
ਭਾਰਤੀ ਹਵਾਈ ਫੌਜ ਵਿਚ ਮਹਿਲਾਵਾਂ ਦੀ ਭੂਮਿਕਾ ਲਗਾਤਾਰ ਮਜ਼ਬੂਤ ਹੋ ਰਹੀ ਹੈ। ਸਕਵਾਰਡਨ ਲੀਡਰ ਭਾਵਨਾ ਕਾਂਤ ਨੇ ਇਕ ਹੋਰ ਵੱਡੀ ਉਪਲਬਧੀ ਹਾਸਲ ਕਰਕੇ ਇਤਿਹਾਸ ਰਚ ਦਿੱਤਾ ਹੈ। ਉਹ ਪਹਿਲੀ ਮਹਿਲਾ ਫਾਈਟਰ ਬਣ ਗਈ ਜਿਨ੍ਹਾਂ ਨੇ ਗਵਾਲੀਅਰ ਸਥਿਤ ਟੈਕਿਟਕਸ ਐਂਡ ਏਅਰ ਕਾਬੈਟ ਡਿਵੈਲਪਮੈਂਟ ਅਸਟੈਬਿਲਸ਼ਮੈਂਟ ਯਾਨੀ ਟੈਕਡੇ ਵਿਚ ਫਾਈਟਰ ਕੰਬੈਟ ਲੀਡਰ ਦਾ ਕੋਰਸ ਪੂਰਾ ਕੀਤਾ ।
ਇਹ 20 ਹਫਤਿਆਂ ਦਾ ਕੋਰਸ ਭਾਰਤੀ ਹਵਾਈ ਫੌਜ ਵਿਚ ਸਭ ਤੋਂ ਮੁਸ਼ਕਲ ਹੈ।ਇਸ ਨੂੰ ਸਿਰਫ ਕੁਝ ਚੁਣੇ ਹੋਏ ਫਾਈਟਰ ਪਾਇਲਟਾਂ ਲਈ ਰਾਖਵਾਂ ਰੱਖਿਆ ਜਾਂਦਾ ਹੈ। ਇਸ ਕੋਰਸ ਨੂੰ ਪੂਰਾ ਕਰਨ ਦੇ ਬਾਅਦ ਪਾਇਲਟ ਜਟਿਲ ਹਵਾਈ ਲੜਾਕੂ ਮਿਸ਼ਨਾਂ ਦੀ ਅਗਵਾਈ ਕਰਨ ਦੇ ਯੋਗ ਹੋ ਜਾਂਦੇ ਹਨ। ਟੈਕਡੇ ਨੂੰ ਭਾਰਤੀ ਹਵਾਈ ਫੌਜ ਦਾ ਟੌਪ ਗੰਨ ਸਕੂਲ ਕਿਹਾ ਜਾੰਦਾ ਹੈ। ਇਥੇ ਪਾਇਲਟਾਂ ਨੂੰ ਐਡਵਾਂਸ ਫਾਈਟਿੰਗ ਸਟ੍ਰੈਟਜੀ, ਮਿਸ਼ਨ ਪਲਾਨਿੰਗ, ਹਵਾ ਨਾਲ ਹਵਾ ਤੇ ਹਵਾ ਨਾਲ ਜ਼ਮੀਨ ਦੇ ਆਪ੍ਰੇਸ਼ਨ ਤੇ ਉੱਚ ਤੀਬਰਤਾ ਵਾਲੇ ਪਰਿਚਾਲਨ ਦ੍ਰਿਸ਼ਾਂ ਵਿਚ ਲੀਡਰਸ਼ਿਪ ਦੀ ਟ੍ਰੇਨਿੰਗ ਦਿੱਤੀ ਜਾਂਦੀ ਹੈ।
ਭਾਵਨਾ ਕਾਂਤ ਬਿਹਾਰ ਦੇ ਦਰਭੰਗਾ ਜ਼ਿਲ੍ਹੇ ਦੀ ਰਹਿਣ ਵਾਲੀ ਹੈ। ਭਾਵਨਾ ਕਾਂਤ ਸਾਲ 2016 ‘ਚ ਪਹਿਲੀਆਂ ਤਿੰਨ ਮਹਿਲਾ ਫਾਈਟਰ ਪਾਇਲਟਾਂ ‘ਚ ਸ਼ਾਮਲ ਹੋਈ ਸੀ। ਉਹ ਦੇਸ਼ ਦੀ ਪਹਿਲੀ ਮਹਿਲਾ ਫਾਈਟਰ ਪਾਇਲਟਾਂ ਦੇ ਬੈਚ ਦਾ ਹਿੱਸਾ ਸੀ ਜਿਸ ਵਿਚ ਅਵਨੀ ਚਤੁਰਵੇਦੀ ਤੇ ਮੋਹਨਾ ਸਿੰਘ ਵੀ ਸ਼ਾਮਲ ਸੀ। 2019ਵਿਚ ਉਹ ਦਿਨ ਦੇ ਸਮੇਂ ਫਾਈਟਰ ਕੰਬੈਟ ਮਿਸ਼ਨ ਉਡਾਉਣ ਲਈ ਮਨਜ਼ੂਰੀ ਪਾਉਣ ਵਾਲੀ ਪਹਿਲੀ ਮਹਿਲਾ ਭਾਰਤੀ ਬਣੀ। ਉਨ੍ਹਾਂ ਨੇ ਪਹਿਲਾਂ ਮਿਗ-21 ਬਾਇਸਨ ਉਡਾਇਆ ਤੇ ਬਾਅਦ ਵਿਚ ਸੁ-30 ਐੱਮਕੇਆਈ ‘ਤੇ ਸਵਿੱਚ ਕੀਤਾ। 2021 ਵਿਚ ਉਹ ਗਣਤੰਤਰ ਦਿਵਸ ਪਰੇਡ ਵਿਚ ਸ਼ਾਮਲ ਹੋਣ ਵਾਲੀ ਪਹਿਲੀ ਮਹਿਲਾ ਫਾਈਟਰ ਪਾਇਲਟ ਬਣੀ। 2024 ਵਿਚ ਗਣਤੰਤਰ ਦਿਵਸ ਫਲਾਈਪਾਸਟ ਵਿਚ ਵੀ ਉਡੀ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




