
SYL ਮਾਮਲੇ ‘ਤੇ ਸੁਪਰੀਮ ਕੋਰਟ ਵਿਚ ਸੁਣਵਾਈ ਹੋਈ। ਸੁਣਵਾਈ ਦੌਰਾਨ ਕੇਂਦਰ ਸਰਕਾਰ ਨੇ ਵੱਡਾ ਦਾਅਵਾ ਕੀਤਾ ਹੈ। ਉਨ੍ਹਾਂ ਕਿਹਾ ਕਿ ਪੰਜਾਬ ਤੇ ਹਰਿਆਣਾ ਗੱਲਬਾਤ ‘ਚ ਕਾਫ਼ੀ ਕਰੀਬ ਆ ਗਏ ਹਨ। ਅੱਜ ਅਸੀਂ ਇੱਕ ਹੀ ਸੁਰ ‘ਚ ਗੱਲ ਕਰ ਰਹੇ ਹਾਂ। ਸ਼ਾਇਦ ਅਸੀਂ ਮੁਸ਼ਕਿਲਾਂ ਨੂੰ ਦੂਰ ਕਰ ਸਕਾਂਗੇ। ਪਿਛਲੀ ਵਾਰ ਦੇ ਮੁਕਾਬਲੇ ਉਨ੍ਹਾਂ ਨੇ ਖੁੱਲ੍ਹ ਕੇ ਗੱਲਬਾਤ ਕੀਤੀ ਹੈ। ਅਟਾਰਨੀ ਜਨਰਲ ਆਰ. ਵੇਂਕਟਰਮਣੀ ਨੇ ਸੁਪਰੀਮ ਕੋਰਟ ਨੂੰ ਦੱਸਿਆ ਕਿ ਦੋਵੇਂ ਸੂਬੇ ਆਮ ਸਹਿਮਤੀ ਵੱਲ ਕਦਮ ਵਧਾ ਰਹੇ ਹਨ ਜਿਸ ਵਿਚ ਪੰਜਾਬ ਵਿਵਾਦ ਨੂੰ ਸੁਲਝਾਉਣ ਵਿਚ ਦਿਲਚਸਪੀ ਦਿਖਾ ਰਿਹਾ ਹੈ। ਮੁੱਖ ਜਸਟਿਸ ਸੂਰਯਕਾਂਤ ਨੇ ਕਿਹਾ ਕਿ ਜਦੋਂ ਦਿਲ ਖੁੱਲ੍ਵਦਾ ਹੈ ਤਾਂ ਦਰਵਾਜ਼ਾ ਵੀ ਖੁੱਲ੍ਹਦਾ ਹੈ।
CJI ਸੂਰਯਕਾਂਤ, ਜਸਟਿਸ ਜੋਯਮਾਲਯਾ ਬਾਗਚੀ ਤੇ ਵੀ. ਮੋਹਨ ਦੀ ਬੈਂਚ ਪੰਜਾਬ ਤੇ ਹਰਿਆਣਾ ਵਿਚ ਲੰਬੇ ਸਮੇਂ ਤੋਂ ਚੱਲ ਰਹੇ SYL ਨਹਿਰ ਮਾਮਲੇ ‘ਤੇ ਸੁਣਵਾਈ ਕਰ ਰਹੀ ਹੈ। ਅਟਾਰਨੀ ਜਨਰਲ ਨੇ ਥੋੜ੍ਹਾ ਸਮਾਂ ਮੰਗਿਆ ਤੇ ਸੁਣਵਾਈ ਨੂੰ 20 ਅਗਸਤ ਜਾਂ ਅਗਲੇ ਹਫਤੇ ਦੀ ਕਿਸੇ ਤਰੀਕ ਦਾ ਸੁਝਾਅ ਦਿੱਤਾ। CJI ਨੇ ਇਸ ਗੱਲ ‘ਤੇ ਸਹਿਮਤੀ ਪ੍ਰਗਟਾਈ ਕਿ ਸਮਝੌਤੇ ਦੀ ਦਿਸ਼ਾ ਵਿਚ ਹੋ ਰਹੀ ਪ੍ਰਗਤੀ ਨੂੰ ਦੇਖਦੇ ਹੋਏ ਥੋੜ੍ਹਾ ਸਮਾਂ ਲੈਣ ਨਾਲ ਕਾਰਵਾਈ ‘ਤੇ ਕੋਈ ਬੁਰਾ ਅਸਰ ਨਹੀਂ ਪਵੇਗਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




