InternationalTop News

ਸਿੰਗਾਪੁਰ ਨੇ ਭਾਰਤੀ ਨੂੰ ਕੀਤਾ ਦਿਵਾਲੀਆ ਘੋਸ਼ਿਤ, 400 ਤੋਂ ਵੱਧ ਪ੍ਰਵਾਸੀ ਮਜ਼ਦੂਰਾਂ ਨੂੰ ਨਹੀਂ ਦਿੱਤੀ ਤਨਖ਼ਾਹ

ਸਿੰਗਾਪੁਰ ਵਿੱਚ ਇੱਕ ਭਾਰਤੀ ਮੂਲ ਦੇ ਨਾਗਰਿਕ ਅਤੇ ਕਈ ਕੰਪਨੀਆਂ ਦੇ ਡਾਇਰੈਕਟਰ ਨੂੰ ਦਿਵਾਲੀਆ ਘੋਸ਼ਿਤ ਕਰ ਦਿੱਤਾ ਗਿਆ ਹੈ। ਉਸ ’ਤੇ 400 ਤੋਂ ਵੱਧ ਪ੍ਰਵਾਸੀ ਮਜ਼ਦੂਰਾਂ ਦੀ ਤਨਖ਼ਾਹ ਬਕਾਇਆ ਰੱਖਣ ਦਾ ਦੋਸ਼ ਹੈਦ ਸਟ੍ਰੇਟਸ ਟਾਈਮਜ਼ ਦੀ ਰਿਪੋਰਟ ਮੁਤਾਬਕ, 13 ਅਗਸਤ ਨੂੰ ਰਾਮੂ ਪਲਾਨੀ ਵੇਲੂ ਖ਼ਿਲਾਫ਼ ਦਿਵਾਲੀਆਪਨ ਦਾ ਹੁਕਮ ਜਾਰੀ ਕੀਤਾ ਗਿਆ। ਰਾਮੂ ਸਿੰਗਾਪੁਰ ਦੇ ਸਥਾਈ ਨਿਵਾਸੀ ਹਨ।ਰਾਮੂ ਸਥਾਨਕ ਸੱਤ ਕੰਪਨੀਆਂ ਦੇ ਡਾਇਰੈਕਟਰ ਹਨ, ਜੋ ਏਅਰ-ਕੰਡੀਸ਼ਨਿੰਗ, ਪਲੰਬਿੰਗ ਅਤੇ ਨਿਰਮਾਣ ਸੇਵਾਵਾਂ ਪ੍ਰਦਾਨ ਕਰਦੀਆਂ ਹਨ। ਇਨ੍ਹਾਂ ਵਿੱਚ KPA Engineering, SK Industries ਅਤੇ VVR Plant Engineering ਸ਼ਾਮਲ ਹਨ।ਭਾਰਤੀ ਨਾਗਰਿਕਾਂ ਸਮੇਤ ਕੁੱਲ 407 ਮਜ਼ਦੂਰਾਂ ਨੇ ਬਕਾਇਆ ਤਨਖ਼ਾਹ ਲਈ ਦਾਅਵੇ ਦਾਇਰ ਕੀਤੇ ਹਨ। ਇਨ੍ਹਾਂ ਵਿੱਚੋਂ ਕੁਝ ਮਜ਼ਦੂਰਾਂ ਨੂੰ ਦੋ ਮਹੀਨਿਆਂ ਤੋਂ ਵੀ ਵੱਧ ਸਮੇਂ ਤੋਂ ਤਨਖ਼ਾਹ ਨਹੀਂ ਮਿਲੀ ਸੀ।22 ਜੂਨ ਨੂੰ 100 ਤੋਂ ਵੱਧ ਮਜ਼ਦੂਰ ਮਦਦ ਦੀ ਮੰਗ ਨੂੰ ਲੈ ਕੇ ਸਿੰਗਾਪੁਰ ਦੇ ਮਨੁੱਖੀ ਸਰੋਤ ਮੰਤਰਾਲੇ (MOM) ਦੇ ਦਫ਼ਤਰ ਪਹੁੰਚੇ ਸਨ। ਇਸ ਤੋਂ ਪਹਿਲਾਂ ਹੀ ਅਧਿਕਾਰੀਆਂ ਨੂੰ ਬਕਾਇਆ ਤਨਖ਼ਾਹ ਨਾਲ ਜੁੜੀਆਂ ਸ਼ਿਕਾਇਤਾਂ ਬਾਰੇ ਜਾਣਕਾਰੀ ਸੀ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button