InternationalTop News

Canada : 6 ਮਹੀਨੇ ’ਚ 40 ਹਜ਼ਾਰ ਤੋਂ ਵੱਧ ਭਾਰਤੀਆਂ ਨੂੰ PR

ਕੈਨੇਡਾ ਵਿਚੋਂ ਵੱਡੀ ਗਿਣਤੀ ’ਚ ਡਿਪੋਰਟ ਹੋਣ ਦੇ ਬਾਵਜੂਦ ਪਰਮਾਨੈਂਟ ਰੈਜ਼ੀਡੈਂਸੀ ਹਾਸਲ ਕਰਨ ਦੇ ਮਾਮਲੇ ਵਿਚ ਵੀ ਭਾਰਤੀ ਸਭ ਤੋਂ ਅੱਗੇ ਹਨ ਅਤੇ 2026 ਦੇ ਪਹਿਲੇ ਛੇ ਮਹੀਨੇ ਦੌਰਾਨ 40 ਹਜ਼ਾਰ ਤੋਂ ਵੱਧ ਭਾਰਤੀ ਪੱਕੇ ਹੋਣ ਵਿਚ ਸਫ਼ਲ ਰਹੇ ਜਦਕਿ ਡਿਪੋਰਟ ਕੀਤੇ ਭਾਰਤੀ ਲੋਕਾਂ ਦੀ ਗਿਣਤੀ ਸਿਰਫ਼ 3,323 ਬਣਦੀ ਹੈ। ਇੰਮੀਗ੍ਰੇਸ਼ਨ ਕਟੌਤੀਆਂ ਦੇ ਚਲਦਿਆਂ ਪਰਮਾਨੈਂਟ ਰੈਜ਼ੀਡੈਂਸੀ ਦਾ ਅੰਕੜਾ ਪਿਛਲੇ ਵਰ੍ਹੇ ਦੇ ਮੁਕਾਬਲੇ ਘੱਟ ਹੈ ਜਦੋਂ ਸਿਰਫ਼ ਇਕ ਤਿਮਾਹੀ ਦੌਰਾਨ ਹੀ 31 ਹਜ਼ਾਰ ਭਾਰਤੀਆਂ ਨੂੰ ਪੀ.ਆਰ. ਮਿਲੀ। ਇੰਮੀਗ੍ਰੇਸ਼ਨ, ਰਫ਼ਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੇ ਅੰਕੜਿਆਂ ਮੁਤਾਬਕ ਇਸ ਸਾਲ ਜਨਵਰੀ ਤੋਂ ਮਈ ਦੇ ਅੰਤ ਤੱਕ 1 ਲੱਖ 47 ਹਜ਼ਾਰ 260 ਪ੍ਰਵਾਸੀ ਮੁਲਕ ਵਿਚ ਪੱਕੇ ਹੋਏ। ਜਨਵਰੀ ਦੌਰਾਨ 24,415, ਫ਼ਰਵਰੀ ਦੌਰਾਨ 29,290, ਮਾਰਚ ਦੌਰਾਨ 29,630, ਅਪ੍ਰੈਲ ਵਿਚ 29,870 ਅਤੇ ਮਈ ਵਿਚ 34,255 ਪ੍ਰਵਾਸੀਆਂ ਪਰਮਾਨੈਂਟ ਰੈਜ਼ੀਡੈਂਸੀ ਨਾਲ ਨਿਵਾਜਿਆ ਗਿਆ।