡਰੋਨਾਂ ਨਾਲ ਮਾਸਕੋ ‘ਤੇ ਹਮਲਾ ਕੀਤਾ। ਸਮਾਚਾਰ ਏਜੰਸੀ ਰਾਇਟਰਜ਼ ਅਨੁਸਾਰ ਰੂਸੀ ਅਧਿਕਾਰੀਆਂ ਨੇ ਕਿਹਾ ਹੈ ਕਿ ਇਨ੍ਹਾਂ ਡਰੋਨਾਂ ਵਿੱਚੋਂ ਵੱਡੀ ਗਿਣਤੀ ਨੂੰ ਡੇਗ ਦਿੱਤਾ ਗਿਆ। ਮਾਸਕੋ ਦੇ ਮੇਅਰ ਸਰਗੇਈ ਸੋਬਯਾਨਿਨ ਨੇ ਇਸਨੂੰ ਰੂਸੀ ਰਾਜਧਾਨੀ ‘ਤੇ “ਹੁਣ ਤੱਕ ਦਾ ਸਭ ਤੋਂ ਵੱਡਾ” ਡਰੋਨ ਹਮਲਾ ਦੱਸਿਆ। ਇਨ੍ਹਾਂ ਹਮਲਿਆਂ ਵਿਚ ਹੁਣ ਤੱਕ 2 ਲੋਕਾਂ ਦੀ ਮੌਤ ਹੋਣ ਅਤੇ 20 ਦੇ ਜ਼ਖਮੀ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ।
ਫੌਜੀ ਅਧਿਕਾਰੀਆਂ ਨੇ ਕਿਹਾ ਕਿ ਇਨ੍ਹਾਂ ਹਮਲਿਆਂ ਵਿਚ ਰੂਸੀ ਰਾਜਧਾਨੀ ਵਿੱਚ ਇੱਕ ਤੇਲ ਰਿਫਾਇਨਰੀ ਨੂੰ ਨੁਕਸਾਨ ਪਹੁੰਚਿਆ। ਰੂਸੀ ਰੱਖਿਆ ਮੰਤਰਾਲੇ ਨੇ ਕਿਹਾ ਕਿ ਉਸਦੀਆਂ ਫੌਜਾਂ ਨੇ ਦੇਸ਼ ਭਰ ਵਿੱਚ 1,100 ਯੂਕਰੇਨੀ ਡਰੋਨਾਂ ਨੂੰ ਡੇਗ ਦਿੱਤਾ, ਜਿਨ੍ਹਾਂ ਵਿੱਚ ਯੂਕਰੇਨ ਦੇ ਕਬਜ਼ੇ ਵਾਲੇ ਕਰੀਮੀਆ ਪ੍ਰਾਇਦੀਪ ਅਤੇ ਕਾਲੇ ਸਾਗਰ ‘ਤੇ ਉੱਡਣ ਵਾਲੇ ਡਰੋਨ ਵੀ ਸ਼ਾਮਲ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




