InternationalTop News

America ਸਿਰ ਚੜ੍ਹਿਆ 40 ਖ਼ਰਬ ਡਾਲਰ ਕਰਜ਼ਾ

ਅਮਰੀਕਾ ਸਿਰ ਕਰਜ਼ੇ ਦੀ ਪੰਡ 40 ਖ਼ਰਬ ਡਾਲਰ ਤੋਂ ਵੱਧ ਵਜ਼ਨੀ ਹੋ ਚੁੱਕੀ ਹੈ ਅਤੇ ਸਾਰਾ ਦੋਸ਼ ਡੌਨਲਡ ਟਰੰਪ ਉਤੇ ਮੜ੍ਹਿਆ ਜਾ ਰਿਹਾ ਹੈ ਕਿ ਕਿਉਂਕਿ 2017 ਮਗਰੋਂ ਕਰਜ਼ੇ ਦੀ ਰਕਮ ਦੁੱਗਣੀ ਹੋਈ ਅਤੇ ਇਸ ਦੌਰਾਨ ਜ਼ਿਆਦਾਤਰ ਸਮਾਂ ਟਰੰਪ ਹੀ ਸੱਤਾ ਵਿਚ ਰਹੇ। ਖਜ਼ਾਨਾ ਵਿਭਾਗ ਦੀ ਰਿਪੋਰਟ ਕਹਿੰਦੀ ਹੈ ਕਿ ਪਿਛਲੇ 26 ਸਾਲ ਤੋਂ ਅਮਰੀਕਾ ਦੀ ਕਮਾਈ ਘੱਟ ਅਤੇ ਖਰਚਾ ਵੱਧ ਹੋ ਰਿਹਾ ਹੈ।9 ਸਾਲ ਵਿਚ ਦੁੱਗਣੀ ਹੋਈ ਕਰਜ਼ੇ ਦੀ ਪੰਡਹੁਣ 40 ਖ਼ਰਬ ਡਾਲਰ ਦਾ ਕਰਜ਼ਾ ਅਤੇ ਵਿਆਜ ਅਦਾ ਕਰਨ ਵਾਸਤੇ ਅਮਰੀਕਾ ਸਰਕਾਰ ਲਗਾਤਾਰ ਕਰਜ਼ਾ ਲੈਣਾ ਜਾਰੀ ਰੱਖਣਾ ਹੋਵੇਗਾ ਅਤੇ ਨਾਲੋ-ਨਾਲੋ ਖ਼ਰਚਿਆਂ ਵਿਚ ਕਟੌਤੀ ਕਰਦਿਆਂ ਬਜਟ ਘਾਟਾ ਖ਼ਤਮ ਕਰਨ ਦੇ ਯਤਨ ਕਰਨੇ ਹੋਣਗੇ। ਉਧਰ, ਆਰਥਿਕ ਮਾਹਰਾਂ ਦਾ ਕਹਿਣਾ ਹੈ ਕਿ ਕਰਜ਼ਾ ਵਧਣ ਦੀ ਰਫ਼ਤਾਰ ਜਿਉਂ ਦੀ ਤਿਉਂ ਬਰਕਰਾਰ ਰਹਿ ਸਕਦੀ ਹੈ ਜਿਸ ਦਾ ਮੁੱਖ ਕਾਰਨ ਫ਼ੌਜੀ ਖਰਚਿਆਂ ਵਿਚ ਤੇਜ਼ ਵਾਧਾ ਰਹੇਗਾ। ਪੀਟਰਸਨ ਫ਼ਾਊਂਡੇਸ਼ਨ ਦਾ ਮੰਨਣਾ ਹੈ ਕਿ ਆਉਂਦੇ ਛੇ ਸਾਲ ਦੌਰਾਨ ਕਰਜ਼ੇ ਦੀ ਰਕਮ 50 ਖ਼ਰਬ ਡਾਲਰ ਦਾ ਅੰਕੜਾ ਪਾਰ ਕਰ ਸਕਦੀ ਹੈ ਜੇ ਜਲਦ ਖਰਚਿਆਂ ਵਿਚ ਕਟੌਤੀ ਅਤੇ ਨਵੇਂ ਸਿਰੇ ਤੋਂ ਟੈਕਸਾਂ ਦਾ ਐਲਾਨ ਨਾ ਕੀਤਾ ਗਿਆ।