ਸਪਾਊਜ਼ ਵੀਜ਼ਾ ਅਰਜ਼ੀਆਂ ਦਾ ਉਡੀਕ ਸਮਾਂ 17 ਮਹੀਨੇ  ਕੈਨੇਡੀਅਨ ਸਿਟੀਜ਼ਨਸ਼ਿਪ ਦਾ ਜ਼ਿਕਰ ਕੀਤਾ ਜਾਵੇ ਤਾਂ 10 ਅਗਸਤ ਤੱਕ ਇੰਮੀਗ੍ਰੇਸ਼ਨ ਵਿਭਾਗ ਕੋਲ 3 ਲੱਖ 28 ਹਜ਼ਾਰ ਅਰਜ਼ੀਆਂ ਵਿਚਾਰ ਅਧੀਨ ਸਨ ਅਤੇ ਜ਼ਿਆਦਾਤਰ ਮਾਮਲਿਆਂ ਦਾ ਨਿਪਟਾਰਾ 12 ਮਹੀਨੇ ਦੀ ਤੈਅਸ਼ੁਦਾ ਹੱਦ ਦੇ ਅੰਦਰ ਕੀਤਾ ਜਾ ਰਿਹਾ ਹੈ। ਇਸੇ ਤਰ੍ਹਾਂ ਫੈਮਿਲੀ ਸਪੌਂਸਰਸ਼ਿਪ ਦੇ ਮਾਮਲੇ ਵਿਚ ਕੈਨੇਡਾ ਤੋਂ ਬਾਹਰ ਮੌਜੂਦ ਜੀਵਨ ਸਾਥੀ ਦੀ ਅਰਜ਼ੀ ਦਾ ਨਿਪਟਾਰਾ ਹੋਣ ਵਿਚ 17 ਮਹੀਨੇ ਦਾ ਸਮਾਂ ਲੱਗ ਰਿਹਾ ਹੈ ਪਰ ਕੈਨੇਡਾ ਵਿਚ ਪਹਿਲਾਂ ਤੋਂ ਮੌਜੂਦ ਸਪਾਊਜ਼ ਜਾਂ ਕਾਮਨ ਲਾਅ ਪਾਰਟਨਰਜ਼ ਦੀਆਂ ਅਰਜ਼ੀਆਂ ਦੀ ਪ੍ਰੋਸੈਸਿੰਗ ਵਿਚ 27 ਮਹੀਨੇ ਲੱਗ ਰਹੇ ਹਨ। ਪੇਰੈਂਟਸ ਐਂਡ ਗਰੈਂਡ ਪੇਰੈਂਟਸ ਪ੍ਰੋਗਰਾਮ ਦਾ ਜ਼ਿਕਰ ਕੀਤਾ ਜਾਵੇ ਤਾਂ ਜੁਲਾਈ ਦੇ ਮੁਕਾਬਲੇ ਪ੍ਰੋਸੈਸਿੰਗ ਸਮੇਂ ਵਿਚ ਇਕ ਮਹੀਨੇ ਦਾ ਸੁਧਾਰ ਹੋਇਆ ਹੈ ਅਤੇ 29 ਮਹੀਨੇ ਵਿਚ ਅਰਜ਼ੀਆਂ ਦਾ ਨਿਪਟਾਰਾ ਹੋਣ ਬਾਰੇ ਦਾਅਵਾ ਕੀਤਾ ਜਾ ਰਿਹਾ ਹੈ। ਕੈਨੇਡਾ ਵਿਚ ਮੌਜੂਦ 56,800 ਜੀਵਨ ਸਾਥੀ ਪੀ.ਆਰ. ਮਿਲਣ ਦੀ ਉਡੀਕ ਕਰ ਰਹੇ ਹਨ ਜਦਕਿ ਕੈਨੇਡਾ ਤੋਂ ਬਾਹਰ ਬੈਠੇ ਸਪਾਊਜ਼ ਜਾਂ ਕਾਮਨ ਲਾਅ ਪਾਰਟਨਰਜ਼ ਦੀ ਗਿਣਤੀ 58 ਹਜ਼ਾਰ ਦੱਸੀ ਗਈ ਹੈ। ਮਾਪਿਆਂ, ਦਾਦਾ-ਦਾਦੀਆਂ ਜਾਂ ਨਾਨਾ-ਨਾਨੀਆਂ ਨਾਲ ਸਬੰਧਤ ਅਰਜ਼ੀਆਂ ਦਾ ਅੰਕੜਾ 39 ਹਜ਼ਾਰ ਬਣਦਾ ਹੈ ਕਿ ਜੁਲਾਈ ਦੇ ਮੁਕਾਬਲੇ ਇਸ ਵਿਚ 1,400 ਦੀ ਕਮੀ ਆਈ ਹੈ।ਪੇਰੈਂਟਸ ਐਂਡ ਗਰੈਂਡ ਪੇਰੈਂਟਸ ਪ੍ਰੋਗਰਾਮ ’ਚ 29 ਮਹੀਨੇ ਕਰਨੀ ਪੈ ਰਹੀ ਉਡੀਕ ਇਕਨੌਮਿਕ ਮਾਇਗ੍ਰੇਸ਼ਨ ਤਹਿਤ ਪਰਮਾਨੈਂਟ ਰੈਜ਼ੀਡੈਂਸੀ ਵਾਲੀਆਂ ਵਿਚਾਰ ਅਧੀਨ ਅਰਜ਼ੀਆਂ ਦੀ ਗਿਣਤੀ ਸਵਾ ਲੱਖ ਦੇ ਨੇੜੇ ਬਣਦੀ ਹੈ ਜਿਨ੍ਹਾਂ ਵਿਚੋਂ ਕੈਨੇਡੀਅਨ ਤਜਰਬੇ ਵਾਲੇ 59,700 ਉਮੀਦਵਾਰ ਮੈਦਾਨ ਵਿਚ ਹਨ ਜਦਕਿ ਫੈਡਰਲ ਸਕਿਲਡ ਵਰਕਰ ਪ੍ਰੋਗਰਾਮ ਅਧੀਨ 52,400 ਪ੍ਰਵਾਸੀ ਆਪਣੀ ਅਰਜ਼ੀ ਮੁਕੰਮਲ ਹੋਣ ਦੀ ਉਡੀਕ ਵਿਚ ਹਨ। ਇਨ੍ਹਾ ਕੈਟੇਗਰੀਜ਼ ਵਿਚ ਪ੍ਰੋਸੈਸਿੰਗ ਸਮਾਂ ਜੁਲਾਈ ਦੇ ਬਰਾਬਰ ਹੀ ਦੱਸਿਆ ਜਾ ਰਿਹਾ ਹੈ ਅਤੇ ਜ਼ਿਆਦਾ ਉਡੀਕ ਸਮਾਂ ਨਜ਼ਰ ਨਹੀਂ ਆਉਂਦਾ। ਦੂਜੇ ਪਾਸੇ ਪ੍ਰੋਵਿਨਸ਼ੀਅਲ ਨੌਮਿਨੀ ਪ੍ਰੋਗਰਾਮ ਅਧੀਨ ਉਡੀਕ ਸਮਾਂ ਇਕ ਮਹੀਨਾ ਵਧਿਆ ਹੈ ਅਤੇ 11,800 ਐਨਹੈਂਸਡ ਐਪਲੀਕੇਸ਼ਨਜ਼ ਜਦਕਿ 1 ਲੱਖ 2 ਹਜ਼ਾਰ 400 ਬੇਸ ਐਪਲੀਕੇਸ਼ਨਜ਼ ਇੰਮੀਗ੍ਰੇਸ਼ਨ ਮਹਿਕਮੇ ਕੋਲ ਵਿਚਾਰ ਅਧੀਨ ਹਨ। ਹੁਣ ਕੈਨੇਡਾ ਵਿਚੋਂ ਡਿਪੋਰਟ ਕੀਤੇ ਭਾਰਤੀ ਨਾਗਰਿਕਾਂ ਦੀ ਗੱਲ ਕੀਤੀ ਜਾਵੇ ਤਾਂ ਪਿਛਲੇ ਸਾਲ ਦੀ ਪਹਿਲੀ ਛਿਮਾਹੀ ਦੇ ਮੁਕਾਬਲੇ ਗਿਣਤੀ ਘਟੀ ਹੈ ਜਦੋਂ 3,779 ਜਣਿਆਂ ਨੂੰ ਦਿੱਲੀ ਵਾਲਾ ਜਹਾਜ਼ ਚੜ੍ਹਾਇਆ ਗਿਆ।  “,

Post Disclaimer

Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.

Related Articles

Back to top button