InternationalTop News
Canada ’ਚ ਸਾਊਥ ਏਸ਼ੀਅਨ ਨੌਸਰਬਾਜ਼ ਦੀ ਭਾਲ ਕਰ ਰਹੀ ਪੁਲਿਸ

ਕੈਨੇਡਾ ਦੇ ਵਿੰਡਸਰ ਸ਼ਹਿਰ ਵਿਚ ਸ਼ਨਾਖਤ ਚੋਰੀ ਕਰਦਿਆਂ ਸਬੰਧਤ ਸ਼ਖਸ ਉਤੇ ਇਕ ਲੱਖ ਡਾਲਰ ਦਾ ਕਰਜ਼ਾ ਚੜ੍ਹਾਉਣ ਵਾਲੇ ਸਾਊਥ ਏਸ਼ੀਅਨ ਦੀ ਪੁਲਿਸ ਭਾਲ ਕਰ ਰਹੀ ਹੈ। ਪੁਲਿਸ ਨੇ ਸ਼ੱਕੀ ਦੀਆਂ ਤਸਵੀਰਾਂ ਜਾਰੀ ਕਰਦਿਆਂ ਲੋਕਾਂ ਤੋਂ ਮਦਦ ਮੰਗੀ ਹੈ। ਵਿੰਡਸਰ ਪੁਲਿਸ ਨੇ ਦੱਸਿਆ ਕਿ ਸ਼ੱਕੀ ਨੇ ਸ਼ਨਾਖ਼ਤ ਚੋਰੀ ਕਰਦਿਆਂ ਪੀੜਤ ਦੇ ਨਾਂ ’ਤੇ ਜੂਨ 2026 ਵਿਚ ਬੈਂਕ ਖਾਤਾ ਖੁਲ੍ਹਵਾਇਆ ਅਤੇ ਕ੍ਰੈਡਿਟ ਕਾਰਡ ਜਾਰੀ ਕਰਵਾਉਂਦਿਆਂ ਇਸ ਰਾਹੀਂ ਇਕ ਲੱਖ ਡਾਲਰ ਤੋਂ ਵੱਧ ਰਕਮ ਦਾ ਕਰਜ਼ਾ ਲੈ ਲਿਆ।ਪਛਾਣ ਚੋਰੀ ਕਰਦਿਆਂ ਇਕ ਲੱਖ ਡਾਲਰ ਦਾ ਕਰਜ਼ਾ ਚੜ੍ਹਾਇਆਸ਼ੱਕੀ ਦਾ ਹੁਲੀਆ ਜਾਰੀ ਕਰਦਿਆਂ ਪੁਲਿਸ ਨੇ ਕਿਹਾ ਕਿ ਉਸ ਦੇ ਸਰੀਰ ’ਤੇ ਕਾਫ਼ੀ ਜ਼ਿਆਦਾ ਟੈਟੂ ਬਣੇ ਹੋਏ ਹਨ ਜਿਸ ਵਿਰੁੱਧ 5 ਹਜ਼ਾਰ ਡਾਲਰ ਤੋਂ ਵੱਧ ਰਕਮ ਦਾ ਫਰੌਡ ਕਰਲ, ਆਇਡੈਂਟਿਟੀ ਫ਼ਰੌਡ ਕਰਨ, ਸ਼ਨਾਖ਼ਤ ਚੋਰੀ ਅਤੇ ਅਪਰਾਧ ਰਾਹੀਂ ਹਾਸਲ ਕ੍ਰੈਡਿਟ ਕਾਰਡ ਰੱਖਣ ਦੇ ਦੋਸ਼ ਆਇਦ ਕੀਤੇ ਗਏ ਹਨ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਮਾਮਲੇ ਨਾਲ ਸਬੰਧਤ ਜਾਣਕਾਰੀ ਹੋਵੇ ਤਾਂ 519 255 6700 ਐਕਸਟੈਨਸ਼ਨ 4330 ’ਤੇ ਸੰਪਰਕ ਕੀਤਾ ਜਾਵੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




