IndiaTop News

ਸੀ. ਬੀ. ਆਈ. ਨੇ ਕੀਤਾ ਸੁਭਾਸ਼ ਚੰਦਰਾ ਸਮੇਤ ਚਾਰ ਖਿ਼ਲਾਫ਼ ਕੇਸ ਦਰਜ

 ਸੈਂਟਰਲ ਬਿਊਰੋ ਆਫ ਇਨਵੈਸਟੀਗੇਸ਼ਨ  ਵਲੋਂ ਜ਼ੀ ਗਰੁੱਪ ਦੇ ਫਾਊਂਡਰ ਸੁਭਾਸ਼ ਚੰਦਰਾ ਸਮੇਤ ਚਾਰ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ।
ਮਿਲੀ ਜਾਣਕਾਰੀ ਅਨੁਸਾਰ ਭਾਰਤ ਦੇਸ਼ ਦੀ ਜਿਸ ਕੇਂਦਰੀ ਜਾਂਚ ਏਜੰਸੀ ਸੀ. ਬੀ. ਆਈ. ਵਲੋਂ ਜ਼ੀ ਗਰੁੱਪ ਦੇ ਫਾਊਂਡਰ ਸੁਭਾਸ਼ ਚੰਦਰਾ ਸਮੇਤ ਚਾਰ ਵਿਅਕਤੀਆਂ ਵਿਰੁੁੱਧ ਜੋ ਕੇਸ ਦਰਜ ਕੀਤਾ ਗਿਆ ਹੈ ਉਹ 1332 ਕਰੋੜ ਤੋਂ ਵਧ ਦੀ ਧੋਖਾਧੜੀ ਦੇ ਮਾਮਲੇ ਵਿਚ ਕੀਤਾ ਗਿਆ ਹੈ ।ਪ੍ਰਾਪਤ ਸੂਚਨਾ ਮੁਤਾਬਕ ਉਕਤ ਕਾਰਵਾਈ ਐਲ. ਆਈ. ਸੀ. ਹਾਊਸਿੰਗ ਫਾਇਨਾਂਸ ਲਿਮਟਿਡ ਦੀ ਸਿ਼ਕਾਇਤ ‘ਤੇ ਕੀਤੀ ਗਈ ਹੈ । ਐਲ. ਆਈ. ਸੀ. ਨੇ ਦੋਸ਼ ਲਗਾਇਆ ਹੈ ਕਿ ਸੁਭਾਸ਼ ਚੰਦਰਾ ਨੇ ਫਰਜ਼ੀ ਨੈੱਟਵਰਥ ਸਰਟੀਫਿਕੇਟ ਜਮ੍ਹਾਂ ਕਰਵਾ ਕੇ ਆਪਣੀਆਂ ਕੰਪਨੀਆਂ ਲਈ ਲੋਨ ਲਿਆ ਤੇ ਬਾਅਦ ਵਿੱਚ ਉਹ ਨੈੱਟਵਰਥ ਸਰਟੀਫਿਕੇਟ ਤੋਂ ਮੁੱਕਰ ਗਏ ।
ਸੀ. ਬੀ. ਆਈ. ਵਲੋਂ ਜੋ ਸੁਭਾਸ਼ ਚੰਦਰਾ ਸਮੇਤ ਚਾਰ ਵਿਅਕਤੀਆਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ਉਹ ਪੰਕਜ ਸੁਰੋਲੀਆ, ਅਮੀਸ਼ ਪਾਂਡਿਆ ਅਤੇ ਰਾਜੀਵ ਢੋਲਕੀਆ ‘ਤੇ ਦਰਜ ਕੀਤਾ ਗਿਆ ਹੈ । ਦੱਸਣਯੋਗ ਹੈ ਕਿ ਚਾਰਾਂ ‘ਤੇ 2018 ਤੋਂ 2026 ਦੇ ਵਿਚਕਾਰ ਧੋਖਾਧੜੀ, ਅਮਾਨਤ ਵਿੱਚ ਖਿਆਨਤ ਅਤੇ ਅਪਰਾਧਿਕ ਸਾਜ਼ਿਸ਼ ਰਚਣ ਦਾ ਦੋਸ਼ ਹੈ । ਸੁਭਾਸ਼ ਚੰਦਰਾ ਜ਼ੀ ਮੀਡੀਆ ਦੇ ਮਾਲਕ ਐੱਸਲ ਗਰੁੱਪ ਦੇ ਹੈੱਡ ਹਨ ਅਤੇ ਜ਼ੀ ਐਂਟਰਟੇਨਮੈਂਟ ਦੇ ਸਾਬਕਾ ਚੇਅਰਮੈਨ ਹਨ ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button