ਅਮਰੀਕਾ ਦੇ ਕਈ ਸੂਬਿਆਂ ਅਤੇ ਸ਼ਹਿਰਾਂ ਵੱਲੋਂ 15 ਅਗਸਤ ਨੂੰ ‘India Day’ ਵਜੋਂ ਮਾਨਤਾ

ਅਮਰੀਕਾ ਦੇ ਕਈ ਸੂਬਿਆਂ ਅਤੇ ਸ਼ਹਿਰੀ ਪ੍ਰਸ਼ਾਸਨਾਂ ਨੇ ਭਾਰਤ ਦੇ 80ਵੇਂ ਆਜ਼ਾਦੀ ਦਿਹਾੜੇ ਮੌਕੇ 15 ਅਗਸਤ ਨੂੰ ਰਸਮੀ ਤੌਰ ’ਤੇ “India Day” ਵਜੋਂ ਮਾਨਤਾ ਦਿੱਤੀ ਹੈ।
ਰਿਪੋਰਟਾਂ ਮੁਤਾਬਕ Washington, Nebraska ਅਤੇ Delaware ਦੇ ਗਵਰਨਰਾਂ ਵੱਲੋਂ proclamations ਜਾਰੀ ਕੀਤੇ ਗਏ। Seattle, Bellevue, Kent ਅਤੇ SeaTac ਸਮੇਤ ਕਈ ਸ਼ਹਿਰਾਂ ਨੇ ਵੀ ਸਥਾਨਕ ਪੱਧਰ ’ਤੇ ਇਸ ਦਿਨ ਨੂੰ ਮਾਨਤਾ ਦਿੱਤੀ। Metropolitan King County Council ਨੇ ਵੀ ਇਸ ਮੌਕੇ ਨੂੰ ਰਸਮੀ ਤੌਰ ’ਤੇ ਦਰਜ ਕੀਤਾ।
ਇਨ੍ਹਾਂ ਐਲਾਨਾਂ ਵਿੱਚ business, technology, healthcare, education, arts ਅਤੇ public service ਵਰਗੇ ਖੇਤਰਾਂ ਵਿੱਚ Indian-American community ਦੇ ਯੋਗਦਾਨ ਦੀ ਸ਼ਲਾਘਾ ਕੀਤੀ ਗਈ। ਨਾਲ ਹੀ ਭਾਰਤ ਅਤੇ ਅਮਰੀਕਾ ਵਿਚਕਾਰ ਸੱਭਿਆਚਾਰਕ ਅਤੇ ਆਰਥਿਕ ਸੰਬੰਧ ਮਜ਼ਬੂਤ ਕਰਨ ਵਿੱਚ ਪਰਵਾਸੀ ਭਾਈਚਾਰੇ ਦੀ ਭੂਮਿਕਾ ਨੂੰ ਵੀ ਮੰਨਤਾ ਦਿੱਤੀ ਗਈ।
Washington ਸੂਬੇ ਵਿੱਚ ਭਾਰਤੀ ਮੂਲ ਦੀ ਆਬਾਦੀ ਲਗਭਗ ਦੋ ਲੱਖ ਦੱਸੀ ਗਈ ਹੈ। ਇਸ ਵਿੱਚੋਂ ਇੱਕ ਲੱਖ ਤੋਂ ਵੱਧ ਲੋਕ King County ਵਿੱਚ ਰਹਿੰਦੇ ਹਨ।
ਇਹ proclamations ਕੇਵਲ ਸਨਮਾਨਤਮਕ ਅਤੇ ceremonial ਹਨ। ਇਨ੍ਹਾਂ ਨਾਲ ਸਰਕਾਰੀ ਛੁੱਟੀ ਲਾਗੂ ਨਹੀਂ ਹੁੰਦੀ, ਸਰਕਾਰੀ ਦਫ਼ਤਰ ਬੰਦ ਨਹੀਂ ਹੁੰਦੇ ਅਤੇ ਕੋਈ ਨਵਾਂ ਕਾਨੂੰਨੀ ਅਧਿਕਾਰ ਪੈਦਾ ਨਹੀਂ ਹੁੰਦਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




