PunjabTop News

ਕਰਜ਼ਾ ਵਸੂਲੀ ਲਈ ਕਿਸਾਨ ਦੇ ਘਰ ਜੜ੍ਹਿਆ ਜਿੰਦਰਾ ਕਿਸਾਨ ਯੂਨੀਅਨ ਨੇ ਭੰਨਿਆ

 ਬਲਾਕ ਸੁਧਾਰ ’ਚ ਪੈਂਦੇ ਪਿੰਡ ਟੂਸਾ ’ਚ ਚਾਰ ਦਿਨ ਪਹਿਲਾਂ ਕਰਜ਼ਾ ਵਸੂਲੀ ਲਈ ਪ੍ਰਾਈਵੇਟ ਫਾਇਨਾਂਸ ਕੰਪਨੀ ਵੱਲੋਂ ਪੁਲਿਸ ਤੇ ਪ੍ਰਸ਼ਾਸਨ ਦੇ ਲਾਮ ਲਸ਼ਕਰ ਨੂੰ ਲੈ ਕੇ ਕਿਸਾਨ ਦਾ ਘਰ ਖਾਲੀ ਕਰਵਾ ਕੇ ਗੇਟ ’ਤੇ ਜੜ੍ਹਿਆ ਸੀਲ ਲੱਗਾ ਜ਼ਿੰਦਰਾ ਅੱਜ ਕਿਸਾਨ ਯੂਨੀਅਨ ਨੇ ਭੰਨ ਦਿੱਤਾ। ਇਹੀ ਨਹੀਂ ਕਿਸਾਨ ਯੂਨੀਅਨ ਨੇ ਜਿੰਦਰਾ ਤੋੜ ਕੇ ਜਿੱਥੇ ਭੁੱਖੇ ਭਾਣੇ ਪਸ਼ੂਆਂ ਨੂੰ ਚਾਰਾ-ਪਾਣੀ ਪਾਇਆ, ਉਥੇ ਕਿਸਾਨ ਪਰਿਵਾਰ ਨੂੰ ਮੁੜ ਘਰ ਵਾੜਦਿਆਂ ਉਨ੍ਹਾਂ ਲਈ ਸੰਘਰਸ਼ ਦਾ ਐਲਾਨ ਕਰਦਿਆਂ ਨੇੜੇ ਧਰਨਾ ਵੀ ਦੇ ਦਿੱਤਾ।
ਅਦਾਲਤੀ ਹੁਕਮਾਂ ’ਤੇ ਫਾਇਨਾਂਸ ਕੰਪਨੀ ਦੇ ਅਧਿਕਾਰੀ ਪੁਲਿਸ ਪ੍ਰਸ਼ਾਸਨ ਦਾ ਲਾਮ ਲਸ਼ਕਰ ਲੈ ਕੇ ਪਿੰਡ ਟੂਸਾ ਪੁੱਜੇ, ਜਿੱਥੇ ਉਨ੍ਹਾਂ ਕਿਸਾਨ ਪਿਆਰਾ ਸਿੰਘ ਦਾ ਮਕਾਨ ਖਾਲੀ ਕਰਵਾ ਕੇ ਘਰ ਦੇ ਗੇਟ ’ਤੇ ਜਿੰਦਰਾ ਜੜਦਿਆਂ ਸੀਲ ਲਗਾ ਦਿੱਤੀ। ਇਸ ’ਤੇ ਸ਼ੁੱਕਰਵਾਰ ਦੁਪਹਿਰੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਦੇ ਆਗੂਆਂ ਛਪਿੰਦਰ ਸਿੰਘ ਬੱਗਾ ਤੇ ਅਮਰੀਕ ਸਿੰਘ ਦੀ ਅਗਵਾਈ ਹੇਠ ਵੱਡੀ ਗਿਣਤੀ ’ਚ ਆਗੂ ਤੇ ਕਾਰਕੁੰਨ ਪਿੰਡ ਟੂਸਾ ਪੁੱਜੇ। ਉਨ੍ਹਾਂ ਫਾਇਨਾਂਸ ਕੰਪਨੀ ਦੀ ਇਸ ਕਾਰਵਾਈ ਨੂੰ ਧੱਕੇਸ਼ਾਹੀ ਕਰਾਰ ਦਿੰਦਿਆਂ ਜਿੰਦਰਾ ਤੋੜ ਦਿੱਤਾ। ਉਨ੍ਹਾਂ ਕਿਹਾ ਕਿ ਕਬਜ਼ਾ ਕਰਨ ਵਾਲੇ ਦਿਨ ਹੀ ਫਾਇਨਾਂਸ ਕੰਪਨੀ ਨੂੰ ਰਕਮ ਦੇਣ ਦੀ ਪੇਸ਼ਕਸ਼ ਕੀਤੀ ਸੀ ਪਰ ਇਸ ਦੇ ਬਾਵਜੂਦ ਜਿੰਦਰਾ ਲਗਾ ਦਿੱਤਾ ਗਿਆ। ਅਜਿਹੇ ’ਚ ਪੁਲਿਸ ਪ੍ਰਸ਼ਾਸਨ ਨੇ ਵੀ ਰਹਿਮ ਖਾਣ ਦੀ ਥਾਂ ਅਦਾਲਤੀ ਹੁਕਮਾਂ ਦਾ ਬਹਾਨਾ ਮਾਰਦਿਆਂ ਫਾਇਨਾਂਸ ਕੰਪਨੀ ਦਾ ਸਾਥ ਦਿੱਤਾ। ਉਨ੍ਹਾਂ ਕਿਹਾ ਕਿ ਦੇਸ਼ ਦਾ ਸਿਸਟਮ ਗਰੀਬ ਕਿਸਾਨਾਂ ਲਈ ਹੋਰ ਤੇ ਧਨਾਢਾਂ ਲਈ ਹੋਰ ਹੈ। ਅੱਜ ਦੇਸ਼ ਦਾ ਅਰਬਾਂ-ਖਰਬਾਂ ਲੁੱਟਣ ਵਾਲੇ ਵਿਦੇਸ਼ਾਂ ’ਚ ਐਸ਼ੋ-ਆਰਾਮ ਕਰ ਰਹੇ ਹਨ। ਅਜਿਹੇ ’ਚ ਗਰੀਬ ਕਿਸਾਨ ਪਿਆਰਾ ਸਿੰਘ ਵਰਗਿਆਂ ਨੂੰ ਘਰੋਂ ਬੇਘਰ ਕਰ ਦਿੱਤਾ ਜਾਂਦਾ ਹੈ, ਜਦਕਿ ਕਿਸਾਨ ਪਰਿਵਾਰ ਕਰਜ਼ਾ ਮੋੜਨ ਲਈ ਪੈਸੇ ਵੀ ਹੱਥ ’ਤੇ ਧਰੀ ਬੈਠਾ ਹੈ। ਉਨ੍ਹਾਂ ਕਿਹਾ ਕਿ ਹੁਣ ਇਸ ਧੱਕੇਸ਼ਾਹੀ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button