InternationalTop News

Saudi Arabia ਦੇ ਤੇਲ ਪਾਈਪ ਲਾਈਨ ਬੰਦ ਕਰਨ ਨਾਲ ਵੱਧ ਸਕਦੀਆਂ ਹਨ ਤੇਲ ਕੀਮਤਾਂ

 ਸਾਊਦੀ ਅਰਬ ਨੇ ਆਪਣੀ ਤੇਲ ਪਾਈਪਲਾਈਨ ’ਤੇ ਡ੍ਰੋਨ ਹਮਲੇ ਤੋਂ ਬਾਅਦ ਪੂਰਬ-ਪੱਛਮ ਪਾਈਪਲਾਈਨ ਨੂੰ ਅਸਥਾਈ ਤੌਰ ’ਤੇ ਬੰਦ ਕਰ ਦਿੱਤਾ ਹੈ। ਹਮਲੇ ਦੀ ਤੁਰੰਤ ਕਿਸੇ ਸੰਗਠਨ ਨੇ ਜ਼ਿੰਮੇਵਾਰੀ ਨਹੀਂ ਲਈ। ਹਾਲਾਂਕਿ, ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੰਕੇਤ ਦਿੱਤਾ ਹੈ ਕਿ ਇਸ ਹਮਲੇ ਪਿੱਛੇ ਈਰਾਨ ਦਾ ਹੱਥ ਹੋ ਸਕਦਾ ਹੈ।ਬਗਦਾਦ ਅਤੇ ਰਿਆਦ ਦੋਵਾਂ ਦਾ ਕਹਿਣਾ ਹੈ ਕਿ ਡ੍ਰੋਨ ਹਮਲਾ ਇਰਾਕ ਦੇ ਮੈਸਾਨ ਸੂਬੇ ਤੋਂ ਕੀਤਾ ਗਿਆ ਸੀ, ਜਿੱਥੇ ਈਰਾਨ-ਸਮਰਥਿਤ ਮਿਲੀਸ਼ੀਆ ਸਰਗਰਮ ਹਨ। ਇਸ ਘਟਨਾ ਤੋਂ ਬਾਅਦ ਇਰਾਕ ਦੇ ਪ੍ਰਧਾਨ ਮੰਤਰੀ ਅਤੇ ਹਥਿਆਰਬੰਦ ਬਲਾਂ ਦੇ ਕਮਾਂਡਰ-ਇਨ-ਚੀਫ ਅਲੀ ਅਲ-ਜੈਦੀ ਨੇ ਸ਼ਨੀਵਾਰ ਨੂੰ ਮੈਸਾਨ ਓਪਰੇਸ਼ਨ ਕਮਾਂਡਰ ਨੂੰ ਬਰਖਾਸਤ ਕਰ ਦਿੱਤਾ। ਇਰਾਕ ਨੇ ਡ੍ਰੋਨ ਹਮਲਿਆਂ ਦੇ ਲਾਂਚਿੰਗ ਪੈਡਾਂ ਦੀ ਪਛਾਣ ਲਈ ਈਰਾਨ ਵੱਲੋਂ ਕੀਤੀ ਗਈ ਸਾਂਝੀ ਜਾਂਚ ਦੀ ਮੰਗ ਵੀ ਸਵੀਕਾਰ ਕਰ ਲਈ ਹੈ।ਸਾਊਦੀ ਅਰਬ ਨੇ ਇਰਾਕੀ ਪ੍ਰਧਾਨ ਮੰਤਰੀ ਦੀ ਅਪੀਲ ਤੋਂ ਬਾਅਦ ਅਜੇ ਤੱਕ ਕੋਈ ਜਵਾਬੀ ਕਾਰਵਾਈ ਨਹੀਂ ਕੀਤੀ ਹੈ। ਇਸ ਘਟਨਾਕ੍ਰਮ ਨੇ ਖੇਤਰ ਵਿੱਚ ਪਹਿਲਾਂ ਤੋਂ ਬਣੇ ਤਣਾਅ ਨੂੰ ਹੋਰ ਵਧਾ ਦਿੱਤਾ ਹੈ।