America ਦੇ ਰਿਹਾਇਸ਼ੀ ਇਲਾਕੇ ’ਚ ਡਿੱਗਿਆ ਲੜਾਕੂ ਜਹਾਜ਼

ਅਮਰੀਕਾ ਦੀ ਹਵਾਈ ਫ਼ੌਜ ਦਾ ਐਫ਼-16 ਲੜਾਕੂ ਜਹਾਜ਼ ਮਿਸ਼ੀਗਨ ਸੂਬੇ ਦੇ ਰਿਹਾਇਸ਼ੀ ਇਲਾਕੇ ਨੇੜੇ ਕਰੈਸ਼ ਹੋਣ ਮਗਰੋਂ ਇਲਾਕਾ ਖ਼ਾਲੀ ਕਰਵਾਉਣਾ ਪਿਆ। ਹਵਾਈ ਫ਼ੌਜ ਦੇ ਸਾਰਜੈਂਟ ਡੈਰੇਕ ਗੁਤੀਰੇਜ਼ ਨੇ ਦੱਸਿਆ ਕਿ ਜਹਾਜ਼ ਦੇ ਅੱਗ ਦਾ ਗੋਲਾ ਬਣਨ ਤੋਂ ਪਹਿਲਾਂ ਪਾਇਲਟ ਇਜੈਕਟ ਕਰ ਗਿਆ ਪਰ ਅਹਿਤਿਆਤੀ ਤੌਰ ’ਤੇ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਪੰਛੀ ਨਾਲ ਟਕਰਾਉਣ ਮਗਰੋਂ ਲੜਾਕੂ ਜਹਾਜ਼ ਡਿੱਗਿਆ ਪਰ ਹਵਾਈ ਫ਼ੌਜ ਨੇ ਮਾਮਲੇ ਦੀ ਪੜਤਾਲ ਮੁਕੰਮਲ ਹੋਣ ਤੱਕ ਤਸਦੀਕ ਕਰਨ ਤੋਂ ਨਾਂਹ ਕਰ ਦਿਤੀ।ਘਰ ਅਤੇ ਕਾਰੋਬਾਰੀ ਟਿਕਾਣੇ ਕਰਵਾਏ ਖ਼ਾਲੀਹਾਦਸਾ ਅੱਖੀਂ ਦੇਖਣ ਵਾਲੇ ਨੇਥਲ ਸਮਿੱਥ ਨੇ ਦੱਸਿਆ ਕਿ ਲੜਾਕੂ ਜਹਾਜ਼ ਆਮ ਤੌਰ ’ਤੇ ਐਨੇ ਨੀਵੇਂ ਨਹੀਂ ਉਡਦੇ ਪਰ ਜਿਉਂ ਹੀ ਉਸ ਨੇ ਜਹਾਜ਼ ਦੀ ਵੀਡੀਓ ਬਣਾਉਣੀ ਸ਼ੁਰੂ ਕੀਤੀ ਤਾਂ ਕੁਝ ਹੀ ਪਲਾਂ ਵਿਚ ਇਹ ਕਰੈਸ਼ ਹੋ ਗਿਆ। ਮਿਸ਼ੀਗਨ ਸਟੇਟ ਪੁਲਿਸ ਨੇ ਦੱਸਿਆ ਕਿ ਹਾਦਸੇ ਵਾਲੀ ਥਾਂ ਦੇ ਇਕ ਮੀਲ ਘੇਰੇ ਵਿਚ ਆਉਂਦੇ ਰਿਹਾਇਸ਼ੀ ਇਲਾਕੇ ਜਾਂ ਕਾਰੋਬਾਰੀ ਟਿਕਾਣਿਆਂ ਨੂੰ ਅਹਿਤਿਆਤੀ ਤੌਰ ’ਤੇ ਖ਼ਾਲੀ ਕਰਵਾਇਆ ਗਿਆ। ਮਾਹਰਾਂ ਮੁਤਾਬਕ ਐਫ਼-16 