IndiaTop News

ਸੇਵਾ ਮੁਕਤ ਡਾਕਟਰ ਨੇ 80 ਕਰੋੜ ਰੁਪਏ ਦੀ ਜਾਇਦਾਦ ਮੈਡੀਕਲ ਕਾਲਜ ਨੂੰ ਕੀਤੀ ਦਾਨ

ਸਮਾਜ ਸੇਵਾ ਅਤੇ ਮਾਨਵਤਾ ਦੀ ਭਲਾਈ ਦੀ ਇਕ ਵਿਲੱਖਣ ਮਿਸਾਲ ਪੇਸ਼ ਕਰਦਿਆਂ ਹਿਮਾਚਲ ਪ੍ਰਦੇਸ਼ ਦੇ ਹਮੀਰਪੁਰ ਵਿਚ ਇਕ ਬਹੁਤ ਹੀ ਪ੍ਰੇਰਣਾਦਾਇਕ ਮਾਮਲਾ ਸਾਹਮਣੇ ਆਇਆ ਹੈ। ਇੱਥੇ ਇਕ ਸੇਵਾਮੁਕਤ ਡਾਕਟਰ ਨੇ ਆਪਣੀ ਸਾਰੀ ਜ਼ਿੰਦਗੀ ਦੀ ਕਮਾਈ ਲੋਕ ਭਲਾਈ ਲਈ ਲੇਖੇ ਲਾਉਂਦਿਆਂ ਕਰੋੜਾਂ ਰੁਪਏ ਦੀ ਜਾਇਦਾਦ ਸਰਕਾਰੀ ਮੈਡੀਕਲ ਕਾਲਜ ਨੂੰ ਦਾਨ ਕਰ ਦਿੱਤੀ ਹੈ। ਇਕ ਮਿਸਾਲ ਪੇਸ਼ ਕਰਦਿਆਂ 77 ਸਾਲਾਂ ਦੇ ਸੇਵਾਮੁਕਤ ਸੀਨੀਅਰ ਮੈਡੀਕਲ ਅਫਸਰ ਡਾ. ਰਾਜਿੰਦਰ ਕੰਵਰ ਨੇ ਡਾ. ਰਾਧਾਕ੍ਰਿਸ਼ਨਨ ਸਰਕਾਰੀ ਮੈਡੀਕਲ ਕਾਲਜ ਅਤੇ ਹਸਪਤਾਲ, ਹਮੀਰਪੁਰ ਨੂੰ ਆਪਣੀ ਸਾਰੀ ਚੱਲ ਅਤੇ ਅਚੱਲ ਜਾਇਦਾਦ, ਜਿਸਦੀ ਕੀਮਤ 80 ਕਰੋੜ ਰੁਪਏ ਤੋਂ ਵੱਧ ਦੱਸੀ ਗਈ ਹੈ, ਦਾਨ ਕਰ ਦਿੱਤੀ ਹੈ। ਕੰਵਰ ਨੇ 2021 ਵਿਚ ਆਪਣੀ ਜਾਇਦਾਦ ਸਰਕਾਰ ਦੇ ਨਾਂ ਵਸੀਅਤ ਕਰ ਦਿੱਤੀ ਸੀ ਅਤੇ ਇਕ ਗਿਫਟ ਡੀਡ ਤਿਆਰ ਕਰਵਾ ਕੇ ਤਬਦੀਲੀ ਦੀ ਪ੍ਰਕਿਰਿਆ ਨੂੰ ਰਸਮੀ ਤੌਰ ’ਤੇ ਪੂਰਾ ਕਰ ਲਿਆ ਸੀ। ਜ਼ਮੀਨ ਦਾ ਇੰਤਕਾਲ ਲੰਘੀ 5 ਅਗਸਤ ਨੂੰ ਮੈਡੀਕਲ ਕਾਲਜ ਦੇ ਨਾਮ ਦਰਜ ਕੀਤਾ ਗਿਆ ਹੈ। ਕੰਵਰ, ਜਿਨ੍ਹਾਂ ਨੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਵਿਚ 33 ਸਾਲਾਂ ਤੋਂ ਵੱਧ ਸਮੇਂ ਤੱਕ ਸੇਵਾ ਨਿਭਾਈ, ਹੁਣ ਮੈਡੀਕਲ ਕਾਲਜ ਦੇ ਨੇੜੇ ਨਾਦੌਣ ਦੇ ਜੋਲ ਸੱਪੜ ਵਿਖੇ ਪ੍ਰੈਕਟਿਸ ਕਰਦੇ ਹਨ ਅਤੇ ਗਰੀਬ ਤੇ ਲੋੜਵੰਦ ਮਰੀਜ਼ਾਂ ਨੂੰ ਮੁਫਤ ਇਲਾਜ ਦੇਣਾ ਜਾਰੀ ਰੱਖ ਰਹੇ ਹਨ। ਹਿਮਾਚਲ ਪ੍ਰਦੇਸ਼ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਵੈਟਰਨ ਡਾਕਟਰ ਦਾ ਧੰਨਵਾਦ ਕਰਦਿਆਂ  ਉਨ੍ਹਾਂ ਦੇ ਇਸ ਕਦਮ ਨੂੰ ਕੁਰਬਾਨੀ ਅਤੇ ਲੋਕ ਸੇਵਾ ਦੀ ਇਕ ਮਿਸਾਲ ਦੱਸਿਆ ਹੈ।

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button