
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਅਤੇ ਜਲੰਧਰ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਸਣੇ 17 ਸੰਸਦ ਮੈਂਬਰਾਂ ਨੂੰ ਉਨ੍ਹਾਂ ਦੇ ਸ਼ਾਨਦਾਰ ਸੰਸਦੀ ਪ੍ਰਦਰਸ਼ਨ ਲਈ ਸੰਸਦ ਰਤਨ ਐਵਾਰਡ 2025 ਨਾਲ ਸਨਮਾਨਿਤ ਕੀਤਾ ਜਾਵੇਗਾ। ਇਹ ਪੁਰਸਕਾਰ ਸੰਸਦ ਵਿਚ ਮੈਂਬਰਾਂ ਵਲੋਂ ਕੀਤੇ ਪ੍ਰਭਾਵਸ਼ਾਲੀ ਕੰਮ ਨੂੰ ਮਾਨਤਾ ਦਿੰਦਾ ਹੈ। ਇਸ ਵਿਚ ਸੰਸਦੀ ਬਹਿਸਾਂ ਵਿਚ ਸਰਗਰਮ ਹਿੱਸੇਦਾਰੀ, ਲੋਕਹਿੱਤ ਨਾਲ ਜੁੜੇ ਸਵਾਲ ਉਠਾਉਣਾ ਅਤੇ ਵਿਧਾਨਕ ਕਾਰਜਾਂ ਵਿਚ ਯੋਗਦਾਨ ਵਰਗੇ ਮਾਪਦੰਡ ਸ਼ਾਮਲ ਹਨ।
ਚਰਨਜੀਤ ਸਿੰਘ ਚੰਨੀ ਖੇਤੀਬਾੜੀ ਬਾਰੇ ਸਥਾਈ ਕਮੇਟੀ ਦੇ ਚੇਅਰਪਰਸਨ ਹਨ। ਕਿਸਾਨੀ ਨਾਲ ਜੁੜੇ ਮੁੱਦਿਆਂ ਨੂੰ ਸੰਸਦ ਵਿਚ ਪ੍ਰਭਾਵਸ਼ਾਲੀ ਢੰਗ ਨਾਲ ਉਠਾਉਣ ਅਤੇ ਖੇਤੀਬਾੜੀ ਖੇਤਰ ਵਿਚ ਸੁਧਾਰਾਂ ਲਈ ਠੋਸ ਸੁਝਾਅ ਦੇਣ ਲਈ ਉਨ੍ਹਾਂ ਦੀ ਵਿਸ਼ੇਸ਼ ਤੌਰ ’ਤੇ ਸ਼ਲਾਘਾ ਕੀਤੀ ਗਈ ਹੈ। ਪ੍ਰਾਈਮ ਪੁਆਇੰਟ ਫਾਊਂਡੇਸ਼ਨ ਵਲੋਂ ਸਥਾਪਿਤ ਸੰਸਦ ਰਤਨ ਪੁਰਸਕਾਰ ਸੰਸਦ ਮੈਂਬਰਾਂ ਦੇ ਪ੍ਰਦਰਸ਼ਨ ਦੀ ਡੇਟਾ-ਅਧਾਰਤ ਸਮੀਖਿਆ ’ਤੇ ਆਧਾਰਿਤ ਹਨ। ਇਸ ਸਾਲ ਦੇ ਜੇਤੂਆਂ ਦੀ ਚੋਣ ਪੱਛੜੇ ਵਰਗਾਂ ਬਾਰੇ ਕੌਮੀ ਕਮਿਸ਼ਨ ਦੇ ਚੇਅਰਮੈਨ ਹੰਸਰਾਜ ਅਹੀਰ ਦੀ ਅਗਵਾਈ ਵਾਲੀ ਜਿਊਰੀ ਕਮੇਟੀ ਨੇ ਕੀਤੀ।
ਹੰਸਰਾਜ ਅਹੀਰ ਨੇ ਕਿਹਾ ਕਿ ਸੰਸਦ ਰਤਨ ਪੁਰਸਕਾਰ ਉਨ੍ਹਾਂ ਸੰਸਦ ਮੈਂਬਰਾਂ ਦੇ ਯੋਗਦਾਨ ਨੂੰ ਮਾਨਤਾ ਦਿੰਦਾ ਹੈ, ਜਿਨ੍ਹਾਂ ਨੇ ਦੇਸ਼ ਦੇ ਜਮਹੂਰੀ ਅਮਲ ਨੂੰ ਮਜ਼ਬੂਤ ਕਰਨ ਅਤੇ ਸੰਸਦੀ ਪ੍ਰਣਾਲੀ ਨੂੰ ਹੋਰ ਪ੍ਰਭਾਵਸ਼ਾਲੀ ਬਣਾਉਣ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