ਲਾਲ ਸਾਗਰ ’ਚ ਹੂਤੀ ਦੀ ਪਕੜ ਹੋ ਰਹੀ ਮਜ਼ਬੂਤਇਸੇ ਦੌਰਾਨ ਯਮਨ ਦੇ ਲਾਲ ਸਾਗਰ ਤਟ ’ਤੇ ਹੂਤੀ ਬਾਗੀਆਂ ਦੀ ਪਕੜ ਹੋਰ ਮਜ਼ਬੂਤ ਹੋ ਰਹੀ ਹੈ। ਦੋ ਈਰਾਨੀ ਸੂਤਰਾਂ ਮੁਤਾਬਕ, ਈਰਾਨ ਨੇ ਪਿਛਲੇ ਹਫ਼ਤੇ ਹੂਤੀ ਨੂੰ ਸਾਊਦੀ ਅਰਬ ਖ਼ਿਲਾਫ਼ ਹਮਲੇ ਤੇਜ਼ ਕਰਨ ਲਈ ਕਿਹਾ ਸੀ। ਇਸ ਦੇ ਨਾਲ ਹੀ ਵਧੇਰੇ ਪੈਸਾ, ਹਥਿਆਰ ਅਤੇ ਅਧਿਕਾਰੀਆਂ ਦੀ ਮਦਦ ਦੇਣ ਦਾ ਭਰੋਸਾ ਵੀ ਦਿੱਤਾ ਗਿਆ। ਹੂਤੀ ਦੇ ਫੌਜੀ ਬੁਲਾਰੇ ਯਾਹਿਆ ਸਰੀ ਨੇ ਕਿਹਾ ਕਿ ਪਹਿਲਾਂ ਐਲਾਨੀਆਂ ਪਾਬੰਦੀਆਂ ਦੇ ਅਧੀਨ ਸਾਊਦੀ ਜਹਾਜ਼ਾਂ ਤੋਂ ਇਲਾਵਾ ਹੋਰ ਜਹਾਜ਼ਾਂ ਲਈ ਸਮੁੰਦਰੀ ਆਵਾਜਾਈ ਸੁਰੱਖਿਅਤ ਹੈ।ਸਾਊਦੀ ਨੇ ਅਮਰੀਕਾ ਤੋਂ ਮੰਗੀ ਫੌਜੀ ਮਦਦਇਸ ਸਥਿਤੀ ਨੇ ਅਮਰੀਕਾ ਨੂੰ ਵੀ ਦੁਵਿਧਾ ਵਿੱਚ ਪਾ ਦਿੱਤਾ ਹੈ ਕਿ ਸਾਊਦੀ ਅਰਬ ਨੂੰ ਹੂਤੀ ਖ਼ਿਲਾਫ਼ ਸਿੱਧੀ ਫੌਜੀ ਮਦਦ ਦਿੱਤੀ ਜਾਵੇ ਜਾਂ ਨਹੀਂ। ਤਿੰਨ ਸੂਤਰਾਂ ਮੁਤਾਬਕ ਸਾਊਦੀ ਅਰਬ ਦੇ ਕ੍ਰਾਊਨ ਪ੍ਰਿੰਸ ਮੁਹੰਮਦ ਬਿਨ ਸਲਮਾਨ ਨੇ ਵੀਰਵਾਰ ਨੂੰ ਟਰੰਪ ਨਾਲ ਫੋਨ ’ਤੇ ਗੱਲ ਕਰਕੇ ਹੂਤੀ ਖ਼ਿਲਾਫ਼ ਫੌਜੀ ਸਹਾਇਤਾ ਮੰਗੀ ਸੀ।ਰਿਪੋਰਟ ਮੁਤਾਬਕ ਵਾਸ਼ਿੰਗਟਨ ਨੇ ਫਿਲਹਾਲ ਸਿੱਧੇ ਤੌਰ ’ਤੇ ਜੰਗ ਵਿੱਚ ਦਖ਼ਲ ਦੇਣ ਤੋਂ ਇਨਕਾਰ ਕੀਤਾ ਹੈ, ਪਰ ਸਾਊਦੀ ਅਰਬ ਨੂੰ ਖੁਫੀਆ ਜਾਣਕਾਰੀ ਇਕੱਠੀ ਕਰਨ ਵਿੱਚ ਮਦਦ ਕਰਨ ਦੀ ਗੱਲ ਕਹੀ ਹੈ। ਟਰੰਪ ਨੇ ਸ਼ਨੀਵਾਰ ਨੂੰ ਕ੍ਰਾਊਨ ਪ੍ਰਿੰਸ ਨਾਲ ਗੱਲਬਾਤ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਹੂਤੀ ਵੱਲੋਂ ਵੀ ਅਮਰੀਕੀ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਗਿਆ ਅਤੇ ਵਾਸ਼ਿੰਗਟਨ ਨੂੰ ਇਸ ਸੰਘਰਸ਼ ਵਿੱਚ ਸਿੱਧੇ ਤੌਰ ’ਤੇ ਸ਼ਾਮਲ ਨਾ ਹੋਣ ਦੀ ਅਪੀਲ ਕੀਤੀ ਗਈ ਹੈ

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button