IndiaTop News

ਏਅਰ ਇੰਡੀਆ ਦੀ ਦਿੱਲੀ-ਕਾਠਮੰਡੂ ਉਡਾਣ ਤਕਨੀਕੀ ਖਰਾਬੀ ਕਾਰਨ ਪਰਤੀ

ਨਵੀਂ ਦਿੱਲੀ ਤੋਂ ਕਾਠਮੰਡੂ ਜਾਣ ਵਾਲੀ ਏਅਰ ਇੰਡੀਆ ਦੀ ਇੱਕ ਉਡਾਣ ਨੂੰ ਤਕਨੀਕੀ ਸਮੱਸਿਆ ਕਾਰਨ ਵਾਪਸ ਦਿੱਲੀ ਮੋੜਿਆ ਗਿਆ।
ਏਅਰ ਇੰਡੀਆ ਦੀ ਇਹ ਉਡਾਣ ਨੇਪਾਲ ਦੇ ਹਵਾਈ ਖੇਤਰ ਵਿਚ ਦਾਖਲ ਹੋਣ ਹੀ ਵਾਲੀ ਸੀ, ਤਕਨੀਕੀ ਖਰਾਬੀ ਆਉਣ ਤੋਂ ਬਾਅਦ ਵਾਪਸ ਦਿੱਲੀ ਵੱਲ ਮੋੜ ਦਿੱਤੀ ਗਈ, ਜਿਸ ਦੀ ਪੁਸ਼ਟੀ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ ਦੇ ਇੱਕ ਅਧਿਕਾਰੀ ਨੇ ਕੀਤੀ ਹੈ।
ਇਸ ਅਧਿਕਾਰੀ ਨੇ ਦੱਸਿਆ ਕਿ ਜਹਾਜ਼ ਨੇਪਾਲੀ ਹਵਾਈ ਖੇਤਰ ਵਿਚ ਦਾਖਲ ਹੋਣ ਹੀ ਵਾਲਾ ਸੀ ਪਰ ਤਕਨੀਕੀ ਸਮੱਸਿਆਵਾਂ ਦੀ ਰਿਪੋਰਟ ਮਿਲਣ ਤੋਂ ਬਾਅਦ ਇਸ ਨੂੰ ਲਖਨਊ ਦੇ ਉੱਪਰਲੇ ਹਵਾਈ ਖੇਤਰ ਤੋਂ ਹੀ ਵਾਪਸ ਮੋੜ ਲਿਆ ਗਿਆ। ਇਸ ਦੇ ਹੋਰ ਵੇਰਵੇ ਸਾਹਮਣੇ ਨਹੀਂ ਆਏ।
ਜਾਣਕਾਰੀ ਅਨੁਸਾਰ ਨਵੀਂ ਦਿੱਲੀ ਤੋਂ ਏਅਰ ਇੰਡੀਆ ਦੀ ਉਡਾਣ ਏ.ਆਈ.219 ਕਾਠਮੰਡੂ ਜਾ ਰਹੀ ਸੀ, ਜਿਸ ਵਿਚ ਯਾਤਰੀਆਂ ਦੀ ਗਿਣਤੀ ਦਾ ਪਤਾ ਨਹੀਂ ਲੱਗ ਸਕਿਆ। ਏਅਰ ਇੰਡੀਆ ਦਾ ਮਾਡਲ ਏ320-214 ਦੁਪਹਿਰ 2:42 ਵਜੇ (ਭਾਰਤੀ ਸਮੇਂ ਅਨੁਸਾਰ) ਨਵੀਂ ਦਿੱਲੀ ਤੋਂ ਕਾਠਮੰਡੂ ਲਈ ਰਵਾਨਾ ਹੋਇਆ ਸੀ ਅਤੇ ਨੇਪਾਲ ਦੀ ਰਾਜਧਾਨੀ ਵਿਚ ਸ਼ਾਮ 4:30 ਵਜੇ (ਨੇਪਾਲੀ ਸਮੇਂ ਅਨੁਸਾਰ) ਪਹੁੰਚਣਾ ਸੀ। ਦੂਜੇ ਪਾਸੇ ਨੇਪਾਲ ਦੇ ਤ੍ਰਿਭੁਵਨ ਅੰਤਰਰਾਸ਼ਟਰੀ ਹਵਾਈ ਅੱਡੇ ਵੱਲੋਂ ਇਸ ਉਡਾਣ ਦੇ ਮੋੜੇ ਜਾਣ ਬਾਰੇ ਅਜੇ ਤੱਕ ਕੋਈ ਅਧਿਕਾਰਤ ਬਿਆਨ ਜਾਰੀ ਨਹੀਂ ਕੀਤਾ ਗਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button