SC ਨੇ ਐਕਟਰ ਰਾਜਪਾਲ ਯਾਦਵ ਨੂੰ ਪਾਈ ਝਾੜ

ਸੁਪਰੀਮ ਕੋਰਟ ਨੇ ਅੱਜ ਮੰਗਲਵਾਰ, 15 ਸਤੰਬਰ ਨੂੰ ਬਾਲੀਵੁੱਡ ਐਕਟਰ ਰਾਜਪਾਲ ਯਾਦਵ ਨੂੰ ਪ੍ਰਾਈਵੇਟ ਸ਼ਿਕਾਇਤਕਰਤਾ ਨਾਲ ਜੁੜੇ ਚੈੱਕ ਬਾਊਂਸ ਮਾਮਲੇ ਵਿੱਚ ਵੱਡੀ ਰਾਹਤ ਦੇਣ ਦੀ ਬਜਾਏ ਸਖ਼ਤ ਰੁਖ ਅਪਣਾਇਆ। ਅਦਾਲਤ ਨੇ ਉਨ੍ਹਾਂ ਨੂੰ ਦੋ ਹਫ਼ਤਿਆਂ ਦੇ ਅੰਦਰ ਸੁਪਰੀਮ ਕੋਰਟ ਰਜਿਸਟਰੀ ਵਿੱਚ ਘੱਟੋ-ਘੱਟ 2 ਕਰੋੜ ਰੁਪਏ ਜਮ੍ਹਾਂ ਕਰਵਾਉਣ ਦਾ ਆਖਰੀ ਮੌਕਾ ਦਿੱਤਾ ਹੈ। ਰਾਜਪਾਲ ਯਾਦਵ ’ਤੇ ‘ਮੁਰਲੀ ਪ੍ਰੋਡਕਸ਼ਨਜ਼’ ਦੇ ਮਾਲਕ ਦੇ 5 ਕਰੋੜ ਰੁਪਏ ਬਕਾਇਆ ਹੋਣ ਦਾ ਦੋਸ਼ ਹੈ।
ਭਾਰਤ ਦੇ ਮੁੱਖ ਜੱਜ (CJI) ਦੀ ਅਗਵਾਈ ਵਾਲੀ ਬੈਂਚ ਨੇ ਸੁਣਵਾਈ ਦੌਰਾਨ ਰਾਜਪਾਲ ਯਾਦਵ ਦੇ ਪਿਛਲੇ ਰਵੱਈਏ ’ਤੇ ਵੀ ਸਵਾਲ ਚੁੱਕੇ। ਬੈਂਚ ਨੇ ਟਿੱਪਣੀ ਕਰਦਿਆਂ ਕਿਹਾ, “ਉਨ੍ਹਾਂ ਦੇ ਪਿਛਲੇ ਵਿਹਾਰ ਨੂੰ ਦੇਖਦਿਆਂ ਕੋਈ ਉਨ੍ਹਾਂ ’ਤੇ ਕਿਵੇਂ ਭਰੋਸਾ ਕਰ ਸਕਦਾ ਹੈ? ਉਹ ਬਾਲੀਵੁੱਡ ਵਿੱਚ ਡਰਾਮਾ ਅਤੇ ਐਕਟਿੰਗ ਕਰਨ ਵਿੱਚ ਮਾਹਿਰ ਹਨ ਅਤੇ ਕੋਰਟ ਵਿੱਚ ਵੀ ਉਹੀ ਕਰ ਰਹੇ ਹਨ।”
ਅਦਾਲਤ ਨੇ ਰਾਜਪਾਲ ਯਾਦਵ ਨੂੰ ਰਕਮ ਜਮ੍ਹਾਂ ਕਰਵਾਉਣ ਲਈ ਦੋ ਹਫ਼ਤਿਆਂ ਦਾ ਆਖਰੀ ਮੌਕਾ ਦਿੱਤਾ ਹੈ। ਮਾਮਲਾ ਚੈੱਕ ਬਾਊਂਸ ਨਾਲ ਸਬੰਧਤ ਹੈ ਅਤੇ ਇਸ ਵਿੱਚ ਨਿੱਜੀ ਸ਼ਿਕਾਇਤਕਰਤਾ ਵੱਲੋਂ ਬਕਾਇਆ ਰਕਮ ਦੀ ਵਸੂਲੀ ਦੀ ਮੰਗ ਕੀਤੀ ਗਈ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




