InternationalTop News

New Zealand ਰੱਦ ਕਰਨ ਲੱਗਾ ਪੰਜਾਬੀਆਂ ਦੇ ਅਸਾਇਲਮ ਦਾਅਵੇ

ਨਿਊਜ਼ੀਲੈਂਡ ਵਿਚ ਪੰਜਾਬੀਆਂ ਦੇ ਅਸਾਇਲਮ ਦਾਅਵੇ ਧੜਾ-ਧੜ ਰੱਦ ਹੋ ਰਹੇ ਹਨ ਅਤੇ ਖ਼ਾਸ ਤੌਰ ’ਤੇ ਖ਼ਾਲਿਸਤਾਨ ਨਾਲ ਸਬੰਧਤ ਦਾਅਵਿਆਂ ਨੂੰ ਸਿੱਧੇ ਤੌਰ ’ਤੇ ਰੱਦੀ ਵਾਲੀ ਟੋਕਰੀ ਵਿਚ ਸੁੱਟਿਆ ਜਾ ਰਿਹਾ ਹੈ। ਇੰਮੀਗ੍ਰੇਸ਼ਨ ਐਂਡ ਪ੍ਰੋਟੈਕਸ਼ਨ ਟ੍ਰਿਬਿਊਨਲ ਵੱਲੋਂ 2025-26 ਦੌਰਾਨ ਸਾਰੇ 40 ਦਾਅਵੇ ਰੱਦ ਕੀਤੇ ਜਾਣ ਦੀ ਹੈਰਾਨਕੁੰਨ ਰਿਪੋਰਟ ਸਾਹਮਣੇ ਆਈ ਹੈ। ਮੀਡੀਆ ਰਿਪੋਰਟ ਮੁਤਾਬਕ ਆਖਰੀ ਵਾਰ ਸਾਲ 2024 ਦੌਰਾਨ ਦੋ ਪੰਜਾਬੀਆ ਦੇ ਅਸਾਇਲਮ ਦਾਅਵੇ ਨਿਊਜ਼ੀਲੈਂਡ ਵਿਚ ਪ੍ਰਵਾਨ ਹੋਏ ਅਤੇ ਇਸ ਮਗਰੋਂ ਕਦੇ ਕੋਈ ਸਫ਼ਲ ਬਿਨੈਕਾਰ ਸਾਹਮਣੇ ਨਹੀਂ ਆਇਆ।2025-26 ਦੌਰਾਨ ਆਇਆ ਕੋਈ ਦਾਅਵਾ ਪ੍ਰਵਾਨ ਨਾ ਹੋਇਆ ਇੰਮੀਗ੍ਰੇਸ਼ਨ ਮਾਹਰਾਂ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ’ਤੇ ਖ਼ਾਲਿਸਤਾਨ ਹਮਾਇਤੀ ਪ੍ਰਚਾਰ ਅਤੇ ਹੋਰ ਕਈ ਕਿਸਮ ਦੀਆਂ ਸਰਗਰਮੀਆਂ ਉਤੇ ਸਰਕਾਰ ਲਗਾਤਾਰ ਨਜ਼ਰ ਰੱਖ ਰਹੀ ਹੈ। 2024 ਵਿਚ ਵੀ ਪਨਾਹ ਦੇ 9 ਦਾਅਵੇ ਰੱਦ ਕੀਤੇ ਗਏ ਅਤੇ ਭਵਿੱਖ ਵਿਚ ਅਜਿਹਾ ਕੋਈ ਦਾਅਵਾ ਪ੍ਰਵਾਨ ਹੋਣ ਦੇ ਆਸਾਰ ਨਜ਼ਰ ਨਹੀਂ ਆਉਂਦੇ। ਮਿਸਾਲ ਵਜੋਂ ਇਕ ਬਿਨੈਕਾਰ ਔਕਲੈਂਡ ਵਿਖੇ ਖ਼ਾਲਿਸਤਾਨ ਬਾਰੇ ਰੈਫ਼ਰੰਡਮ ਵਿਚ ਸ਼ਾਮਲ ਹੋਇਆ ਅਤੇ ਵੈÇਲੰਗਟਨ ਵਿਖੇ ਭਾਰਤੀ ਹਾਈ ਕਮਿਸ਼ਨ ਦੇ ਬਾਹਰ ਰੋਸ ਵਿਖਾਵੇ ਵਿਚ ਵੀ ਸ਼ਮੂਲੀਅਤ ਕੀਤੀ ਪਰ ਹੁਣ ਉਸ ਦਾ ਅਸਾਇਲਮ ਕਲੇਮ ਰੱਦ ਹੋ ਚੁੱਕਾ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button