InternationalTop News

ਰਾਸ਼ਨ ਦੀ ਦੁਕਾਨ ਚਲਾਉਣ ਵਾਲੇ ਮਨਜੀਤ ਸਿੰਘ ਨੇ ਕੀਤਾ 6 ਲੱਖ ਡਾਲਰ ਦਾ ਫਰੌਡ

 ਫੈਡਰਲ ਬਿਊਰੋ ਆਫ਼ ਇਨਵੈਸਟੀਗੇਸ਼ਨ (FBI) ਨੇ ਭਾਰਤੀ ਮੂਲ ਦੇ ਮਨਜੀਤ ਸਿੰਘ ਬੇਦੀ ਨੂੰ ‘ਮੋਸਟ ਵਾਂਟੇਡ ਫਰੌਡਸਟਰਜ਼’ ਦੀ ਲਿਸਟ ‘ਚ ਰੱਖਿਆ ਹੈ। ਅਮਰੀਕੀ ਅਧਿਕਾਰੀਆਂ ਦਾ ਦੋਸ਼ ਹੈ ਕਿ ਬੇਦੀ ਇਕ ਅਜਿਹੀ ਯੋਜਨਾ ‘ਚ ਸ਼ਾਮਲ ਸੀ, ਜਿਸ ਰਾਹੀਂ ਮਾਰਚ 2024 ਤੇ ਜੂਨ 2025 ਦੇ ਵਿਚਕਾਰ ਅਮਰੀਕੀ ਸਰਕਾਰ ਨਾਲ ਘੱਟੋ-ਘੱਟ 6 ਲੱਖ ਡਾਲਰ ਦੀ ਧੋਖਾਧੜੀ ਕੀਤੀ ਗਈ।
FBI ਨੇ ਮਨਜੀਤ ਸਿੰਘ ਬੇਦੀ ਦੇ ਨਾਂ ਨਾਲ ਮੋਸਟ ਵਾਂਟੇਡ ਫਰੌਡਸਟਰਜ਼ ਦਾ ਪੋਸਟਰ ਵੀ ਜਾਰੀ ਕੀਤਾ ਹੈ। ਇਸ ਵਿਚ ਬੇਦੀ ਦੀਆਂ ਤਿੰਨ ਤਸਵੀਰਾਂ ਵੀ ਜਾਰੀ ਕੀਤੀਆਂ ਗਈਆਂ ਹਨ। ਐੱਫਬੀਆਈ ਨੇ ਪੋਸਟਰ ‘ਚ ਉਨ੍ਹਾਂ ਦੇ ਰੰਗ-ਰੂਪ ਅਤੇ ਕੱਦ-ਕਾਠੀ ਨੂੰ ਲੈ ਕੇ ਸਾਰੀ ਜਾਣਕਾਰੀ ਵੀ ਸਾਂਝੀ ਕੀਤੀ ਹੈ। FBI ਨੇ ਬੇਦੀ ‘ਤੇ 1,50,000 ਡਾਲਰ ਦਾ ਇਨਾਮ ਰੱਖਿਆ ਹੈ। ਬੇਦੀ ਦੀ ਗ੍ਰਿਫ਼ਤਾਰੀ ਤੇ ਸਜ਼ਾ ਦਿਵਾਉਣ ‘ਚ ਮਦਦ ਕਰਨ ਵਾਲੇ ਨੂੰ ਇਹ ਰਕਮ ਦਿੱਤੀ ਜਾਵੇਗੀ।FBI ਨੇ ਇਸ ਸਾਲ ਜੂਨ ‘ਚ ਧੋਖਾਧੜੀ ਕਰਨ ਵਾਲਿਆਂ ਦੀ ਇਹ ਲਿਸਟ ਜਾਰੀ ਕੀਤੀ ਸੀ, ਜਿਸ ਦਾ ਮਕਸਦ ਅਮਰੀਕੀ ਲੋਕਾਂ ਨਾਲ ਧੋਖਾਧੜੀ ਕਰਨ ਦੇ ਦੋਸ਼ੀ ਲੋਕਾਂ ਦੀ ਪਛਾਣ ਕਰਨਾ ਸੀ। ਇਸ ਲਿਸਟ ਵਿੱਚ ਹਾਲੇ ਕੁੱਲ 12 ਲੋਕ ਸ਼ਾਮਲ ਹਨ, ਜਿਨ੍ਹਾਂ ਵਿੱਚ ਇਕ ਨਾਂ ਭਾਰਤੀ ਮੂਲ ਦੇ ਮਨਜੀਤ ਸਿੰਘ ਬੇਦੀ ਦਾ ਵੀ ਹੈ।
ਮਨਜੀਤ ਸਿੰਘ ਬੇਦੀ ਦਾ ਜਨਮ ਭਾਰਤ ਵਿਚ ਹੀ ਹੋਇਆ ਸੀ। ਬੇਦੀ ਵਾਸ਼ਿੰਗਟਨ ਦੇ ਟੈਕੋਮਾ ਵਿੱਚ ‘ਏਸ਼ੀਅਨ ਗ੍ਰੋਸਰੀ ਸਟੋਰ’ ਨਾਂ ਦੀ ਇੱਕ ਛੋਟੀ ਕਰਿਆਨੇ ਦੀ ਦੁਕਾਨ ਚਲਾਉਂਦਾ ਸੀ। ਉਹ ‘ਸਪਲੀਮੈਂਟਲ ਨਿਊਟ੍ਰੀਸ਼ਨ ਅਸਿਸਟੈਂਸ ਪ੍ਰੋਗਰਾਮ’ (SNAP) ਦੇ ਲਾਭਪਾਤਰੀਆਂ ਨੂੰ ਉਨ੍ਹਾਂ ਦੇ EBT ਕਾਰਡ ਰਾਹੀਂ ਰਾਸ਼ਨ ਵੇਚਦਾ ਸੀ। ਹਾਲਾਂਕਿ, ਬੇਦੀ ‘ਤੇ ਦੋਸ਼ ਹੈ ਕਿ ਉਹ ਰਾਸ਼ਨ ਵੇਚਣ ਦੀ ਬਜਾਏ, ਲਾਭਪਾਤਰੀਆਂ ਦੇ ਕਾਰਡ ਸਵਾਈਪ ਕਰਕੇ ਉਨ੍ਹਾਂ ਨੂੰ ਨਕਦ ਪੈਸੇ ਦੇ ਦਿੰਦਾ ਸੀ ਅਤੇ ਕਮਾਈ ਦਾ ਅੱਧਾ ਹਿੱਸਾ ਖੁਦ ਰੱਖ ਲੈਂਦਾ ਸੀ।

