PunjabTop News

ਪੰਜਾਬੀ ਗਾਇਕ ਨਾਲ ਧੋਖਾਧੜੀ ਮਾਮਲੇ ਵਿਚ ਪੰਜ ਕਾਰ ਡੀਲਰਾਂ ਵਿਰੁੱਧ ਕੇਸ ਦਰਜ

 ਗਾਇਕ ਰਵਿੰਦਰ ਗਰੇਵਾਲ ਨਾਲ ਧੋਖਾਧੜੀ ਕੀਤੇ ਜਾਣ ਦੇ ਮਾਮਲੇ ਵਿਚ ਮੋਹਾਲੀ ਅਤੇ ਦਿੱਲੀ ਦੇ ਪੰਜ ਕਾਰ ਡੀਲਰਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ ।ਉਪਰੋਕਤ ਧੋਖਾਧੜੀ ਮਾਮਲੇ ਦਾ ਸਿ਼ਕਾਰ ਹੋਏ ਗਾਇਕ ਰਵਿੰਦਰ ਗਰੇਵਾਲ ਨੇ ਦੱਸਿਆ ਕਿ 92 ਲੱਖ ਰੁਪਏ ਦੀ ਲੈਂਡ ਕਰੂਜਰ ਕਾਰ ਖਰੀਦਣ ਦੇ ਮਾਮਲੇ ਵਿਚ ਜੋ ਕਾਰ ਡੀਲਰਾਂ ਵਲੋਂ ਉਸ ਨਾਲ ਧੋਖਾਧੜੀ ਕੀਤੀ ਗਈ ਹੈ ਦੇ ਚਲਦਿਆਂ ਉਸਦੀ ਸਿ਼ਕਾਇਤ ਦੇ ਆਧਾਰ ‘ਤੇ ਪੁਲਸ ਵਲੋਂ ਪੰਜ ਕਾਰ ਡੀਲਰਾਂ ਵਿਰੁੱਧ ਕੇਸ ਦਰਜ ਕੀਤਾ ਗਿਆ ਹੈ । ਉਹਨਾਂ ਦੱਸਿਆ ਕਿ ਉਸ ਵਲੋਂ ਸੋਸ਼ਲ ਮੀਡੀਆ ‘ਤੇ ਕਾਰ ਦਾ ਇਸ਼ਤਿਹਾਰ ਦੇਖਿਆ ਗਿਆ ਸੀ ਤੇ ਉਸ ਵਲੋਂ ਮੋਹਾਲੀ ਦੇ ਰਹਿਣ ਵਾਲੇ ਦੋਸ਼ੀ ਅਜੈ ਨਾਲ ਸੰਪਰਕ ਕੀਤਾ ਗਿਆ । ਦੋਸ਼ੀ ਫਿਰ ਨਿੱਜੀ ਤੌਰ ‘ਤੇ ਦਿੱਲੀ ਤੋਂ ਆਪਣੇ ਘਰ ਕਾਰ ਲੈ ਆਇਆ । ਉਸਨੇ ਦਾਅਵਾ ਕੀਤਾ ਕਿ ਕਾਰ ਉਸਦੇ ਪਹਿਲੇ ਮਾਲਕ ਦੀ ਸੀ ਅਤੇ ਇਸਦੀ ਹਾਲਤ ਦੀ ਪੂਰੀ ਗਰੰਟੀ ਦਿੱਤੀ ।ਗਾਇਕ ਰਵਿੰਦਰ ਗਰੇਵਾਲ ਨੇ ਦੱਸਿਆ ਕਿ ਕਾਰ ਖਰੀਦਣ ਤੋਂ ਬਾਅਦ ਦੋਸ਼ੀ ਲਗਭਗ 6 ਮਹੀਨਿਆਂ ਤੱਕ ਰਜਿਸਟ੍ਰੇਸ਼ਨ ਸਰਟੀਫਿਕੇਟ ਪ੍ਰਦਾਨ ਕਰਨ ਵਿੱਚ ਦੇਰੀ ਕਰਦਾ ਰਿਹਾ ਤੇ ਜਦੋਂ ਰਜਿਸਟ੍ਰੇਸ਼ਨ ਸਰਟੀਫਿਕੇਟ ਜੁਲਾਈ ਵਿੱਚ ਆਇਆ ਤਾਂ ਇਸ ‘ਤੇ ਤੀਜਾ ਮਾਲਕ ਲਿਖਿਆ ਹੋਇਆ ਸੀ ਪਰ ਸ਼ੱਕ ਪੈਣ ਦੇ ਚਲਦਿਆਂ ਇਸਦੀ ਤਸਦੀਕ ਕਰਵਾਉਣ ਲਈ ਜਦੋਂ ਉਹ ਆਰ. ਟੀ. ਓ. ਦਫ਼ਤਰ ਗਿਆ ਤਾਂ ਕਾਰ ਨੂੰ ਚੌਥੇ ਮਾਲਕ ਵਜੋਂ ਰਜਿਸਟਰਡ ਪਾਇਆ ਗਿਆ । ਜਿਸ ‘ਤੇ ਇਹ ਸਾਬਤ ਹੋ ਗਿਆ ਕਿ ਉਸ ਨਾਲ ਧੋਖਾਧੜੀ ਕੀਤੀ ਗਈ ਹੈ ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button