ਫਾਂਸੀ ਦੀ ਸਜ਼ਾ ਨੂੰ ਅਲਵਿਦਾ! ਅਰਬ ਦੇਸ਼ਾਂ ‘ਚ ਪਹਿਲੀ ਵਾਰ ਲਿਬਨਾਨ ਨੇ ਲਿਆ ਇਤਿਹਾਸਕ ਫ਼ੈਸਲਾ, ਹੁਣ ਨਹੀਂ ਮਿਲੇਗੀ ਮੌਤ ਦੀ ਸਜ਼ਾ

ਲਿਬਨਾਨ ਦੀ ਸੰਸਦ ਨੇ ਮੌਤ ਦੀ ਸਜ਼ਾ ਖ਼ਤਮ ਕਰ ਦਿੱਤੀ। ਇਸ ਦੇ ਨਾਲ ਹੀ ਇਹ ਅਰਬ ਆਬਾਦੀ ਵਾਲਾ ਪਹਿਲਾ ਦੇਸ਼ ਬਣ ਗਿਆ ਹੈ, ਜਿਸ ਨੇ ਮੌਤ ਦੀ ਸਜ਼ਾ ਨੂੰ ਉਮਰ ਕੈਦ ਦੀ ਸਜ਼ਾ ਵਿੱਚ ਬਦਲ ਦਿੱਤਾ ਹੈ।
ਭੂ-ਮੱਧ ਸਾਗਰ ਦੇ ਪੂਰਬੀ ਤੱਟ ’ਤੇ ਸਥਿਤ ਇਸ ਛੋਟੇ ਦੇਸ਼ ਨੇ ਜਨਵਰੀ 2024 ਵਿਚ ਮੌਤ ਦੀ ਸਜ਼ਾ ’ਤੇ ਰੋਕ ਲਾਉਣ ਦਾ ਵਾਅਦਾ ਕੀਤਾ ਸੀ। ਹਾਲਾਂਕਿ ਉਸ ਤੋਂ ਬਾਅਦ ਦਰਜਨਾਂ ਮਾਮਲਿਆਂ ਵਿਚ ਮੌਤ ਦੀ ਸਜ਼ਾ ਸੁਣਾਈ ਗਈ, ਪਰ ਬਾਅਦ ਵਿਚ ਇਨ੍ਹਾਂ ਨੂੰ ਸਸਪੈਂਡ ਕਰਨ ਜਾਂ ਜੇਲ ਦੀ ਸਜ਼ਾ ਵਿੱਚ ਬਦਲ ਦਿੱਤਾ ਗਿਆ। ਹਿਜ਼ਬੁੱਲਾ ਦੇ ਸੰਸਦੀ ਬਲਾਕ ਨੂੰ ਛੱਡ ਕੇ ਲੇਬਨਾਨ ਦੀ 128 ਮੈਂਬਰ ਦੀ ਸੰਸਦ ਦੇ ਜ਼ਿਆਦਾਤਰ ਮੈਂਬਰਾਂ ਨੇ ਮੌਤ ਦੀ ਸਜ਼ਾ ਖਤਮ ਕਰਨ ਦੇ ਹੱਕ ਵਿਚ ਵੋਟ ਦਿੱਤਾ।
ਸੰਸਦ ਤੋਂ ਪ੍ਰਸਤਾਵ ਪਾਸ ਹੋਣ ’ਤੇ ਨਿਆ ਮੰਤਰੀ ਆਦੇਲ ਨਾਸਿਰ ਨੇ ਇਸ ਨੂੰ ਦੇਸ਼ ਲਈ ਇਤਿਹਾਸਕ ਕਦਮ ਦੱਸਿਆ। ਜਦਕਿ ਮੌਤ ਦੀ ਸਜ਼ਾ ਖਤਮ ਕਰਨ ਦੀ ਮੰਗ ਕਰਨ ਵਾਲੇ ਅਧਿਕਾਰ ਗਰੁੱਪਾਂ ਨੇ ਪ੍ਰਸਤਾਵ ਪਾਸ ਹੋਣ ’ਤੇ ਜਸ਼ਨ ਮਨਾਇਆ। ਹਿਊਮਨ ਰਾਈਟਸ ਵਾਚ ਦੇ ਖੋਜਕਾਰ ਰਾਮਜੀ ਕੈਸ ਨੇ ਕਿਹਾ ਕਿ ਲੇਬਨਾਨ ਨੇ ਇੱਕ ਬੇਰਹਿਮ ਸਜ਼ਾ ’ਤੇ ਰੋਕ ਲਗਾ ਦਿੱਤੀ ਹੈ, ਜਿਸ ਨੂੰ ਕਦੇ ਵੀ ਦੁਬਾਰਾ ਲਾਗੂ ਨਹੀਂ ਕੀਤਾ ਜਾਣਾ ਚਾਹੀਦਾ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




