InternationalTop News
ਇੱਕ ਸਾਲ ‘ਚ 21 ਦੇਸ਼ਾਂ ਦੇ 2 ਕਰੋੜ ਬੱਚੇ ਆਨਲਾਈਨ ਜਿਨਸੀ ਸ਼ੋਸ਼ਣ ਦਾ ਹੋਏ ਸ਼ਿਕਾਰ

ਅੱਜ ਦੀ ਡਿਜੀਟਲ ਦੁਨੀਆ ਨੇ ਸਾਨੂੰ ਇਕ-ਦੂਜੇ ਦੇ ਨੇੜੇ ਲਿਆ ਦਿੱਤਾ ਹੈ ਪਰ ਇਹੀ ਤਕਨੀਕ ਸਾਡੇ ਸਭ ਤੋਂ ਸੁਰੱਖਿਅਤ ਭਵਿੱਖ, ਯਾਨੀ ਬੱਚਿਆਂ ਲਈ ਇਕ ਅਦ੍ਰਿਸ਼ ਅਤੇ ਭਿਆਨਕ ਜਾਲ਼ ਬਣਦੀ ਜਾ ਰਹੀ ਹੈ। ਹਾਲ ਹੀ ਵਿਚ ਯੂਨੀਸੈਫ ਦੁਆਰਾ ਜਾਰੀ ਕੀਤੀ ਗਈ ਇਕ ਚਿੰਤਾਜਨਕ ਰਿਪੋਰਟ ਨੇ ਵਿਸ਼ਵ ਪੱਧਰ ’ਤੇ ਤਰਥਲੀ ਮਚਾ ਦਿੱਤੀ ਹੈ। ਇਸ ਰਿਪੋਰਟ ਅਨੁਸਾਰ 21 ਦੇਸ਼ਾਂ ਵਿਚ ਇੰਟਰਨੈੱਟ ਦੀ ਵਰਤੋਂ ਕਰਨ ਵਾਲੇ ਲਗਪਗ 2 ਕਰੋੜ ਬੱਚੇ ਇਕ ਸਾਲ ਦੇ ਅੰਦਰ ਡਿਜੀਟਲ ਪਲੇਟਫਾਰਮਾਂ ’ਤੇ ਜਿਨਸੀ ਪਰੇਸ਼ਾਨੀ ਤੇ ਸ਼ੋਸ਼ਣ ਦਾ ਸ਼ਿਕਾਰ ਹੋਏ ਹਨ। ਇਹ ਅੰਕੜਾ ਸਿਰਫ਼ ਇਕ ਗਿਣਤੀ ਨਹੀਂ ਹੈ, ਬਲਕਿ ਉਨ੍ਹਾਂ ਅਣਗਿਣਤ ਮਾਸੂਮਾਂ ਦੀ ਖਾਮੋਸ਼ ਚੀਕ ਹੈ ਜੋ ਇਸ ਡਿਜੀਟਲ ਹਨੇਰੇ ਵਿਚ ਦਮ ਘੁਟ ਰਹੇ ਹਨ।
ਬੱਚਿਆਂ ਲਈ ਕੰਮ ਕਰਨ ਵਾਲੀ ਸੰਯੁਕਤ ਰਾਸ਼ਟਰ ਦੀ ਸੰਸਥਾ ਯੂਨੀਸੈਫ ਦਾ ਇਹ ਅਧਿਐਨ ਆਪਣੀ ਤਰ੍ਹਾਂ ਦੇ ਸਭ ਤੋਂ ਵੱਡੇ ਅਧਿਐਨਾਂ ’ਚੋਂ ਇਕ ਹੈ ਜਿਸ ਵਿਚ ਅਫ਼ਰੀਕਾ, ਏਸ਼ੀਆ, ਲੈਟਿਨ ਅਮਰੀਕਾ ਅਤੇ ਪੂਰਬੀ ਯੂਰਪ ਦੇ 21 ਦੇਸ਼ਾਂ (ਜਿਵੇਂ ਕਿ ਕੀਨੀਆ, ਪਾਕਿਸਤਾਨ, ਬ੍ਰਾਜ਼ੀਲ ਅਤੇ ਸਰਬੀਆ) ਦੇ 21 ਹਜ਼ਾਰ ਬੱਚਿਆਂ ਵਿਚਕਾਰ ਕੀਤੇ ਗਏ ਸਰਵੇਖਣ ਸ਼ਾਮਲ ਹਨ। ਰਿਪੋਰਟ ਦੱਸਦੀ ਹੈ ਕਿ 12 ਤੋਂ 17 ਸਾਲ ਦੀ ਉਮਰ ਦੇ ਹਰ ਪੰਜ ਵਿੱਚੋਂ ਇਕ ਤੋਂ ਵੱਧ ਬੱਚੇ ਨੇ ਆਨਲਾਈਨ ਪਲੇਟਫਾਰਮ ’ਤੇ ਸੈਕਸ ਸ਼ੋਸ਼ਣ ਦਾ ਸਾਹਮਣਾ ਕੀਤਾ ਹੈ। ਇਸ ਵਿਚ ਲਗਪਗ 1.5 ਕਰੋੜ ਬੱਚਿਆਂ ਨੂੰ ਅਣਚਾਹੀ ਅਸ਼ਲੀਲ ਸਮੱਗਰੀ ਦਾ ਸਾਹਮਣਾ ਕਰਨਾ ਪਿਆ, 90 ਲੱਖ ਬੱਚਿਆਂ ਨੂੰ ਅਸ਼ਲੀਲ ਗੱਲਾਂ ਜਾਂ ਤਸਵੀਰਾਂ ਸਾਂਝੀਆਂ ਕਰਨ ਲਈ ਮਜਬੂਰ ਕੀਤਾ ਗਿਆ ਅਤੇ 40 ਲੱਖ ਬੱਚਿਆਂ ਦੀਆਂ ਨਿੱਜੀ ਤਸਵੀਰਾਂ ਉਨ੍ਹਾਂ ਦੀ ਸਹਿਮਤੀ ਤੋਂ ਬਿਨਾਂ ਬਹੁ-ਪ੍ਰਸਾਰਿਤ ਕਰ ਦਿੱਤੀਆਂ ਗਈਆਂ।ਸਭ ਤੋਂ ਡਰਾਉਣੀ ਗੱਲ ਇਹ ਹੈ ਕਿ ਇਸ ਉਤਪੀੜਨ ਅਤੇ ਸ਼ੋਸ਼ਣ ਦਾ ਲਗਪਗ 60 ਪ੍ਰਤੀਸ਼ਤ ਹਿੱਸਾ ਫੇਸਬੁੱਕ, ਵ੍ਹਟਸਐਪ, ਇੰਸਟਾਗ੍ਰਾਮ, ਸਨੈਪਚੈਟ ਅਤੇ ਟਿਕਟਾਕ ਜਿਹੇ ਲੋਕਪ੍ਰਿਆ ਇੰਟਰਨੈੱਟ ਮੀਡੀਆ ਪਲੇਟਫਾਰਮਾਂ ’ਤੇ ਹੋਇਆ। ਇਸ ਦੇ ਨਾਲ, 14 ਪ੍ਰਤੀਸ਼ਤ ਮਾਮਲੇ ਆਨਲਾਈਨ ਗੇਮਿੰਗ ਦੌਰਾਨ ਸਾਹਮਣੇ ਆਏ। ਵੀਰਵਾਰ ਨੂੰ ਆਈ ਇਸ ਰਿਪੋਰਟ ਅਨੁਸਾਰ, ਅੱਧੇ ਤੋਂ ਵੱਧ ਮਾਮਲਿਆਂ ਵਿਚ ਪੀੜਤ ਬੱਚੇ ਉਸ ਵਿਅਕਤੀ ਨੂੰ ਪਹਿਲਾਂ ਤੋਂ ਜਾਣਦੇ ਸਨ- ਚਾਹੇ ਉਹ ਕੋਈ ਦੋਸਤ ਹੋਵੇ ਜਾਂ ਰਿਸ਼ਤੇਦਾਰ – ਜਦਕਿ 38 ਪ੍ਰਤੀਸ਼ਤ ਮਾਮਲਿਆਂ ਵਿਚ ਅਪਰਾਧੀ ਨਾਲ ਪਹਿਲੀ ਮੁਲਾਕਾਤ ਆਨਲਾਈਨ ਹੀ ਹੋਈ ਸੀ।

Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.