
ਨੀਟ-ਯੂਜੀ 2026 ਪੇਪਰ ਲੀਕ ਦੀ ਸਾਜਿਸ਼ ਪ੍ਰੀਖਿਆ ਤੋਂ ਕਈ ਮਹੀਨੇ ਪਹਿਲਾਂ ਰਚੀ ਗਈ ਸੀ। ਨੈਸ਼ਨਲ ਟੈਸਟਿੰਗ ਏਜੰਸੀ (ਐਨਟੀਏ) ਦੇ ਮਾਹਿਰਾਂ ਨੇ ਪੇਪਰ ਤਿਆਰ ਕਰਨ ਦੇ ਦੌਰਾਨ ਹੀ ਸਵਾਲ ਯਾਦ ਕਰ ਲਏ ਸਨ। ਸੀਬੀਆਈ ਨੇ ਦਿੱਲੀ ਦੀ ਰਾਊਜ਼ ਐਵੀਨਿਊ ਅਦਾਲਤ ਵਿਚ ਦਾਖਲ 94 ਪੇਜ਼ਾਂ ਦੀ ਚਾਰਜਸ਼ੀਟ ਵਿਚ ਇਹ ਦਾਅਵਾ ਕੀਤਾ ਹੈ। ਇਹ ਚਾਰਜਸ਼ੀਟ ਲੰਘੀ 28 ਜੁਲਾਈ ਨੂੰ ਦਾਖਲ ਕੀਤੀ ਗਈ ਸੀ, ਪਰ ਇਸਦੀ ਜਾਣਕਾਰੀ ਅੱਜ ਸ਼ੁੱਕਰਵਾਰ ਨੂੰ ਸਾਹਮਣੇ ਆਈ ਹੈ। ਚਾਰਜਸ਼ੀਟ ਦੇ ਮੁਤਾਬਕ ਐਨ.ਟੀ.ਏ. ਦਫਤਰ ਤੋਂ ਹੋਟਲ ਵਾਪਸ ਆਉਣ ’ਤੇ ਮਾਹਿਰ ਉਨ੍ਹਾਂ ਸਵਾਲਾਂ ਨੂੰ ਕਾਗਜ਼ ਦੀਆਂ ਪਰਚੀਆਂ ’ਤੇ ਲਿਖ ਲੈਂਦੇ ਸਨ, ਜੋ ਉਨ੍ਹਾਂ ਨੂੰ ਯਾਦ ਹੁੰਦੇ ਸਨ। ਇਸ ਤੋਂ ਬਾਅਦ ਉਹਨਾਂ ਨੂੰ ਵਿਚੋਲਿਆਂ ਅਤੇ ਕੋਚਿੰਗ ਨੈਟਵਰਕ ਦੇ ਜ਼ਰੀਏ ਵਿਦਿਆਰਥੀਆਂ ਤੱਕ ਪਹੁੰਚਾਇਆ ਜਾਂਦਾ ਸੀ। ਇਸਦੇ ਚੱਲਦਿਆਂ ਸੀਬੀਆਈ ਦਾ ਦਾਅਵਾ ਹੈ ਕਿ ਲੀਕ ਪੇਪਰ- ਟੈਲੀਗ੍ਰਾਮ, ਵੱਟਸਅੱਪ, ਪੀਡੀਐਫ ਅਤੇ ਹੋਰ ਡਿਜ਼ੀਟਲ ਮਾਧਿਅਮਾਂ ਨਾਲ ਵੀ ਫੈਲਾਏ ਗਏ। ਸੀਬੀਆਈ ਨੇ ਇਸ ਮਾਮਲੇ ਵਿਚ 13 ਆਰੋਪੀਆਂ ਦੇ ਖਿਲਾਫ ਚਾਰਜਸ਼ੀਟ ਦਾਖਲ ਕੀਤੀ ਹੈ। ਇਨ੍ਹਾਂ ਵਿਚ ਐਨ.ਟੀ.ਏ. ਦੇ ਤਿੰਨ ਮਾਹਿਰ ਵੀ ਸ਼ਾਮਲ ਹਨ। ਏਜੰਸੀ ਦਾ ਇਲਜ਼ਾਮ ਹੈ ਕਿ ਇਨ੍ਹਾਂ ਤਿੰਨਾਂ ਨੇ ਪੇਪਰ ਤਿਆਰ ਕਰਨ ਅਤੇ ਮੌਡਰੇਸ਼ਨ ਦੇ ਦੌਰਾਨ ਆਪਣੇ ਅਹੁਦੇ ਦਾ ਦੁਰਉਪਯੋਗ ਕਰਕੇ ਪੇਪਰ ਲੀਕ ਕੀਤੇ।
Post Disclaimer
Opinion/facts in this article are author\'s own and punjabi.newsd5.in does not assume any responsibility or liability for the same.If You Have Problem With This Article Plz Contact Our Team At Contact Us Page.




