IndiaTop News

ਪਾਵਰ ਕੱਟ ਕਾਰਨ NEET-PG 2026 ਦੀ ਪ੍ਰੀਖਿਆ ਮੁਲਤਵੀ, 5 ਸਤੰਬਰ ਨੂੰ ਹੋਵੇਗੀ ਦੁਬਾਰਾ ਪ੍ਰੀਖਿਆ

ਰਾਸ਼ਟਰੀ ਮੈਡੀਕਲ ਸਾਇੰਸ ਬੋਰਡ (NBEMS) ਨੇ ਰਾਜਸਥਾਨ ਦੇ ਜੈਪੁਰ ਸਥਿਤ ਆਈ.ਓ.ਐੱਨ. ਡਿਜੀਟਲ ਜ਼ੋਨ (ਸੀਤਾਪੁਰਾ) ਕੇਂਦਰ ‘ਤੇ ਨੀਟ-ਪੀਜੀ 2026 ਦੀ ਪ੍ਰੀਖਿਆ ਨੂੰ ਮੁਲਤਵੀ ਕਰ ਦਿੱਤਾ ਹੈ। ਹੁਣ ਇਸ ਕੇਂਦਰ ਦੇ ਪ੍ਰਭਾਵਿਤ ਉਮੀਦਵਾਰਾਂ ਲਈ ਪ੍ਰੀਖਿਆ 5 ਸਤੰਬਰ ਨੂੰ ਆਯੋਜਿਤ ਕੀਤੀ ਜਾਵੇਗੀ।ਸਮਾਚਾਰ ਏਜੰਸੀ ਏ.ਐੱਨ.ਆਈ. ਮੁਤਾਬਕ, ਪ੍ਰੀਖਿਆ ਕੇਂਦਰ ‘ਤੇ ਬਿਜਲੀ ਕੱਟ ਦੀ ਸਮੱਸਿਆ ਨੂੰ ਧਿਆਨ ਵਿੱਚ ਰੱਖਦਿਆਂ ਬੋਰਡ ਨੇ ਇਹ ਫ਼ੈਸਲਾ ਲਿਆ ਹੈ।
ਵਿਦਿਆਰਥੀਆਂ ਦੇ ਅਨੁਸਾਰ, ਪ੍ਰੀਖਿਆ ਸਵੇਰੇ 9 ਵਜੇ ਸ਼ੁਰੂ ਹੋਣੀ ਸੀ। ਪ੍ਰੀਖਿਆ ਸ਼ੁਰੂ ਹੋਣ ਦੇ ਦੋ ਘੰਟਿਆਂ ਦੇ ਅੰਦਰ, ਇਸ ਵਿੱਚ ਲਗਪਗ 10 ਵਾਰ ਰੁਕਾਵਟ ਆਈ। ਸਿਸਟਮ ਦੇ ਵਾਰ-ਵਾਰ ਬੰਦ ਹੋਣ ਤੋਂ ਬਾਅਦ, ਕੁਝ ਕੰਪਿਊਟਰ ਮੁੜ ਚਾਲੂ ਕੀਤੇ ਗਏ, ਅਤੇ ਸਕ੍ਰੀਨ ‘ਤੇ ਸਿਰਫ਼ ਤਿੰਨ ਤੋਂ ਚਾਰ ਪ੍ਰਸ਼ਨ ਦਿਖਾਈ ਦਿੱਤੇ।ਵਿਦਿਆਰਥੀਆਂ ਦਾ ਦੋਸ਼ ਹੈ ਕਿ ਸੈਂਟਰ ਦੇ ਸਟਾਫ਼ ਨੇ ਇਸ ਦਾ ਕੋਈ ਤਕਨੀਕੀ ਕਾਰਨ ਨਹੀਂ ਦੱਸਿਆ। ਇਸ ਨੂੰ ਲੈ ਕੇ ਵਿਦਿਆਰਥੀਆਂ ਨੇ ਪ੍ਰੀਖਿਆ ਕੇਂਦਰ ‘ਤੇ ਹੰਗਾਮਾ ਸ਼ੁਰੂ ਕਰ ਦਿੱਤਾ। ਹੰਗਾਮਾ ਵਧਦਾ ਦੇਖ ਪ੍ਰੀਖਿਆ ਰੱਦ ਕਰ ਦਿੱਤੀ ਗਈ ਹੈ। ਹੁਣ ਇਸ ਕੇਂਦਰ ‘ਤੇ 5 ਸਤੰਬਰ ਨੂੰ ਫਿਰ ਤੋਂ ਪ੍ਰੀਖਿਆ ਹੋਵੇਗੀ।ਪ੍ਰੀਖਿਆ ਦੇਣ ਪਹੁੰਚੇ ਵਿਦਿਆਰਥੀਆਂ ਨੇ ਦੋਸ਼ ਲਾਇਆ ਹੈ ਕਿ ਇਮਤਿਹਾਨ ਦੇ ਵਿਚਕਾਰ ਕਈ ਵਾਰ ਅਧਿਕਾਰੀਆਂ ਨੂੰ ਬੁਲਾਉਣ ਦੀ ਮੰਗ ਕੀਤੀ ਗਈ ਪਰ ਕਿਸੇ ਨੇ ਉਨ੍ਹਾਂ ਦੀ ਨਹੀਂ ਸੁਣੀ।
