America ’ਚ ਇਕੋ ਪਰਵਾਰ ਦੇ 6 ਜੀਆਂ ਦੀ ਮੌਤ

ਅਮਰੀਕਾ ਵਿਚ ਚਾਰ ਬੱਚਿਆਂ ਅਤੇ ਉਨ੍ਹਾਂ ਦੀ ਮਾਂ ਦਾ ਕਤਲ ਕਰਨ ਮਗਰੋਂ ਪਿਉ ਨੇ ਪਸਤੌਲ ਆਪਣੇ ਵੱਲ ਘੁਮਾ ਲਈ ਅਤੇ ਕੁਝ ਹੀ ਪਲਾਂ ਵਿਚ ਹਸਦਾ-ਵਸਦਾ ਪਰਵਾਰ ਖ਼ਤਮ ਹੋ ਗਿਆ। 53 ਸਾਲਾ ਪਿਉ ਨੇ 911 ’ਤੇ ਕਾਲ ਕਰਦਿਆਂ ਆਪਣਾ ਗੁਨਾਹ ਕਬੂਲ ਕੀਤਾ ਅਤੇ ਨਾਲ ਹੀ ਦੱਸਿਆ ਕਿ ਹੁਣ ਉਹ ਵੀ ਦੁਨੀਆਂ ਨੂੰ ਅਲਵਿਦਾ ਆਖ ਰਿਹਾ ਹੈ। ਪੁਲਿਸ ਅਫ਼ਸਰ ਘਰ ਦਾ ਦਰਵਾਜ਼ਾ ਤੋੜ ਅੰਦਰ ਦਾਖ਼ਲ ਹੋਏ ਪਰ ਉਦੋਂ ਤੱਕ ਬਹੁਤ ਦੇਰ ਹੋ ਚੁੱਕੀ ਸੀ। ਕੈਨਸਸ ਸੂਬੇ ਦੇ ਵਿਨਫ਼ੀਲਡ ਸ਼ਹਿਰ ਵਿਚ ਵਾਪਰੀ ਵਾਰਦਾਤ ਮਗਰੋਂ ਪੁਲਿਸ ਨੇ ਪਰਵਾਰ ਦੀ ਸ਼ਨਾਖ਼ਤ 53 ਸਾਲ ਦੇ ਰੌਨਲਡ ਵਿਲੀਅਮਜ਼, ਬੱਚਿਆਂ ਦੀ ਮਾਂ ਕੈਲੀ ਜਾਰਜ, 9 ਸਾਲਾ ਕੈਰਲ ਵਿਲੀਅਮਜ਼, 7 ਸਾਲਾ ਰੌਨਲਡ ਵਿਲੀਅਮਜ਼, ਪੰਜ ਸਾਲਾ ਸਾਰਾਹ ਵਿਲੀਅਮਜ਼ ਅਤੇ ਤਿੰਨ ਸਾਲਾ ਕੈਲੀ ਵਿਲੀਅਮਜ਼ ਵਜੋਂ ਕੀਤੀ।ਪਿਉ ਨੇ ਬੱਚਿਆਂ ਅਤੇ ਮਾਂ ਦੇ ਕਤਲ ਮਗਰੋਂ ਕੀਤੀ ਖੁਦਕੁਸ਼ੀਵਿਨਫ਼ੀਲਡ ਪੁਲਿਸ ਨੇ ਦੱਸਿਆ ਕਿ ਰੌਨਲਡ ਪਿਛਲੇ ਕੁਝ ਸਮੇਂ ਤੋਂ ਮਾਨਸਿਕ ਪ੍ਰੇਸ਼ਾਨੀਆਂ ਵਿਚੋਂ ਲੰਘ ਰਿਹਾ ਸੀ। ਉਸ ਵੱਲੋਂ ਲੋਕਾਂ ਨਾਲ ਝਗੜੇ ਦੇ ਕਈ ਮਾਮਲੇ ਸਾਹਮਣੇ ਆਏ ਪਰ ਪਰਵਾਰ ਨੂੰ ਖ਼ਤਮ ਕਰਨ ਦੀ ਵਾਰਦਾਤ ਨੇ ਸ਼ਹਿਰ ਨੂੰ ਝੰਜੋੜ ਕੇ ਰੱਖ ਦਿਤਾ ਹੈ। ਫ਼ਿਲਹਾਲ ਕਤਲੇਆਮ ਲਈ ਜ਼ਿੰਮੇਵਾਰ ਕਾਰਨ ਪਤਾ ਨਹੀਂ ਲੱਗ ਸਕੇ ਕਿ ਆਖਰਕਾਰ ਕਿਹੜੀ ਗੱਲ ਐਨੇ ਵੱਡੇ ਖੂਨੀ ਕਾਂਡ ਦਾ ਆਧਾਰ ਬਣੀ। ਪੁਲਿਸ ਮੁਖੀ ਰੌਬੀ ਡੀਲੌਂਗ ਨੇ ਦੱਸਿਆ ਕਿ ਰੌਨਲਡ ਦੀ ਕਾਲ ਆਉਣ ਮਗਰੋਂ ਪੁਲਿਸ ਅਫ਼ਸਰ ਉਸ ਦੇ ਘਰ ਵੱਲ ਰਵਾਨਾ ਹੋ ਗਏ ਤਾਂਕਿ ਇਕ ਹੋਰ ਜਾਨ ਬਚਾਈ ਜਾ ਸਕੇ ਪਰ ਸਫ਼ਲਤਾ ਨਾ ਮਿਲ ਸਕੀ। ਪੁਲਿਸ ਨੂੰ ਇਸ ਮਾਮਲੇ ਵਿਚ ਕੋਈ ਸਾਜ਼ਿਸ਼ ਨਜ਼ਰ ਨਹੀਂ ਆਉਂਦੀ ਅਤੇ ਇਹ ਵਾਰਦਾਤ ਲੋਕਾਂ ਵਾਸਤੇ ਖ਼ਤਰਾ ਪੈਦਾ ਨਹੀਂ ਕਰਦੀ। “,
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