ਲੜਾਕੂ ਜਹਾਜ਼ਾਂ ਵਿਚ ਹਾਈਡਰਾਜ਼ੀਨ ਦਾ ਇਕ ਜ਼ਹਿਰੀਲਾ ਕੈਮੀਕਲ ਐਮਰਜੰਸੀ ਫ਼ਿਊਲ ਵਜੋਂ ਵਰਤਿਆ ਜਾਂਦਾ ਹੈ। ਜਹਾਜ਼ ਨੂੰ ਅੱਗ ਲੱਗਣ ਮਗਰੋਂ ਹਵਾ ਵਿਚ ਜ਼ਹਿਰ ਘੁਲਣ ਦਾ ਖਦਸ਼ਾ ਪੈਦਾ ਹੋ ਗਿਆ ਅਤੇ ਲੋਕਾਂ ਨੂੰ ਸੁਰੱਖਿਅਤ ਟਿਕਾਣੇ ਵੱਲ ਜਾਣ ਦੀਆਂ ਹਦਾਇਤਾਂ ਦਿਤੀਆਂ ਗਈਆਂ। ਦੂਜੇ ਪਾਸੇ ਲੰਡਨ ਤੋਂ ਉਡੇ ਇਕ ਹਵਾਈ ਜਹਾਜ਼ ਵਿਚ ਖਲਾਰਾ ਪੈ ਗਿਆ ਜਦੋਂ ਮੁਸਾਫ਼ਰ ਘਸੁੰਨ ਮੁੱਕੀ ਹੁੰਦੇ ਨਜ਼ਰ ਆਏ। ਲੰਡਨ ਤੋਂ ਉੱਡੇ ਜਹਾਜ਼ ਵਿਚ ਪੈ ਗਿਆ ਖਿਲਾਰਾਦੱਸਿਆ ਜਾ ਰਿਹਾ ਹੈ ਕਿ ਬੰਗਲਾਦੇਸ਼ ਏਅਰਲਾਈਨਜ਼ ਦੀ ਫ਼ਲਾਈਟ ਲੰਡਨ ਤੋਂ ਢਾਕਾ ਜਾ ਰਹੀ ਸੀ ਜਦੋਂ ਹਿੰਸਕ ਝੜਪ ਸਾਹਮਣੇ ਆਈ। ਘਟਨਾ ਦੀਆਂ ਵੀਡੀਓਜ਼ ਬੇਹੱਦ ਵਾਇਰਲ ਹੋ ਰਹੀਆਂ ਜਿਸ ਦੌਰਾਨ ਮੁਸਾਫ਼ਰਾਂ ਨੇ ਇਕ-ਦੂਜੇ ਦੇ ਕੱਪੜੇ ਵੀ ਪਾੜ ਦਿਤੇ। ਝਗੜੇ ਦੌਰਾਨ ਆਲੇ ਦੁਆਲੇ ਮੌਜੂਦ ਔਰਤਾਂ ਘਬਰਾਅ ਗਈਆਂ ਅਤੇ ਹੱਥੋਪਾਈ ਬੰਦ ਕਰਵਾਉਣ ਦੇ ਯਤਨ ਹੋਣ ਲੱਗੇ। ਬਿਮਾਨ ਬੰਗਲਾਦੇਸ਼ ਏਅਰਲਾਈਨਜ਼ ਦੇ ਜਨਰਲ ਮੈਨੇਜਰ ਮਹਿਬੂਬਦੀਨ ਅਹਿਮਦ ਨੇ ਦੱਸਿਆ ਕਿ ਮੁਢਲੇ ਤੌਰ ’ਤੇ ਉਨ੍ਹਾਂ ਨੂੰ ਘਟਨਾ ਦੀ ਜਾਣਕਾਰੀ ਨਾ ਮਿਲੀ ਪਰ ਹੁਣ ਇਸ ਦੀ ਪੜਤਾਲ ਦੇ ਹੁਕਮ ਦਿਤੇ ਗਏ ਹਨ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