ਨੈਸ਼ਨਲ ਬੋਰਡ ਆਫ਼ ਐਗਜ਼ਾਮੀਨੇਸ਼ਨ ਇਨ ਮੈਡੀਕਲ ਸਾਇੰਸਿਜ਼ (NBEMS) ਦੇ ਅਨੁਸਾਰ, ਨੀਟ-ਪੀਜੀ 2026 ਦੀ ਪ੍ਰੀਖਿਆ 30 ਅਗਸਤ 2026 ਨੂੰ ਦੇਸ਼ ਭਰ ਦੇ 1,111 ਕੇਂਦਰਾਂ ‘ਤੇ ਆਯੋਜਿਤ ਕੀਤੀ ਗਈ ਸੀ। ਇਸ ਵਿੱਚ ਕੁੱਲ 2,73,096 ਰਜਿਸਟਰਡ ਉਮੀਦਵਾਰਾਂ ਵਿੱਚੋਂ 2,65,980 ਉਮੀਦਵਾਰ ਸ਼ਾਮਲ ਹੋਏ, ਜਿਨ੍ਹਾਂ ਵਿੱਚੋਂ ਲਗਪਗ 2,63,535 ਵਿਦਿਆਰਥੀਆਂ ਦੀ ਪ੍ਰੀਖਿਆ ਸਫਲਤਾਪੂਰਵਕ ਨੇਪਰੇ ਚੜ੍ਹ ਗਈ।
ਜੈਪੁਰ ਦੇ ਸੀਤਾਪੁਰਾ ਸਥਿਤ iON ਡਿਜੀਟਲ ਜ਼ੋਨ (ਟੈਸਟ ਸੈਂਟਰ ਨੰਬਰ 41682 ਅਤੇ 41683) ਵਿੱਚ ਤਕਨੀਕੀ ਖ਼ਰਾਬੀ ਅਤੇ ਬਿਜਲੀ ਗੁੱਲ ਹੋਣ ਕਾਰਨ ਉਮੀਦਵਾਰ ਪ੍ਰੀਖਿਆ ਪੂਰੀ ਨਹੀਂ ਕਰ ਸਕੇ। ਇਸ ਲਈ ਸਿੱਧੇ ਤੌਰ ‘ਤੇ ਪ੍ਰੀਖਿਆ ਕਰਵਾਉਣ ਵਾਲੀ ਏਜੰਸੀ ਟੀ.ਸੀ.ਐੱਸ. (TCS) ਦੀ ਕੁਤਾਹੀ ਨੂੰ ਜ਼ਿੰਮੇਵਾਰ ਮੰਨਿਆ ਗਿਆ ਹੈ।ਪ੍ਰਭਾਵਿਤ ਉਮੀਦਵਾਰਾਂ ਦੀ ਦੁਬਾਰਾ ਪ੍ਰੀਖਿਆ 5 ਸਤੰਬਰ 2026 ਨੂੰ ਦੁਪਹਿਰ 3:00 ਵਜੇ ਤੋਂ ਸਿਰਫ਼ ਜੈਪੁਰ (ਰਾਜਸਥਾਨ) ਵਿੱਚ ਆਯੋਜਿਤ ਕੀਤੀ ਜਾਵੇਗੀ। ਬੋਰਡ ਜਲਦੀ ਹੀ ਇਨ੍ਹਾਂ ਉਮੀਦਵਾਰਾਂ ਲਈ ਨਵੇਂ ਪ੍ਰੀਖਿਆ ਕੇਂਦਰ ਦੀ ਜਾਣਕਾਰੀ ਸਾਂਝੀ ਕਰੇਗਾ।
Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button