
ਸ੍ਰੀਲੰਕਾਈ ਨੌਸੈਨਾ ਨੇ ਕਥਿਤ ਤੌਰ ‘ਤੇ ਸਮੁੰਦਰੀ ਸਰਹੱਦ ਪਾਰ ਕਰਕੇ ਮੱਛੀਆਂ ਫੜਨ ਦੇ ਦੋਸ਼ ਵਿੱਚ ਤਾਮਿਲਨਾਡੂ ਦੇ ਰਾਮੇਸ਼ਵਰਮ ਦੇ 9 ਮਛੇਰਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ। ਨੌਸੈਨਾ ਨੇ ਉਨ੍ਹਾਂ ਦੀ ਕਿਸ਼ਤੀ ਵੀ ਜ਼ਬਤ ਕਰ ਲਈ ਹੈ। ਇਹ ਕਾਰਵਾਈ ਕੱਛਾਤੀਵੂ ਟਾਪੂ (ਦੀਪ) ਦੇ ਨੇੜੇ ਕੀਤੀ ਗਈ।ਗ੍ਰਿਫ਼ਤਾਰ ਮਛਿਆਰਿਆਂ ਦੀ ਪਛਾਣ ਜੇ. ਜਨਾਥਨ (45), ਏ. ਐਂਥਨੀ ਪਿਚਾਈ (38), ਕੇ. ਵੈੱਲੈਚਾਮੀ (51), ਐੱਮ. ਪ੍ਰਭੂ (43), ਏਰੋਗਿਆ ਜੇਨਿਸਟਨ (25), ਪੀ. ਸਟੀਵਿਨ (30), ਐੱਮ. ਡੌਨ ਬੌਸਕੋ (55), ਵੀ. ਏਰੋਗਿਆ ਦੇਵਿਨ (31) ਅਤੇ ਸੁਬੱਈਆ (52) ਵਜੋਂ ਹੋਈ ਹੈ। ਸ੍ਰੀਲੰਕਾਈ ਨੌਸੈਨਾ ਵੱਲੋਂ ਸਾਰਿਆਂ ਨੂੰ ਪੁੱਛਗਿੱਛ ਲਈ ਥਲਾਈਮਨਾਰ ਨੌਸੈਨਾ ਕੈਂਪ ਵਿੱਚ ਲਿਜਾਇਆ ਗਿਆ ਹੈ।ਕੋਸਟਲ ਸਕਿਓਰਿਟੀ ਗਰੁੱਪ ਪੁਲਿਸ ਅਨੁਸਾਰ, ਗ੍ਰਿਫ਼ਤਾਰ ਕੀਤੇ ਗਏ ਮਛਿਆਰੇ ਉਨ੍ਹਾਂ 297 ਮੱਛੀ ਫੜਨ ਵਾਲੀਆਂ ਕਿਸ਼ਤੀਆਂ ਦੇ ਸਮੂਹ ਦਾ ਹਿੱਸਾ ਸਨ, ਜੋ 12 ਅਗਸਤ ਨੂੰ ਰਾਮੇਸ਼ਵਰਮ ਬੰਦਰਗਾਹ ਤੋਂ ਰਸਮੀ ਇਜਾਜ਼ਤ ਲੈ ਕੇ ਸਮੁੰਦਰ ਵਿੱਚ ਉੱਤਰੀਆਂ ਸਨ। ਜ਼ਬਤ ਕੀਤੀ ਗਈ ਕਿਸ਼ਤੀ IND TN 10 MM 329 ਵੈਲਿੰਗਟਨ ਦੇ ਨਾਂ ‘ਤੇ ਰਜਿਸਟਰਡ ਹੈ, ਜੋ ਧਨੁਸ਼ਕੋਡੀ ਰਾਜਾ ਨਗਰ ਦੇ ਰਹਿਣ ਵਾਲੇ ਪੀ. ਵੈਲਿੰਗਟਨ ਦੀ ਦੱਸੀ ਜਾ ਰਹੀ ਹੈ।
ਇਸ ਤੋਂ ਪਹਿਲਾਂ 6 ਅਗਸਤ ਨੂੰ ਵੀ ਸ੍ਰੀਲੰਕਾਈ ਨੌਸੈਨਾ ਨੇ 11 ਭਾਰਤੀ ਮਛੇਰਿਆਂ ਨੂੰ ਨੇਂਦੁਨਥੀਵੂ ਟਾਪੂ ਦੇ ਨੇੜੇ ਗ੍ਰਿਫ਼ਤਾਰ ਕੀਤਾ ਸੀ। ਕਾਂਗਰਸ ਸੰਸਦ ਮੈਂਬਰ ਮਣਿਕਮ ਟੈਗੋਰ ਨੇ ਵਿਦੇਸ਼ ਮੰਤਰੀ ਐੱਸ. ਜੈਸ਼ੰਕਰ ਤੋਂ ਕੂਟਨੀਤਕ ਚੈਨਲਾਂ ਰਾਹੀਂ ਦਖ਼ਲਅੰਦਾਜ਼ੀ ਕਰਕੇ ਮਛੇਰਿਆਂ ਦੀ ਰਿਹਾਈ ਦੀ ਮੰਗ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਸਮੁੰਦਰੀ ਸਰਹੱਦ ਪਾਰ ਕਰਨ ਦੀਆਂ ਘਟਨਾਵਾਂ ਕਈ ਵਾਰ ਤਕਨੀਕੀ ਖ਼ਰਾਬੀ ਜਾਂ ਅਣਜਾਣੇ ਵਿੱਚ ਬਹਾਅ ਦੇ ਕਾਰਨ ਹੁੰਦੀਆਂ ਹਨ। ਉਨ੍ਹਾਂ ਨੇ ਭਾਰਤ ਅਤੇ ਸ੍ਰੀਲੰਕਾ ਵਿਚਾਲੇ ਅਜਿਹੇ ਮਾਮਲਿਆਂ ਦੇ ਹੱਲ ਲਈ ਇੱਕ ਦੋ-ਪੱਖੀ ਪ੍ਰਬੰਧ ਬਣਾਉਣ ਦੀ ਮੰਗ ਕੀਤੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