ਆਉਂਦੇ 6 ਸਾਲ ਵਿਚ 50 ਖ਼ਰਬ ਡਾਲਰ ਤੋਂ ਟੱਪ ਸਕਦੈ ਕਰਜ਼ਾਦਿਲਚਸਪ ਤੱਥ ਇਹ ਹੈ ਕਿ 2025 ਦੌਰਾਨ ਸਿਰਫ਼ ਵਿਆਜ ਦੇ ਖ਼ਰਚੇ ਵਜੋਂ 1 ਟ੍ਰਿਲੀਅਨ ਡਾਲਰ ਦਾ ਬੋਝ ਪਿਆ ਅਤੇ ਇਹ ਰਕਮ ਅਮਰੀਕਾ ਦੇ ਕੁਲ ਖਰਚਾ ਦਾ 14 ਫ਼ੀ ਸਦੀ ਬਣਦੀ ਹੈ। ਕਰਜ਼ਾ ਵਧਣ ਪਿੱਛੇ ਕਈ ਹੋਰ ਤੱਥ ਵੀ ਜ਼ਿੰਮੇਵਾਰ ਦੱਸੇ ਜਾ ਰਹੇ ਹਨ ਅਤੇ ਆਰਥਿਕ ਮਾਹਰ ਵੀ ਇਨ੍ਹਾਂ ਬਾਰੇ ਇਕਸੁਰ ਨਜ਼ਰ ਨਹੀਂ ਆਉਂਦੇ। ਕੁਝ ਮਾਹਰਾਂ ਦਾ ਕਹਿਣਾ ਹੈ ਕਿ ਅਮਰੀਕਾ ਵਿਚ ਬਜ਼ੁਰਗ ਦੀ ਵਸੋਂ ਵਧਣ ਕਰ ਕੇ ਸੋਸ਼ਲ ਸਕਿਉਰਿਟੀ ਅਤੇ ਮੈਡੀਕੇਅਰ ਲੈ ਦੇ ਲੋਕਾਂ ਦੀ ਗਿਣਤੀ ਵਿਚ ਵਾਧਾ ਹੋਇਆ ਹੈ ਜਦਕਿ ਦੂਜੇ ਪਾਸੇ ਪਿਛਲੇ ਦੋ ਦਹਾਕੇ ਦੌਰਾਨ ਟੈਕਸ ਕਟੌਤੀਆਂ ਨੇ ਮੁਲਕ ਦੀ ਆਮਦਨ ਪ੍ਰਭਾਵਤ ਕੀਤੀ। ਬਜਟ ਦਫ਼ਤਰ ਦਾ ਮੰਨਣਾ ਹੈ ਕਿ ਟਰੰਪ ਸਰਕਾਰ ਦੇ ਵੰਨ ਬਿਗ ਬਿਊਟੀਫੁਲ ਬਿਲ ਸਦਕਾ ਅਮਰੀਕਾ ਸਿਰ ਚੜ੍ਹੇ ਕਰਜ਼ੇ ਵਿਚ 2034 ਤੱਕ 4.2 ਟ੍ਰਿਲੀਅਨ ਡਾਲਰ ਦਾ ਵਾਧਾ ਹੋਵੇਗਾ। ਇਸੇ ਦੌਰਾਨ ਕੁਝ ਆਰਥਿਕ ਮਾਹਰ ਦਲੀਲ ਦੇ ਰਹੇ ਹਨ ਕਿ ਕਰਜ਼ੇ ਦੀ ਸਮੱਸਿਆ ਨੂੰ ਕਿਸੇ ਇਕ ਸਰਕਾਰ ਨਾਲ ਜੋੜਿਆ ਨਹੀਂ ਜਾ ਸਕਦਾ। ਅਤੀਤ ਵਿਚ ਕਈ ਸਰਕਾਰਾਂ ਨੇ ਗ਼ਲਤ ਫ਼ੈਸਲੇ ਲਏ ਅਤੇ 2008 ਦੀ ਆਲਮੀ ਮੰਦੀ ਤੋਂ ਇਲਾਵਾ ਕੋਰੋਨਾ ਮਹਾਮਾਰੀ ਵੀ ਕਰਜ਼ਾ ਵਧਣ ਦਾ ਵੱਡਾ ਕਾਰਨ ਬਣੀ। ਖ਼ਜ਼ਾਨਾ ਵਿਭਾਗ ਦਾ ਮੰਨਣਾ ਹੈ ਕਿ ਲਗਾਤਾਰ ਵਧ ਰਿਹਾ ਕਰਜ਼ਾ ਭਵਿੱਖ ਵਿਚ ਆਉਣ ਵਾਲੀਆਂ ਆਰਥਿਕ ਔਕੜਾਂ ਦਾ ਟਾਕਰਾ ਦੀ ਸਮਰੱਥਾ ਖਤਮ ਕਰ ਸਕਦਾ ਹੈ। ਆਲਮੀ ਮੰਦੀ, ਏ.ਆਈ. ਰਾਹੀਂ ਗੜਬੜੀ, ਆਲਮੀ ਜੰਗ ਜਾਂ ਹੋਰ ਕਈ ਕਿਸਮ ਦੀਆਂ ਚੁਣੌਤੀਆਂ ਅਮਰੀਕਾ ਨੂੰ ਆਰਥਿਕ ਤੌਰ ’ਤੇ ਕੰਗਾਲ ਕਰ ਸਕਦੀਆਂ ਹਨ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button