PunjabTop News

ਜਲੰਧਰ ‘ਚ IPS ਅਧਿਕਾਰੀ ਦੀ ਧੀ ਵੱਲੋਂ 14ਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖ਼ੁਦਕੁਸ਼ੀ

ਜਲੰਧਰ ਦੇ ‘ਜਲੰਧਰ ਹਾਈਟਸ-2’ ਦੇ ਬਲਾਕ-ਡੀ (ਇੱਕ 14-ਮੰਜ਼ਿਲਾ ਇਮਾਰਤ) ਦੀ ਛੱਤ ਤੋਂ ਛਾਲ ਮਾਰ ਕੇ ਇੱਕ 24 ਸਾਲਾ ਲੜਕੀ ਨੇ ਸ਼ੱਕੀ ਹਾਲਾਤਾਂ ਵਿੱਚ ਖੁਦਕੁਸ਼ੀ ਕਰ ਲਈ। ਸੂਚਨਾ ਮਿਲਣ ‘ਤੇ ਸਦਰ ਪੁਲਿਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ।ਉਸਦੇ ਇਸ ਕਦਮ ਪਿੱਛੇ ਕੀ ਕਾਰਨ ਸੀ, ਇਹ ਅਜੇ ਸਪੱਸ਼ਟ ਨਹੀਂ ਹੋ ਸਕਿਆ ਹੈ। ਮ੍ਰਿਤਕਾ ਦੀ ਪਛਾਣ ਜੈਸਮੀਨ (24) ਵਜੋਂ ਹੋਈ ਹੈ। ਪੁਲਿਸ ਸੂਤਰਾਂ ਅਨੁਸਾਰ, ਜੈਸਮੀਨ ਆਈਪੀਐਸ (IPS) ਅਧਿਕਾਰੀ ਕਰਮਵੀਰ ਸਿੰਘ ਚਾਹਲ ਦੀ ਧੀ ਸੀ।
ਪੁਲਿਸ ਨੇ ਦੱਸਿਆ ਕਿ ਜੈਸਮੀਨ ਨੇ ਰਾਜਨੀਤੀ ਸ਼ਾਸਤਰ ਵਿੱਚ ਮਾਸਟਰਜ਼ ਡਿਗਰੀ ਕੀਤੀ ਹੋਈ ਸੀ ਅਤੇ ਉਹ ਕੁਝ ਸਮੇਂ ਤੋਂ ਮਾਨਸਿਕ ਤਣਾਅ ਤੋਂ ਪੀੜਤ ਸੀ। ਪੁਲਿਸ ਫਿਲਹਾਲ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ‘ਤੇ ਅਗਲੀ ਕਾਨੂੰਨੀ ਕਾਰਵਾਈ ਕਰ ਰਹੀ ਹੈ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button