Calgary ਵਿਖੇ ਪੰਜਾਬੀਆਂ ਦੀ ਵਸੋਂ ਵਾਲੇ ਇਲਾਕੇ ’ਚ ਕਤਲ

ਕੈਲਗਰੀ ਵਿਖੇ ਪੰਜਾਬੀ ਪਰਵਾਰਾਂ ਦੇ ਘਰ ਬਾਹਰ ਗੱਡੀਆਂ ਫੂਕਣ ਦੇ ਮਾਮਲੇ ਮਗਰੋਂ ਐਤਵਾਰ ਵੱਡੇ ਤੜਕੇ ਇਕ ਸ਼ੌਪਿੰਗ ਪਲਾਜ਼ਾ ਵਿਚ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ। ਸ਼ਹਿਰ ਦੇ ਨੌਰਥ ਈਸਟ ਇਲਾਕੇ ਵਿਚ ਕੌਰਨਰ ਸਟੋਨ ਬੁਲੇਵਾਰਡ ਦੇ 1100 ਬਲਾਕ ਵਿਚ ਵਾਪਰੀ ਵਾਰਦਾਤ ਨੂੰ ਸੋਚੀ ਸਮਝੀ ਸਾਜ਼ਿਸ਼ ਦਾ ਹਿੱਸਾ ਮੰਨਿਆ ਜਾ ਰਿਹਾ ਹੈ ਅਤੇ ਕੈਲਗਰੀ ਪੁਲਿਸ ਵੱਲੋਂ ਫ਼ਿਲਹਾਲ ਕੋਈ ਗ੍ਰਿਫ਼ਤਾਰੀ ਨਹੀਂ ਕੀਤੀ ਗਈ। ਸੀ.ਟੀ.ਵੀ. ਦੀ ਰਿਪੋਰਟ ਮੁਤਾਬਕ ਇਲਾਕੇ ਦੇ ਵਸਨੀਕ ਚਰਨਜੀਤ ਤੂਰ ਵੱਲੋਂ ਭਾਈਚਾਰੇ ਦੇ ਮੈਂਬਰਾਂ ਨਾਲ ਤਾਲਮੇਲ ਤਹਿਤ ਐਤਵਾਰ ਸਵੇਰੇ ਸਫ਼ਾਈ ਮੁਹਿੰਮ ਚਲਾਈ ਜਾਣੀ ਸੀ ਪਰ ਗੋਲੀਬਾਰੀ ਦੇ ਮੱਦੇਨਜ਼ਰ ਇਲਾਕੇ ਵਿਚ ਪੁਲਿਸ ਦੀ ਘੇਰਾਬੰਦੀ ਨਜ਼ਰ ਆਈ। ਚਰਨਜੀਤ ਤੂਰ ਕਿਹਾ ਕਿ ਗੋਲੀਬਾਰੀ ਦੀਆਂ ਵਾਰਦਾਤਾਂ ਡੂੰਘੀ ਚਿੰਤਾ ਪੈਦਾ ਕਰਦੀਆਂ ਹਨ।ਐਤਵਾਰ ਵੱਡੇ ਤੜਕੇ ਪਲਾਜ਼ਾ ਵਿਚ ਚੱਲੀਆਂ ਗੋਲੀਆਂ ਇਲਾਕੇ ਵਿਚ ਛੋਟੇ ਛੋਟੇ ਬੱਚੇ ਅਕਸਰ ਇਧਰ-ਉਧਰ ਘੁੰਮਦੇ ਰਹਿੰਦੇ ਹਨ ਜਦਕਿ ਪਰਵਾਰਾਂ ਦੇ ਹੋਰਨਾਂ ਮੈਂਬਰਾਂ ਦੀ ਸੁਰੱਖਿਆ ਵਾਸਤੇ ਵੀ ਖ਼ਤਰਾ ਪੈਦਾ ਹੁੰਦਾ ਹੈ। ਕੌਰਨਰ ਸਟੋਨ ਬੁਲੇਵਾਰਡ ਇਲਾਕੇ ਵਿਚ ਹਰ ਇਕ ਦੀ ਸੁਰੱਖਿਆ ਯਕੀਨੀ ਬਣਾਉਣੀ ਲਾਜ਼ਮੀ ਹੈ। ਉਧਰ ਪੁਲਿਸ ਵੱਲੋਂ ਮਰਨ ਵਾਲੇ ਸ਼ਖਸ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਅਤੇ ਸਿਰਫ਼ ਐਨਾ ਦੱਸਿਆ ਕਿ ਜਲਦ ਪੋਸਟਮਾਰਟਮ ਰਿਪੋਰਟ ਆਉਣ ਵਾਲੀ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਜੇ ਕਿਸੇ ਕੋਲ ਮਾਮਲੇ ਨਾਲ ਸਬੰਧਤ ਕੋਈ ਜਾਣਕਾਰੀ ਹੋਵੇ ਤਾਂ 403 266 1234 ’ਤੇ ਸੰਪਰਕ ਕੀਤਾ ਜਾ ਸਕਦਾ ਹੈ। ਕੁਝ ਦਿਨ ਪਹਿਲਾਂ ਸਿਟੀ ਲਾਈਨ ਕੌਮਨ ਨੌਰਥ ਈਸਟ ਦੇ 0-100 ਬਲਾਕ ਵਿਚ ਅਣਪਛਾਤੇ ਸ਼ੱਕੀਆਂ ਨੇ ਕਈ ਗੱਡੀਆਂ ਅੱਗ ਲਾ ਕੇ ਫ਼ੂੁਕ ਦਿਤੀਆਂ।ਵਾਰਦਾਤ ਮਗਰੋਂ ਪੰਜਾਬੀ ਭਾਈਚਾਰੇ ਵਿਚ ਸਹਿਮ ਦਾ ਮਾਹੌਲ ਇਲਾਕੇ ਦੇ ਵਸਨੀਕ ਲੱਖ ਸਿੱਧੂ ਨੇ ਦੱਸਿਆ ਕਿ ਉਹ ਆਨਲਾਈਨ ਸ਼ੌਪਿੰਗ ਕਰ ਰਿਹਾ ਸੀ ਜਦੋਂ ਘਰ ਦੇ ਬਾਹਰ ਧਮਾਕੇ ਦੇ ਆਵਾਜ਼ ਆਈ। ਪਹਿਲਾਂ ਮਹਿਸੂਸ ਹੋਇਆ ਕਿ ਦੋ ਗੱਡੀਆਂ ਦੀ ਟੱਕਰ ਹੋਈ ਹੋਣੀ ਹੈ ਪਰ ਬਾਰੀ ਵਿਚੋਂ ਬਾਹਰ ਦੇਖਿਆ ਤਾਂ ਅੱਗ ਦੇ ਭਾਂਬੜ ਉਠ ਰਹੇ ਸਨ। ਇਲਾਕੇ ਦੇ ਇਕ ਹੋਰ ਵਸਨੀਕ ਅਮਰਿੰਦਰ ਸਿੰਘ ਨੇ ਦੱਸਿਆ ਕਿ ਉਸ ਦੇ ਘਰ ਤੋਂ ਕੁਝ ਮੀਟਰ ਦੀ ਦੂਰੀ ’ਤੇ ਅਗਜ਼ਨੀ ਦੀ ਵਾਰਦਾਤ ਦੌਰਾਨ ਕਈ ਧਮਾਕੇ ਹੋਏ। ਅਮਰਿੰਦਰ ਸਿੰਘ ਮੁਤਾਬਕ ਉਹ 10 ਸਾਲ ਤੋਂ ਕੈਨੇਡਾ ਵਿਚ ਰਹਿ ਰਿਹਾ ਹੈ ਪਰ ਅਜਿਹੀ ਵਾਰਦਾਤ ਕਦੇ ਸਾਹਮਣੇ ਨਹੀਂ ਆਈ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