FBI ਨੇ ਮਨਜੀਤ ਸਿੰਘ ਬੇਦੀ ਖਿਲਾਫ ਨੋਟਿਸ ਜਾਰੀ ਕਰਦੇ ਹੋਏ ਦੱਸਿਆ ਕਿ ਵਾਇਰ ਫਰੌਡ (ਇਲੈਕਟ੍ਰਾਨਿਕ ਮਾਧਿਅਮ ਨਾਲ ਧੋਖਾਧੜੀ) ਤੇ SNAP ਲਾਭਾਂ ‘ਚ ਧੋਖਾਧੜੀ ਦੇ ਦੋਸ਼ ਲੱਗਣ ਤੋਂ ਬਾਅਦ ਬੇਦੀ ਨੂੰ ਬਿਨਾਂ ਗ੍ਰਿਫ਼ਤਾਰੀ ਦੇ ਅਦਾਲਤ ‘ਚ ਪੇਸ਼ ਹੋਣ ਲਈ ਕਿਹਾ ਗਿਆ ਸੀ। FBI ਦੇ ਨੋਟਿਸ ‘ਚ ਅੱਗੇ ਦੱਸਿਆ ਗਿਆ, ‘ਉਨ੍ਹਾਂ ਨੂੰ ਆਪਣਾ ਪਾਸਪੋਰਟ ਜਮ੍ਹਾਂ ਕਰਵਾਉਣ ਅਤੇ ਵਾਸ਼ਿੰਗਟਨ ਰਾਜ ਵਿਚ ਹੀ ਰਹਿਣ ਦਾ ਹੁਕਮ ਦਿੱਤਾ ਗਿਆ ਸੀ। ਹਾਲਾਂਕਿ, ਬੇਦੀ ਜਲਦ ਹੀ ਗੱਡੀ ਚਲਾ ਕੇ ਬਾਰਡਰ ਪਾਰ ਕਰ ਕੇ ਕੈਨੇਡਾ ਚਲੇ ਗਏ ਤੇ ਫਿਰ ਭਾਰਤ ਭੱਜ ਗਏ।’ ਇਸ ਸਾਲ ਮਈ ‘ਚ ਵਾਸ਼ਿੰਗਟਨ ਦੇ ਵੈਸਟਰਨ ਡਿਸਟ੍ਰਿਕਟ ਦੇ US ਡਿਸਟ੍ਰਿਕਟ ਕੋਰਟ ਨੇ ਬੇਦੀ ਲਈ ਗ੍ਰਿਫ਼ਤਾਰੀ ਦਾ ਫੈਡਰਲ ਵਾਰੰਟ ਜਾਰੀ ਕੀਤਾ ਸੀ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button