InternationalTop News

ਅਮਰੀਕਾ ਵਲੋਂ ਟਰੰਪ ਦੀ ਤਸਵੀਰ ਵਾਲਾ 1 ਡਾਲਰ ਦਾ ਸਿੱਕਾ ਜਾਰੀ

ਅਮਰੀਕਾ ਨੇ ਆਪਣੀ ਆਜ਼ਾਦੀ ਦੀ 250ਵੀਂ ਵਰ੍ਹੇਗੰਢ ਮੌਕੇ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਤਸਵੀਰ ਵਾਲਾ 1 ਡਾਲਰ ਦਾ ਖ਼ਾਸ ਸਿੱਕਾ ਜਾਰੀ ਕੀਤਾ ਹੈ। ਇਕ ਸਿੱਕੇ ਦੀ ਕੀਮਤ 2.44 ਡਾਲਰ ਯਾਨੀ 230 ਰੁਪਏ ਰੱਖੀ ਗਈ ਹੈ ਅਤੇ 25 ਤੇ 100 ਸਿੱਕਿਆਂ ਦੇ ‘ਪੈਕ’ ਵਿਕਰੀ ਲਈ ਜਾਰੀ ਕੀਤੇ ਗਏ ਹਨ। ਵਿਕਰੀ ਸ਼ੁਰੂ ਹੋਣ ਤੋਂ ਸਿਰਫ਼ 3 ਘੰਟਿਆਂ ਬਾਅਦ ਹੀ ਸਿੱਕਾ ‘ਆਊਟ ਆਫ਼ ਸਟਾਕ’ ਹੋ ਗਿਆ। ਸਿੱਕੇ ਦੀ ਇਕ ਪਾਸੇ ਟਰੰਪ ਦੀ ਤਸਵੀਰ ਹੈ, ਜਿਥੇ ‘ਇਨ ਗੌਡ ਵੀ ਟਰੱਸਟ’ ਅਤੇ ‘ਲਿਬਰਟੀ’ ਲਿਖਿਆ ਹੈ। ਦੂਜੇ ਪਾਸੇ, ਅਮਰੀਕੀ ਰਾਸ਼ਟਰਪਤੀ ਦੀ ਮੋਹਰ ਅਤੇ ਅਮਰੀਕਾ ਦੀ 250ਵੀਂ ਵਰ੍ਹੇਗੰਢ ਲਈ ‘250’ ਲਿਖਿਆ ਹੈ।ਜ਼ਿਕਰਯੋਗ ਹੈ ਕਿ 1926 ਤੋਂ ਬਾਅਦ ਇਹ ਪਹਿਲੀ ਵਾਰ ਹੈ, ਜਦੋਂ ਕਿਸੇ ਜੀਵਤ ਰਾਸ਼ਟਰਪਤੀ ਦੀ ਤਸਵੀਰ ਵਾਲੇ ਸਿੱਕੇ ਜਾਰੀ ਕੀਤੇ ਗਏ ਹੋਣ। ਉਸ ਸਮੇਂ ਅਮਰੀਕਾ ਦੀ ਆਜ਼ਾਦੀ ਦੀ 150ਵੀਂ ਵਰ੍ਹੇਗੰਢ ਮੌਕੇ ਤੱਤਕਾਲੀ ਰਾਸ਼ਟਰਪਤੀ ਕੈਲਵਿਨ ਕੂਲਿਜ ਦੀ ਤਸਵੀਰ ਵਾਲੇ ਅੱਧੇ ਡਾਲਰ ਦੇ ਸਿੱਕੇ ਜਾਰੀ ਕੀਤੇ ਗਏ ਸਨ। ਅਮਰੀਕਾ ਦੇ ਕਾਨੂੰਨ ਦੇ ਤਹਿਤ ਕਿਸੇ ਜੀਵਤ ਰਾਸ਼ਟਰਪਤੀ ਜਾਂ ਜੀਵਤ ਸਾਬਕਾ ਰਾਸ਼ਟਰਪਤੀ ਦੀ ਤਸਵੀਰ ’ਤੇ ਸਿੱਕੇ ਜਾਰੀ ਕਰਨ ’ਤੇ ਪਾਬੰਦੀ ਹੈ। ਹਾਲਾਂਕਿ ਅਮਰੀਕਾ ਦੀ 250ਵੀਂ ਵਰ੍ਹੇਗੰਢ ਮੌਕੇ ਕਾਂਗਰਸ ਨੇ ਸਰਕੂਲੇਟਿੰਗ ਕਲੈਕਟੀਬਲ ਕਾਈਨ ਰੀਡਿਜ਼ਾਈਨ ਐਕਟ ਪਾਸ ਕੀਤਾ ਹੈ, ਜਿਸ ਦੇ ਤਹਿਤ ਟਕਸਾਲ ਨੂੰ ਇਸ ਖਾਸ ਮੌਕੇ ’ਤੇ ਇਕ ਡਾਲਰ ਦਾ ਸਿੱਕਾ ਜਾਰੀ ਕਰਨ ਦੀ ਆਗਿਆ ਮਿਲੀ ਹੈ। ਕਾਨੂੰਨ ਇਹ ਵੀ ਹੈ ਕਿ ਸਿੱਕੇ ਦੇ ਪਿਛਲੇ ਵਾਲੇ ਹਿੱਸੇ ’ਤੇ ਕਿਸੇ ਜੀਵਤ ਵਿਅਕਤੀ ਦੀ ਤਸਵੀਰ ਨਹੀਂ ਹੋ ਸਕਦੀ। ਟਰੰਪ ਦੀ ਤਸਵੀਰ ਅੱਗੇ ਵਾਲੇ ਹਿੱਸੇ ’ਤੇ ਹੈ। ਇਸ ਲਈ ਇਸ ਨੂੰ ਕਾਨੂੰਨ ਮੁਤਾਬਿਕ ਮੰਨਿਆ ਜਾਵੇਗਾ। ਜ਼ਿਕਰਯੋਗ ਹੈ ਕਿ ਅਮਰੀਕਾ ਟਰੰਪ ਦੀ ਤਸਵੀਰ ਵਾਲੇ 250 ਡਾਲਰ ਦਾ ਨੋਟ ਜਾਰੀ ਕਰਨ ਦੀ ਤਿਆਰੀ ਵੀ ਕਰ ਰਿਹਾ ਹੈ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button