InternationalTop News
Canada ਦੇ ਪ੍ਰਧਾਨ ਮੰਤਰੀ ਨੂੰ ਹਾਕੀ ਨਾਲ ਕੁੱਟਣ ਦੇ ਰੌਂਅ ’ਚ ਟਰੰਪ

ਡੌਨਲਡ ਟਰੰਪ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਹਾਕੀ ਨਾਲ ਕੁਟਾਪਾ ਕਰਨ ਦੇ ਮੂਡ ਵਿਚ ਹਨ ਅਤੇ 8 ਸਤੰਬਰ ਤੋਂ ਅਮਰੀਕਾ ਉਤੇ ਕੈਨੇਡੀਅਨ ਟੈਰਿਫ਼ਸ ਲਾਗੂ ਹੋਣ ਦੇ ਮੱਦੇਨਜ਼ਰ ਡਾਲਰ ਦੀ ਕੀਮਤ ਵਾਲਾ ਸ਼ਗੂਫ਼ਾ ਵੀ ਛੱਡਿਆ ਹੈ। ਜੀ ਹਾਂ, ਅਮਰੀਕਾ ਦੇ ਰਾਸ਼ਟਰਪਤੀ ਨੇ ਸੋਸ਼ਲ ਮੀਡੀਆ ਰਾਹੀਂ ਇਕ ਤਸਵੀਰ ਸਾਂਝੀ ਕੀਤੀ ਹੈ ਜਿਸ ਵਿਚ ਉਹ ਧਰਤੀ ’ਤੇ ਡਿੱਗੇ ਮਾਰਕ ਕਾਰਨੀ ਨੂੰ ਗਵਰਨਰ ਕਹਿ ਕੇ ਸੰਬੋਧਤ ਕਰਦਿਆਂ ਪੈਰਾਂ ਸਿਰ ਹੋਣ ਦਾ ਸੱਦਾ ਦਿੰਦੇ ਦੇਖੇ ਜਾ ਸਕਦੇ ਹਨ। ਏ.ਆਈ. ਰਾਹੀਂ ਤਿਆਰ ਕਾਰਟੂਨ ਵਰਗੀ ਤਸਵੀਰ ਬਹੁਤ ਕੁਝ ਬਿਆਨ ਕਰ ਰਹੀ ਹੈ ਜਿਸ ਵਿਚ ਟਰੰਪ, ਕੈਨੀਅਨ ਪ੍ਰਧਾਨ ਮੰਤਰੀ ਉਤੇ ਹਾਵੀ ਹੋਣ ਦੇ ਅੰਦਾਜ਼ ਵਿਚ ਨਜ਼ਰ ਆ ਰਹੇ ਹਨ। ਕੈਨੇਡਾ ਨੂੰ ਕਈ ਮੌਕਿਆਂ ’ਤੇ ਅਮਰੀਕਾ ਦਾ 51ਵਾਂ ਸੂਬਾ ਦੱਸਣ ਵਾਲੇ ਟਰੰਪ ਵੱਲੋਂ ਤਸਵੀਰ ਜਾਰੀ ਕਰਨ ਦੇ ਮਕਸਦ ਬਾਰੇ ਫ਼ਿਲਹਾਲ ਸਪੱਸ਼ਟ ਨਹੀਂ ਹੋ ਸਕਿਆ ਪਰ ਯੂ.ਐਸ. ਡਾਲਰ ਦੇ ਮੁਕਾਬਲੇ ਕੈਨੇਡੀਅਨ ਡਾਲਰ ਦੀ ਘਟਦੀ ਕੀਮਤ ਨੂੰ ਨਾ-ਕਾਬਿਲ-ਏ-ਬਰਦਾਸ਼ਤ ਕਰਾਰ ਦਿਤਾ ਹੈ।ਮੈਦਾਨ ਵਿਚ ਡਿੱਗੇ ਮਾਰਕ ਕਾਰਨੀ ਦੀ ਤਸਵੀਰ ਸਾਂਝੀ ਕੀਤੀ ਇਕ ਵੱਖਰੇ ਬਿਆਨ ਵਿਚ ਟਰੰਪ ਨੇ ਕਿਹਾ ਕਰੰਸੀ ਦੀ ਕੀਮਤ ਘੱਟ ਹੋਣ ਕਰ ਕੇ ਕੈਨੇਡਾ ਸਸਤੀਆਂ ਦਰਾਂ ’ਤੇ ਅਮਰੀਕਾ ਆਪਣੀਆਂ ਵਸਤਾਂ ਭੇਜ ਰਿਹਾ ਹੈ ਜਦਕਿ ਅਮਰੀਕਾ ਵਿਚ ਬਣੀਆਂ ਚੀਜ਼ਾਂ ਮਹਿੰਗੇ ਭਾਅ ਕੈਨੇਡਾ ਜਾ ਰਹੀਆਂ ਹਨ। ਆਰਥਿਕ ਮਾਹਰਾਂ ਦਾ ਕਹਿਣਾ ਹੈ ਕਿ 700 ਅਮੈਰਿਕਨ ਵਸਤਾਂ ਉਤੇ ਕੈਨੇਡੀਅਨ ਟੈਰਿਫ਼ਸ, ਟਰੰਪ ਤੋਂ ਬਰਦਾਸ਼ਤ ਨਹੀਂ ਹੋ ਰਹੀਆਂ ਅਤੇ ਉਹ 8 ਸਤੰਬਰ ਤੋਂ ਪਹਿਲਾਂ ਕੋਈ ਨਵੀਂ ਚਾਲ ਚੱਲ ਸਕਦੇ ਹਨ। ਟਰੂਥ ਸੋਸ਼ਲ ਰਾਹੀਂ ਟਰੰਪ ਨੇ ਲਿਖਿਆ, ‘‘ਕੈਨੇਡੀਅਨ ਕਰੰਸੀ ਦਾ ਯੂ.ਐਸ. ਡਾਲਰ ਨਾਲ ਅਸਾਵਾਂਪਣ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ। ਇਹ ਰੁਝਾਨ ਵਰਿ੍ਹਆਂ ਤੋਂ ਚੱਲ ਰਿਹਾ ਹੈ ਪਰ ਹੁਣ ਨਹੀਂ ਚੱਲ ਸਕਦਾ।’’ ਦੱਸ ਦੇਈਏ ਕਿ ਇਸ ਵੇਲੇ ਇਕ ਕੈਨੇਡੀਅਨ ਡਾਲਰ ਦੀ ਕੀਮਤ 72 ਯੂ.ਐਸ. ਸੈਂਟਸ ਦੇ ਬਰਾਬਰ ਹੈ। ਉਧਰ, ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਟਰੰਪ ਦੀ ਸੋਸ਼ਲ ਮੀਡੀਆ ਪੋਸਟ ਬਾਰੇ ਕੋਈ ਹੁੰਗਾਰਾ ਨਹੀਂ ਦਿਤਾ ਗਿਆ ਪਰ ਟਰੰਪ ਦੀਆਂ ਵਧੀਕੀਆਂ ਦੇ ਜਵਾਬ ਵਿਚ ਲਿਬਰਲ ਸਰਕਾਰ ਵੱਲੋਂ ਚੁੱਕੇ ਜਾ ਰਹੇ ਕਦਮਾਂ ਨੂੰ ਕੈਨੇਡਾ ਦੇ ਜ਼ਿਆਦਾਤਰ ਲੋਕਾਂ ਦੀ ਹਮਾਇਤ ਮਿਲ ਰਹੀ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




